ਏਐਨਆਈ, ਨਵੀਂ ਦਿੱਲੀ : ਸੁਪਰੀਮ ਕੋਰਟ ਨੇ ਅੱਗ ਮੁੰਬਈ ਦੇ ਬਾਂਦਰਾ ਪੱਛਮੀ ਖੇਤਰ ਦੇ ਤਿੰਨ ਕਬਰਸਿਤਾਨਾਂ ਵਿਚ ਕੋਰੋਨਾ ਵਾਇਰਸ ਮਰੀਜ਼ਾਂ ਦੀਆਂ ਲਾਸ਼ਾਂ ਦਫਨਾਉਣ 'ਤੇ ਰੋਕ ਲਾਉਣ ਲਈ ਇਕ ਪਟੀਸ਼ਨ ਨੂੰ ਖਾਰਜ ਕਰਦੇ ਹੋਏ ਇਸ 'ਤੇ ਵਿਚਾਰ ਕਰਨ ਤੋਂ ਇਨਕਾਰ ਕਰ ਦਿੱਤਾ। ਸੁਪਰੀਮ ਕੋਰਟ ਨੇ ਦੁਬਾਰਾ ਇਸ ਮਾਮਲੇ ਨੂੰ ਬੰਬੇ ਹਾਈਕੋਰਟ ਨੂੰ ਵਾਪਸ ਭੇਜ ਦਿੱਤਾ। ਬੰਬੇ ਹਾਈਕੋਰਟ ਦੇ ਰੋਕ ਲਾਉਣ ਤੋਂ ਇਨਕਾਰ ਕੀਤੇ ਜਾਣ ਤੋਂ ਬਾਅਦ ਇਹ ਪਟੀਸ਼ਨ ਸੁਪਰੀਮ ਕੋਰਟ ਵਿਚ ਦਾਖਲ ਕੀਤੀ ਗਈ ਸੀ।

ਇਹ ਪਟੀਸ਼ਨ ਬਾਂਦਰਾ ਵੈਸਟ ਦੇ ਰਹਿਣ ਵਾਲੇ ਪ੍ਰਦੀਪ ਗਾਂਧੀ ਨੇ ਦਾਖਲ ਕੀਤੀ ਹੈ। ਹਾਈਕੋਰਟ ਨੇ ਪਿਛਲੀ 27 ਅਪ੍ਰੈਲ ਨੂੰ ਗਾਂਧੀ ਦੀ ਮੰਗ ਠੁਕਰਾ ਦਿੱਤੀ ਸੀ। ਹਾਲਾਂਕਿ ਇਸ ਦੌਰਾਨ ਨਾਵਾਪਾੜਾ ਮਸਜਿਦ ਬਾਂਦਰਾ ਅਤੇ ਸ਼ਾਂਤਾਕਰੂਜ਼ ਗੋਲੀਬਾ ਦਰਗਾਹ ਟਰੱਸਟ ਨੇ ਵੀ ਇਕ ਅਰਜ਼ੀ ਦਾਖਲ ਕਰ ਇਸ ਮਾਮਲੇ ਦੀ ਸੁਣਵਾਈ ਲਈ ਗੁਹਾਰ ਲਾਈ ਸੀ।

Posted By: Tejinder Thind