ਮਾਲਾ ਦਿਕਸ਼ਿਤ, ਨਵੀਂ ਦਿੱਲੀ : ਸੁਪਰੀਮ ਕੋਰਟ ਨੇ ਏਅਰ ਇੰਡੀਆ ਨੂੰ ਰਾਹਤ ਦਿੰਦੇ ਹੋਏ ਅਗਲੇ 10 ਦਿਨਾਂ ਤਕ ਕੋਰੋਨਾ ਮਹਾਮਾਰੀ ਦੌਰਾਨ ਜਹਾਜ਼ ਦੀਆਂ ਤਿੰਨਾਂ ਸੀਟਾਂ 'ਤੇ ਯਾਤਰੀਆਂ ਨੂੰ ਬੈਠਣ ਦੀ ਇਜਾਜ਼ਤ ਦੇ ਦਿੱਤੀ ਹੈ। ਹਾਲਾਂਕਿ, ਕੋਰਟ ਨੇ ਇਹ ਆਦੇਸ਼ ਵਿਦੇਸ਼ ਤੋਂ ਆਉਣ ਵਾਲੀਆਂ non scheduled ਉਡਾਨਾਂ ਲਈ ਦਿੱਤਾ ਹੈ, ਜਿਸ ਦੀ ਬੁਕਿੰਗ ਪਹਿਲਾਂ ਤੋਂ ਹੀ ਹੋ ਗਈ ਸੀ।

ਹਾਲਾਂਕਿ, 10 ਦਿਨਾਂ ਬਾਅਦ ਏਅਰ ਇੰਡੀਆ ਨੂੰ ਬੰਬੇ ਹਾਈਕੋਰਟ ਦੇ ਉਸ ਆਦੇਸ਼ ਦਾ ਪਾਲਣ ਕਰਨਾ ਹੋਵੇਗਾ, ਜਿਸ 'ਚ ਕਿਹਾ ਗਿਆ ਹੈ ਕਿ ਯਾਤਰਾ ਦੌਰਾਨ ਯਾਤਰੀਆਂ ਵਿਚਕਾਰ ਸਰੀਰਕ ਦੂਰੀ ਬਣਾ ਕੇ ਰੱਖਣ ਲਈ ਮਿਡਲ ਸੀਟ ਖ਼ਾਲੀ ਛੱਡਣੀ ਪਵੇਗੀ। ਬੰਬੇ ਹਾਈਕੋਰਟ ਦੇ ਮਿਡਲ ਸੀਟ ਖ਼ਾਲੀ ਛੱਡਣ ਦੇ ਆਦੇਸ਼ ਵਾਲੀ ਪਟੀਸ਼ਨ ਨੂੰ ਏਅਰ ਇੰਡੀਆ ਅਤੇ ਕੇਂਦਰ ਸਰਕਾਰ ਨੇ ਸੁਪਰੀਮ ਕੋਰਟ 'ਚ ਚੁਣੌਤੀ ਦਿੱਤੀ ਸੀ। ਇਸ ਦੌਰਾਨ ਚੀਫ਼ ਜਸਟਿਸ ਐੱਸਏ ਬੋਬਡੇ ਨੇ ਏਅਰ ਇੰਡੀਆ ਨੂੰ ਨਿਰਦੇਸ਼ ਦਿੱਤਾ ਹੈ ਕਿ ਉਹ ਅਗਲੇ 10 ਦਿਨਾਂ ਤਕ non scheduled ਵਿਦੇਸ਼ੀ ਉਡਾਨਾਂ ਲਈ ਮਿਡਲ ਸੀਟ ਬੁੱਕ ਕਰ ਸਕਦੀ ਹੈ।

ਸੁਪਰੀਮ ਕੋਰਟ ਨੇ ਮਾਮਲਾ ਮੇਰਿਟ 'ਤੇ ਤੈਅ ਕਰਨ ਲਈ ਵਾਪਸ ਹਾਈਕੋਰਟ ਭੇਜ ਦਿੱਤਾ ਹੈ। ਸੁਪਰੀਮ ਕੋਰਟ ਨੇ ਸੁਣਵਾਈ 'ਚ ਕਿਹਾ ਕਿ ਸੰਕ੍ਰਮਣ ਰੋਕਣ ਲਈ ਸਰੀਰਕ ਦੂਰੀ ਦੀ ਗੱਲ ਹੋ ਰਹੀ ਹੈ, ਇਸ ਲਈ ਹਾਈਕੋਰਟ ਨੇ ਮਿਡਲ ਸੀਟ ਖ਼ਾਲੀ ਰੱਖਣ ਲਈ ਕਿਹਾ ਸੀ। ਸਰਕਾਰ ਨੇ ਦਲੀਲ ਦਿੱਤੀ ਕਿ 16 ਜੂਨ ਤਕ ਸਾਰੀਆਂ ਸੀਟਾਂ ਬੁੱਕ ਹਨ ਅਤੇ ਅਜਿਹੇ 'ਚ ਇਸਨੂੰ ਰੱਦ ਕਰਨ ਨਾਲ ਲੋਕਾਂ ਨੂੰ ਪਰੇਸ਼ਾਨੀ ਹੋਵੇਗੀ। ਇਸ ਤੋਂ ਇਲਾਵਾ ਵਿਦੇਸ਼ 'ਚ ਫਸੇ ਲੋਕਾਂ ਲਈ ਰਾਹਤ ਭਰੀ ਖ਼ਬਰ ਹੈ। ਸੁਪਰੀਮ ਕੋਰਟ ਨੇ ਏਅਰ ਇੰਡੀਆ ਨੂੰ ਇਜਾਜ਼ਤ ਦਿੱਤੀ ਹੈ ਕਿ ਉਹ ਅਗਲੇ 10 ਦਿਨਾਂ 'ਚ ਇਨ੍ਹਾਂ ਲੋਕਾਂ ਨੂੰ ਭਾਰਤ ਲਿਆ ਸਕਣ।

ਸੁਪਰੀਮ ਕੋਰਟ ਨੇ ਇਹ ਵੀ ਕਿਹਾ ਹੈ ਕਿ ਯਾਤਰੀਆਂ ਨੂੰ ਵਿਚਕਾਰਲੀ ਸੀਟ 'ਤੇ ਬਿਠਾਇਆ ਜਾ ਸਕਦਾ ਹੈ। ਇਸ ਵਿਚਕਾਰ ਸਰਕਾਰ ਵਲੋਂ ਕਿਹਾ ਗਿਆ ਹੈ ਕਿ ਵਿਦੇਸ਼ ਤੋਂ ਆਉਣ ਵਾਲੇ ਨਾਗਰਿਕਾਂ ਲਈ 14 ਦਿਨ ਕੁਆਰੰਟਾਇਨ ਲਾਜ਼ਮੀ ਹੋਵੇਗਾ। 7 ਦਿਨ ਕੁਆਰੰਟਾਇਨ ਅਤੇ 7 ਦਿਨ ਖ਼ੁਦ ਨੂੰ ਆਈਸੋਲੇਸ਼ਨ ਸੈਂਟਰ 'ਚ ਰੱਖਣਾ ਹੋਵੇਗਾ। ਇਸਦਾ ਖ਼ਰਚਾ ਵੀ ਉਨ੍ਹਾਂ ਨੂੰ ਹੀ ਚੁੱਕਣਾ ਪਵੇਗਾ।

Posted By: Susheel Khanna