ਨਵੀਂ ਦਿੱਲੀ, ਪੀਟੀਆਈ : ਟਵਿੱਟਰ 'ਤੇ ਨਿਗਰਾਨੀ ਲਈ ਸੁਪਰੀਮ ਕੋਰਟ 'ਚ ਇਕ ਪਟੀਸ਼ਨ ਦਾਇਰ ਕੀਤੀ ਗਈ ਹੈ। ਪਟੀਸ਼ਨ 'ਚ ਕਿਹਾ ਗਿਆ ਹੈ ਕਿ ਬੋਗਸ ਅਕਾਊਂਟ ਤੋਂ ਫਰਜ਼ੀ ਖਬਰਾਂ ਤੇ ਭੜਕਾਊ ਸੰਦੇਸ਼ ਰਾਹੀਂ ਸਮਾਜ 'ਚ ਨਫ਼ਰਤ ਫੈਲਾਈ ਜਾ ਰਹੀ ਹੈ। ਇਹ ਪਟੀਸ਼ਨ ਭਾਜਪਾ ਨੇਤਾ ਵਿਨੀਤ ਗੋਯਨਕਾ ਨੇ ਦਾਇਰ ਕੀਤੀ ਹੈ। ਪਟੀਸ਼ਨਕਰਤਾ ਨੇ ਕਿਹਾ ਕਿ ਮਸ਼ਹੂਰ ਲੋਕਾਂ ਤੇ ਵੱਖ-ਵੱਖ ਵਿਅਕਤੀਆਂ ਦੇ ਨਾਂ 'ਤੇ ਸੈਕੜੇ ਫਰਜ਼ੀ ਟਵਿੱਟਰ ਹੈਂਡਲ ਤੇ ਬੋਗਸ ਫੇਸਬੁੱਕ ਅਕਾਊਂਟ ਹਨ। ਪਟੀਸ਼ਨ 'ਚ ਕਿਹਾ ਗਿਆ ਹੈ ਕਿ ਇਨ੍ਹਾਂ ਫਰਜ਼ੀ ਟਵਿੱਟਰ ਹੈਂਡਲ ਤੇ ਫੇਸਬੁੱਕ ਅਕਾਊਂਟ 'ਚ ਸੰਵਿਧਾਨਕ ਅਧਿਕਾਰੀਆਂ ਤੇ ਮਸ਼ਹੂਰ ਨਾਗਰਿਕਾਂ ਦੀਆਂ ਮੌਜੂਦਾ ਤਸਵੀਰਾਂ ਦੀ ਵਰਤੋਂ ਕੀਤੀ ਜਾ ਰਹੀ ਹੈ। ਇਹੀ ਕਾਰਨ ਹੈ ਕਿ ਆਮ ਆਦਮੀ ਇਸ ਤਰ੍ਹਾਂ ਟਵਿੱਟਰ ਹੈਂਡਲ ਤੇ ਫੇਸਬੁੱਕ ਅਕਾਊਂਟ ਤੋਂ ਜਾਰੀ ਸੰਦੇਸ਼ 'ਤੇ ਵਿਸ਼ਵਾਸ ਕਰ ਲੈਂਦਾ ਹੈ। ਫਰਜ਼ੀ ਅਕਾਊਂਟ ਜਾਤੀਵਾਦ ਤੇ ਹਿੰਸਾ ਭੜਕਾਉਣ 'ਚ ਇਸਤੇਮਾਲ ਕੀਤੇ

ਜਾਂਦੇ ਹਨ ਜੋ ਦੇਸ਼ ਦੀ ਏਕਤਾ ਲਈ ਖਤਰਾ ਪੈਦਾ ਕਰਦੇ ਹਨ। ਪਟੀਸ਼ਨ 'ਚ ਕਿਹਾ ਗਿਆ ਹੈ ਕਿ ਮੌਜੂਦਾ ਸਮੇਂ 'ਚ ਲਗਪਗ 3.5 ਕਰੋੜ ਟਵਿੱਟਰ ਹੈਂਡਲ ਹਨ। ਫੇਸਬੁੱਕ ਅਕਾਊਂਟ ਦੀ ਗਿਣਤੀ 35 ਕਰੋੜ ਹੈ। ਮਾਹਿਰਾਂ ਦਾ ਮੰਨਣਾ ਹੈ ਕਿ ਇਨ੍ਹਾਂ 'ਚ ਲਗਪਗ 10 ਫੀਸਦੀ (35 ਲੱਖ) ਟਵਿੱਟਰ ਹੈਂਡਲ ਤੇ 1- ਫੀਸਦੀ ਫੇਸਬੁੱਕ ਅਕਾਊਂਟ (3.5 ਕਰੋੜ) ਡੁਪਲੀਕੇਟ-ਬੋਗਸ-ਫਰਜ਼ੀ ਹੈ।

Posted By: Rajnish Kaur