ਮਾਲਾ ਦੀਕਸ਼ਤ, ਨਵੀਂ ਦਿੱਲੀ : ਸੁਪਰੀਮ ਕੋਰਟ ਨੇ ਸ਼ੁੱਕਰਵਾਰ ਨੂੰ ਦਬਾਅ, ਲਾਲਚ ਜਾਂ ਧੋਖੇ ਨਾਲ ਧਰਮ ਪਰਿਵਰਤਨ ਖਿਲਾਫ਼ ਸਖ਼ਤ ਕਾਨੂੰਨ ਬਣਾਏ ਜਾਣ ਦੀ ਮੰਗ 'ਤੇ ਕੇਂਦਰ ਸਰਕਾਰ ਨੂੰ ਨੋਟਿਸ ਜਾਰੀ ਕੀਤਾ। ਪਟੀਸ਼ਨਰ ਵਕੀਲ ਅਸ਼ਵਨੀ ਉਪਾਧਿਆਏ ਨੇ ਪਟੀਸ਼ਨ 'ਚ ਇਸਾਈ ਬਣਨ ਦਾ ਦਬਾਅ ਬਣਾਉਣ ਦੇ ਚੱਲਦੇ ਆਤਮਹੱਤਿਆ ਕਰਨ ਵਾਲੀ ਤਾਮਿਲਨਾਡੂ ਦੀ ਲਾਵਨਿਆ ਦੇ ਮਾਮਲੇ ਦਾ ਹਵਾਲਾ ਦਿੱਤਾ ਸੀ।

ਇਸੇ ਸਾਲ ਫਰਵਰੀ 'ਚ ਸੁਪਰੀਮ ਕੋਰਟ 'ਚ ਇਕ ਜਨਹਿਤ ਪਟੀਸ਼ਨ ਕਰ ਕੇ ਤਾਮਿਲਨਾਡੂ ਦੇ ਤੰਜਾਵੁਰ 'ਚ ਕਥਿਤ ਤੌਰ 'ਤੇ ਇਸਾਈ ਧਰਮ ਅਪਨਾਉਣ ਲਈ ਮਜਬੂਰ ਕੀਤੀ ਗਈ 17 ਸਾਲਾ ਲੜਕੀ ਵੱਲੋਂ ਆਤਮਹੱਤਿਆ ਦੇ 'ਮੂਲ ਕਾਰਨ' ਦੀ ਜਾਂਚ ਦੀ ਮੰਗ ਕੀਤੀ ਗਈ। ਜਨਹਿਤ ਪਟੀਸ਼ਨ ਵਕੀਲ ਅਸ਼ਵਨੀ ਕੁਮਾਰ ਉਪਾਧਿਆਏ (Ashwani Kumar Upadhyay) ਨੇ ਦਾਇਰ ਕੀਤੀ। ਪਟੀਸ਼ਨ 'ਚ ਕੇਂਦਰ ਤੇ ਸੂਬਿਆਂ ਨੂੰ ਇਹ ਨਿਰਦੇਸ਼ ਦੇਣ ਦੀ ਵੀ ਅਪੀਲ ਕੀਤੀ ਗਈ ਹੈ ਕਿ ਧੋਖਾਧੜੀ ਨਾਲ ਧਰਮ ਪਰਿਵਰਤਨ ਨੂੰ ਰੋਕਣ ਲਈ 'ਭਯ ਦਿਖਾਉਣਾ, ਧਮਕੀ ਦੇਣਾ ਤੇ ਤੋਹਫ਼ਿਆਂ ਤੇ ਮੁੱਦਰਿਕ ਲਾਭਾਂ ਜ਼ਰੀਏ ਲਾਲਚ ਦੇਣ' ਲਈ ਸਖ਼ਤ ਕਦਮ ਉਠਾਏ ਜਾਣ।

ਪਟੀਸ਼ਨ 'ਚ ਵਕੀਲ ਨੇ ਕਿਹਾ-

ਵਕੀਲ ਅਸ਼ਵਨੀ ਕੁਮਾਰ ਦੁਬੇ ਨੇ ਇਸ ਪਟੀਸ਼ਨ 'ਚ ਕਿਹਾ, 'ਨਾਗਰਿਕਾਂ 'ਤੇ ਹੋਈ ਚੋਟ ਬਹੁਤ ਵੱਡੀ ਹੈ ਕਿਉਂਕਿ ਇਕ ਵੀ ਜ਼ਿਲ੍ਹਾ ਅਜਿਹਾ ਨਹੀਂ ਹੈ ਜਿਹਰਾ ਡਰ ਤੇ ਲਾਲਚ ਜ਼ਰੀਏ ਕਰਵਾਏ ਜਾਣ ਵਾਲੇ ਧਰਮ ਪਰਿਵਰਤਨ ਤੋਂ ਮੁਕਤ ਹੋਵੇ।' ਇਸ ਵਿਚ ਕਿਹਾ ਗਿਆ, 'ਪੂਰੇ ਦੇਸ਼ ਵਿਚ ਹਰ ਹਫ਼ਤੇ ਅਜਿਹੀਆਂ ਘਟਨਾਵਾਂ ਹੁੰਦੀਆਂ ਹਨ ਜਿੱਥੇ ਧਰਮ ਪਰਿਵਰਤਨ ਡਰ ਦਿਖਾ ਕੇ, ਧਮਕਾ ਕੇ ਤੋਹਫ਼ਿਆਂ ਤੇ ਧਨ ਦੇ ਲਾਲਚ 'ਚ ਧੋਖਾ ਦੇ ਕੇ ਤੇ ਕਾਲਾ ਜਾਦੂ, ਅੰਧਵਿਸ਼ਵਾਸ, ਚਮਤਕਾਰ ਦੀ ਵਰਤੋਂ ਕਰਕੇ ਕੀਤਾ ਜਾਂਦਾ ਹੈ ਪਰ ਕੇਂਦਰ ਤੇ ਸੂਬਿਆਂ ਨੇ ਇਸ ਖ਼ਤਰੇ ਨੂੰ ਰੋਕਣ ਲਈ ਕੜੇ ਕਦਮ ਨਹੀਂ ਚੁੱਕੇ ਹਨ।'

ਤੰਜਾਵੁਰ ਦੀ ਰਹਿਣ ਵਾਲੀ ਸੀ ਲਾਵਣਿਆ

ਦੱਸ ਦੇਈਏ ਕਿ ਤਮਿਲਨਾਡੂ ਦੇ ਤੰਜਾਵੁਰ ਸਥਿਤ ਮਿਸ਼ਨਰੀ ਸਕੂਲ ਦੀ 17 ਸਾਲਾ ਵਿਦਿਆਰਥਣ ਅਰਿਆਲੁਰ ਜ਼ਿਲ੍ਹੇ ਦੀ ਰਹਿਣ ਵਾਲੀ ਸੀ। ਜਨਵਰੀ 'ਚ ਉਸ ਨੇ ਖ਼ੁਦਕੁਸ਼ੀ ਕਰ ਲਈ ਸੀ। ਹੋਸਟਲ 'ਚ ਰਹਿਣ ਵਾਲੀ ਲੜਕੀ ਨੂੰ ਕਥਿਤ ਤੌਰ 'ਤੇ ਈਸਾਈ ਧਰਮ ਅਪਣਾਉਣ ਲਈ ਮਜਬੂਰ ਕੀਤਾ ਗਿਆ ਸੀ। ਇਸ ਸਬੰਧੀ ਇਕ ਵੀਡੀਓ ਕਲਿੱਪ ਵੀ ਪ੍ਰਸਾਰਿਤ ਹੋਈ ਸੀ। ਸਕੂਲ ਮੈਨੇਜਮੈਂਟ ਨੇ ਇਨ੍ਹਾਂ ਦੋਸ਼ਾਂ ਨੂੰ ਸਿਰੇ ਤੋਂ ਖਾਰਿਜ ਕਰਦੇ ਹੋਏ ਇਸ ਪਿੱਛੇ ਨਿੱਜੀ ਹਿੱਤਾਂ ਨੂੰ ਜ਼ਿੰਮੇਵਾਰ ਠਹਿਰਾਇਆ ਸੀ। ਪੁਲਿਸ ਦੇ ਬਿਆਨਾਂ ਦੇ ਨਾਲ-ਨਾਲ ਜੁਡੀਸ਼ੀਅਲ ਮੈਜਿਸਟਰੇਟ ਦੇ ਸਾਹਮਣੇ ਦਿੱਤੇ ਬਿਆਨਾਂ 'ਚ ਲੜਕੀ ਨੇ ਸਾਫ਼-ਸਾਫ਼ ਕਿਹਾ ਸੀ ਕਿ ਹੋਸਟਲ ਵਾਰਡਨ ਨੂੰ ਗੈਰ-ਵਿੱਦਿਅਕ ਕਾਰਜ ਸੌਂਪਣ ਅਤੇ ਇਹ ਬਰਦਾਸ਼ਤ ਨਾ ਕਰ ਸਕਣ 'ਤੇ ਕੀਟਨਾਸ਼ਕ ਦਾ ਸੇਵਨ ਕਰਨ ਦੀ ਗੱਲ ਕਹੀ ਸੀ।

Posted By: Seema Anand