v> ਨਵੀਂ ਦਿੱਲੀ, ਪੀਟੀਆਈ : ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ (Beant Singh) ਦੀ ਹੱਤਿਆ ਦੇ ਮਾਮਲੇ 'ਚ ਬਲਵੰਤ ਸਿੰਘ ਰਾਜੋਆਣਾ (Balwant Singh Rajoana) ਦੀ ਪਟੀਸ਼ਨ 'ਤੇ ਫ਼ੈਸਲਾ ਲੈਣ ਲਈ ਕੇਂਦਰ ਨੂੰ ਸੁਪਰੀਮ ਕੋਰਟ (Supreme Court) ਵੱਲੋਂ ਦੋ ਹਫ਼ਤਿਆਂ ਦਾ ਸਮਾਂ ਦਿੱਤਾ ਗਿਆ ਹੈ। ਅਦਾਲਤ ਵੱਲੋਂ ਸੋਮਵਾਰ ਨੂੰ ਕੇਂਦਰ ਲਈ ਇਹ ਅੰਤਿਮ ਮੌਕਾ ਦਿੱਤਾ ਗਿਆ ਹੈ। ਸਰਕਾਰ ਵੱਲੋਂ ਇਸ ਦੇ ਲਈ ਤਿੰਨ ਹਫ਼ਤਿਆਂ ਦਾ ਸਮਾਂ ਮੰਗਿਆ ਗਿਆ ਸੀ ਤਾਂ ਜੋ ਮੌਜੂਦਾ ਹਾਲਾਤ 'ਚ ਇਸ ਮਾਮਲੇ 'ਤੇ ਫ਼ੈਸਲਾ ਲੈਣ ਲਈ ਲੋੜੀਂਦਾ ਸਮਾਂ ਮਿਲ ਸਕੇ।

ਚੀਫ ਜਸਟਿਸ ਬੋਬੜੇ ਤੇ ਜਸਟਿਸ ਏਐੱਸ ਬੋਪੰਨਾ ਤੇ ਵੀ ਰਾਮਾ ਸੁਬਰਾਮਣੀਅਮ ਨੇ ਸਾਲਿਸਟਰ ਜਨਰਲ ਤੁਸ਼ਾਰ ਮਹਿਤਾ ਨੇ ਕਿਹਾ, 'ਸਰਕਾਰ ਨੂੰ ਤਿੰਨ ਹਫ਼ਤੇ ਕਿਉਂ ਚਾਹੀਦੇ ਹਨ ਤੇ ਇਸ 'ਤੇ ਕੀ ਹੋ ਰਿਹਾ ਹੈ?' ਬੈਂਚ ਨੇ ਅੱਗੇ ਕਿਹਾ, 'ਤਿੰਨ ਹਫ਼ਤਿਆਂ ਦਾ ਸਮਾਂ ਸਾਡੇ ਲਈ ਕਾਫੀ ਹੈ। ਅਸੀਂ ਤੁਹਾਾਨੂੰ ਦੱਸਿਆ ਸੀ ਕਿ ਇਸ ਨੂੰ 26 ਜਨਵਰੀ ਤਕ ਨਿਪਟਾ ਦਿਉ ਤੇ ਅੱਜ 25 ਜਨਵਰੀ ਹੈ।' ਬੈਂਚ ਨੇ ਕਿਹਾ, ਅਸੀਂ ਤੁਹਾਨੂੰ ਆਖ਼ਰੀ ਮੌਕਾ ਦੇ ਰਹੇ ਹਾਂ, ਦੋ ਹਫ਼ਤੇ।'

Posted By: Seema Anand