ਜੇਐੱਨਐੱਨ, ਨਵੀਂ ਦਿੱਲੀ : INX Media Money Laundering Case 'ਚ ਕਾਂਗਰਸੀ ਆਗੂ ਤੇ ਦੇਸ਼ ਦੇ ਸਾਬਕਾ ਵਿੱਤ ਮੰਤਰੀ ਪੀ. ਚਿਦੰਬਰਮ ਨੂੰ ਵੱਡੀ ਰਾਹਤ ਮਿਲੀ ਹੈ। ਸੁਪਰੀਮ ਕੋਰਟ ਨੇ ਬੁੱਧਵਾਰ ਨੂੰ ਉਨ੍ਹਾਂ ਨੂੰ ਈਡੀ (Enforcement Directorate, ED) ਵੱਲੋਂ ਦਰਜ ਉਕਤ ਮਾਮਲੇ 'ਚ ਜ਼ਮਾਨਤ ਦੇ ਦਿੱਤੀ। ਇਸ ਦੇ ਨਾਲ ਹੀ ਸੁਪਰੀਮ ਕੋਰਟ ਨੇ ਇਹ ਵੀ ਹਦਾਇਤ ਦਿੱਤੀ ਕਿ ਚਿਦੰਬਰਮ ਸਬੂਤਾਂ ਨਾਲ ਛੇੜਛਾੜ ਨਹੀਂ ਕਰਨਗੇ ਤੇ ਨਾ ਹੀ ਗਵਾਹਾਂ ਨੂੰ ਪ੍ਰਭਾਵਿਤ ਕਰਨਗੇ। ਇਹੀ ਨਹੀਂ ਇਸ ਮਾਮਲੇ 'ਚ ਜਨਤਕ ਬਿਆਨਬਾਜ਼ੀ ਨਹੀਂ ਕਰਨਗੇ। ਨਾਲ ਹੀ ਮੀਡੀਆ 'ਚ ਇੰਟਰਵਿਊ ਵੀ ਨਹੀਂ ਦੇਣਗੇ।

Posted By: Seema Anand