ਨਵੀਂ ਦਿੱਲੀ (ਏਐੱਨਆਈ) : ਦਿੱਲੀ-ਐੱਨਸੀਆਰ 'ਚ ਲਗਾਤਾਰ ਵਧਦੇ ਹਵਾ ਪ੍ਰਦੂਸ਼ਣ ਨੂੰ ਲੈ ਕੇ ਬੁੱਧਵਾਰ ਨੂੰ ਸੁਪਰੀਮ ਕੋਰਟ ਵਿਚ ਅਹਿਮ ਸੁਣਵਾਈ ਹੋਈ। ਇਸ ਦੌਰਾਨ ਸੁਪਰੀਮ ਕੋਰਟ ਨੇ ਲਗਾਤਾਰ ਪਰਾਲੀ ਸਾੜਨ ਦੀਆਂ ਘਟਨਾਵਾਂ ਸਾਹਮਣੇ ਆਉਣ ਤੇ ਰੋਕਥਾਮ ਨਹੀਂ ਲੱਗਣ 'ਤੇ ਪੰਜਾਬ ਸਰਕਾਰ ਨੂੰ ਝਾੜ ਲਾਈ

ਇਸ ਤੋਂ ਇਲਾਵਾ ਹਵਾ ਪ੍ਰਦੂਸ਼ਣ ਦੇ ਮੁੱਦੇ 'ਤੇ ਜਸਟਿਸ ਮਿਸ਼ਰਾ ਨੇ ਦਿੱਲੀ ਦੇ ਮੁੱਖ ਸਕੱਤਰ ਨੂੰ ਵੀ ਸਖ਼ਤ ਝਾੜ ਲਾਈ। ਜਸਟਿਸ ਮਿਸ਼ਰਾ ਨੇ ਮੁੱਖ ਸਕੱਤਰ ਨੂੰ ਕਿਹਾ ਕਿ ਤੁਸੀਂ ਰੋਡ ਦੀ ਗੰਦਗੀ, ਨਿਰਮਾਣ ਕਾਰਜ ਤੇ ਕਚਰੇ ਦੀ ਡੰਪਿੰਗ ਤੋਂ ਨਹੀਂ ਨਿਪਟ ਸਕਦੇ ਤਾਂ ਤੁਸੀਂ ਅਹੁਦੇ 'ਤੇ ਕਿਉਂ ਬਣੇ ਹੋਏ ਹੋ? ਅਦਾਲਤ ਨੇ ਕਿਹਾ ਕਿ ਦਿੱਲੀ ਵਿਚ ਨਿਰਮਾਣ ਕਾਰਜ ਚੱਲ ਰਿਹਾ ਹੈ। ਦੇਖੋ ਦਿੱਲੀ ਵਿਚ ਪ੍ਰਦੂਸ਼ਣ ਦਾ ਪੱਧਰ ਵੱਧ ਰਿਹਾ ਹੈ। ਤੁਸੀਂ ਇਸ ਦੇ ਖ਼ਿਲਾਫ਼ ਸਖ਼ਤ ਕਾਰਵਾਈ ਕਰੋ।

ਜਸਟਿਸ ਮਿਸ਼ਰਾ ਨੇ ਕਿਹਾ ਕਿ ਬਿਹਤਰ ਬੁਨਿਆਦੀ ਢਾਂਚੇ ਤੇ ਵਿਕਾਸ ਲਈ ਵਿਸ਼ਵ ਬੈਂਕ ਤੋਂ ਆਇਆ ਪੈਸਾ ਕਿੱਥੇ ਜਾ ਰਿਹਾ ਹੈ? ਸਮਾਰਟ ਸਿਟੀ ਦਾ ਸੰਕਪ ਕਿੱਥੇ ਹੈ? ਸੜਕਾਂ ਵਿਚ ਸੁਧਾਰ ਕਿਉਂ ਨਹੀਂ ਹੋਇਆ?

ਪੰਜਾਬ ਸਰਕਾਰ ਨੂੰ ਲਾਈ ਝਾੜ

ਉੱਥੇ, ਕੋਰਟ ਨੇ ਸੁਣਵਾਈ ਦੌਰਾਨ ਪੰਜਾਬ ਸਰਕਾਰ ਨੂੰ ਘੇਰਦੇ ਹੋਏ ਕਿਹਾ ਕਿ ਪੰਜਾਬ ਸਰਕਾਰ ਪਰਾਲੀ ਸਾੜਨ ਦੀਆਂ ਘਟਨਾਵਾਂ ਰੋਕਣ ਵਿਚ ਨਾਕਾਮ ਰਹੀ ਹੈ। ਕੋਰਟ ਨੇ ਕਿਹਾ, 'ਤੁਸੀਂ ਆਪਣੇ ਫ਼ਰਜ਼ ਵਿਚ ਬੁਰੀ ਤਰ੍ਹਾਂ ਅਸਫਲ ਰਹੇ ਹੋ।' ਜਸਟਿਸ ਅਰੁਣ ਮਿਸ਼ਰਾ ਨੇ ਕਿਹਾ, 'ਅਸੀਂ ਇਸ ਮੁੱਦੇ 'ਤੇ ਤਤਕਾਲ ਕਾਰਵਾਈ ਚਾਹੁੰਦੇ ਹਾਂ। ਸਾਨੂੰ ਅਜਿਹਾ ਲੱਗਦਾ ਹੈ ਕਿ ਇਸ ਮਾਮਲੇ ਨਾਲ ਜੁੜੇ ਅਦਿਕਾਰੀਆਂ 'ਚ ਕੋਈ ਤਾਲਮੇਲ ਨਹੀਂ ਹੈ। ਕੋਰਟ ਨੇ ਪੰਜਾਬ ਦੇ ਮੁੱਖ ਸਕੱਤਰ ਤੋਂ ਪੁੱਛਿਆ, 'ਕੀ ਤੁਹਾਡੇ ਕੋਲ ਫੰਡ ਹਨ? ਜੇਕਰ ਨਹੀਂ ਤਾਂ ਦੱਸੋ। ਅਸੀਂ ਇਸਦੀ ਵਿਵਸਥਾ ਕਰਾਂਗੇ ਤਾਂਕਿ ਪਰਾਲੀ ਸਾੜਨ 'ਤੇ ਰੋਕ ਲਗਾਈ ਜਾ ਸਕੇ।'

Posted By: Susheel Khanna