ਜੇਐੱਨਐੱਨ, ਨੈਨੀਤਾਲ : ਜਿੱਥੇ ਵੀ ਸੁੰਦਰਤਾ ਦਾ ਪੈਮਾਨਾ ਤੈਅ ਹੁੰਦਾ ਹੈ ਤਾਂ ਸਭ ਤੋਂ ਪਹਿਲਾਂ ਜ਼ਿਕਰ ਚੰਦ ਦਾ ਹੁੰਦਾ ਹੈ। ਉੱਤੋਂ ਰੰਗਤ ਗੁਲਾਬੀ ਹੋ ਜਾਵੇ ਤਾਂ ਕਿਆ ਹੀ ਕਹਿਣੇ। ਸਾਫ਼ ਨੀਲੇ ਅੰਬਰ ਵਿਚ ਟਿਮਟਮਾਉਂਦੇ ਅਣਗਿਣਤ ਤਾਰਿਆਂ ਵਿਚਕਾਰ ਕੁਝ ਅਜਿਹਾ ਹੀ ਔਰਾ ਹੋਵੇਗਾ ਚੰਦ ਦਾ। ਸੱਤ ਅਪ੍ਰੈਲ ਨੂੰ ਇਹੀ ਚੰਦ 'ਪਿੰਕ ਮੂਨ' ਜਾਂ 'ਸੁਪਰ ਮੂਨ' ਕਹਾਏਗਾ। ਨਾਲ ਹੀ ਇਸ ਸਾਲ ਦੇ ਆਪਣੇ ਸਭ ਤੋਂ ਵੱਡੇ ਆਕਾਰ ਵਿਚ ਹੋਵੇਗਾ, ਉੱਥੇ ਹੀ 8 ਅਪ੍ਰੈਲ ਨੂੰ ਪੁੰਨਿਆ ਦਾ ਚੰਦ ਯਾਨੀ ਸੁਪਰਮੂਨ ਦਾ ਨਜ਼ਾਰਾ ਦੇਖਣ ਨੂੰ ਮਿਲੇਗਾ। ਇੰਦਰਾ ਗਾਂਧੀ ਨਛੱਤਰ ਸ਼ਾਲਾ ਦੇ ਵਿਗਿਆਨਕ ਅਧਿਕਾਰੀ ਸੁਮਿਤ ਸ਼੍ਰੀਵਾਸਤਵ ਦੱਸਦੇ ਹਨ ਕਿ ਮੰਗਲਵਾਰ ਰਾਤ 11 ਵਜ ਕੇ 38 ਮਿੰਟ 'ਤੇ ਚੰਦਰਮਾ ਧਰਤੀ ਦੇ ਸਭ ਤੋਂ ਜ਼ਿਆਦਾ ਨੇੜੇ ਹੋਵੇਗਾ। ਇਸ ਵੇਲੇ ਚੰਦਰਮਾ ਦੀ ਧਰਤੀ ਤੋਂ ਦੂਰੀ ਸਿਰਫ਼ 3,56,900 ਕਿੱਲੋਮੀਟਰ ਰਹਿ ਜਾਵੇਗੀ।

ਲਾਕਡਾਊਨ ਕਾਰਨ ਰੁਕ ਜਿਹੀ ਗਈ ਧਰਤੀ ਤੋਂ ਪ੍ਰਦੂਸ਼ਣ ਮੁਕਤ ਸਾਫ਼ ਅਸਮਾਨ ਵਿਚ ਚੰਦ ਨੂੰ ਨਿਹਾਰਨਾ ਬੇਹੱਦ ਵੱਖਰਾ ਅਨੁਭਵ ਹੋਵੇਗਾ। ਖੂਬਸੂਰਤ ਖਗੋਲੀ ਘਟਨਾਵਾਂ ਦੀ ਲੜੀ ਵਿਚ ਇਸ ਵਾਰ ਮੰਗਲਵਾਰ ਦਾ ਦਿਨ ਖਾਸ ਰਹਿਣ ਵਾਲਾ ਹੈ। ਚੰਦਰਮਾ ਦਾ ਗੁਲਾਬੀ ਅਤੇ ਬੇਹੱਦ ਸਪਸ਼ੱਟ ਅਕਸ ਦਹਾਕਿਆਂ ਬਾਅਦ ਦੇਖਣ ਨੂੰ ਮਿਲੇਗਾ। ਸੱਤ ਅਪ੍ਰੈਲ ਨੂੰ ਸੂਰਜ ਛਿਪਣ ਤੋਂ ਬਾਅਦ ਚੰਦਰਮਾ ਹਲਕੀ ਲਾਲੀ ਲੈ ਕੇ ਉਦੈ ਹੋਵੇਗਾ। ਇਸ ਤੋਂ ਬਾਅਦ ਬੇਹੱਦ ਚਮਕਦਾਰ ਨਜ਼ਰ ਆਉਣ ਲੱਗੇਗਾ। ਇਸ ਦੀ ਚਮਕ ਹੋਰ ਦਿਨਾਂ ਵਿਚ ਪੂਰਨ ਚੰਦ ਦੇ ਮੁਕਾਬਲੇ 15 ਫ਼ੀਸਦੀ ਵਧੀ ਹੋਈ ਹੋਵੇਗੀ। ਆਕਾਰ ਵਿਚ ਵੀ ਸੱਤ ਪ੍ਰਤੀਸ਼ਤ ਜ਼ਿਆਦਾ ਵੱਡਾ ਨਜ਼ਰ ਆਵੇਗਾ। ਧਰਤੀ ਦੇ ਜ਼ਿਆਦਾ ਕਰੀਬ ਆਉਣ ਦੇ ਕਾਰਨ ਇਹ ਬਦਲਾਅ ਨਜ਼ਰ ਆਉਣਗੇ। ਉਦੋਂ ਇਸ ਦੀ ਦੂਰੀ ਧਰਤੀ ਤੋਂ ਸਿਰਫ਼ 3.57 ਲੱਖ ਕਿਲੋਮੀਟਰ ਰਹਿ ਜਾਵੇਗੀ। ਇਹ ਦੂਰੀ ਇਸ ਸਾਲ ਦੀ ਸਭ ਤੋਂ ਨੇੜਲੀ ਦੂਰੀ ਹੋਵੇਗੀ। ਆਰੀਆਭੱਟ ਪ੍ਰੇਖਣ ਵਿਗਿਆਨ ਖੋਜ ਸੰਸਥਾ (ਏਰੀਜ) ਨੈਨੀਤਾਲ ਦੇ ਸੀਨੀਅਰ ਖਗੋਲ ਵਿਗਿਆਨੀ ਡਾ. ਸ਼ਸ਼ੀਭੂਸ਼ਣ ਪਾਂਡੇ ਮੁਤਾਬਕ ਇਸ ਵਾਰ ਹਵਾ ਪ੍ਰਦੂਸ਼ਣ ਵਿਚ ਕਮੀ ਆਉਣ ਦੇ ਕਾਰਨ ਚੰਦਰਮਾ ਦੀ ਚਮਕ ਕਾਫੀ ਵੱਧ ਹੋਵੇਗੀ। ਹਾਲਾਂਕਿ ਚੰਦ ਦੇ ਰੰਗ ਤੇ ਆਕਾਰ ਵਿਚ ਤਬਦੀਲੀ ਦਾ ਇਸ ਘਟਨਾ ਨਾਲ ਕੋਈ ਸਿੱਧਾ ਸਰੋਕਾਰ ਨਹੀਂ ਹੈ ਪਰ ਦ੍ਰਿਸ਼ਟਤਾ ਦੇ ਲਿਹਾਜ਼ ਨਾਲ ਜ਼ਰੂਰ ਸਪੱਸ਼ਟਤਾ ਨਜ਼ਰ ਆਵੇਗੀ।

ਬਸੰਤ ਰੁੱਤ ਦੌਰਾਨ ਪੂਰਬ ਮੱਧ ਅਮਰੀਕੀ ਦੇਸ਼ਾਂ ਵਿਚ ਫਲਾਕਸ ਨਾਂ ਦੇ ਘਾਹ ਦੇ ਮੈਦਾਨਾਂ ਵਿਚ ਗੁਲਾਬੀ ਫੁੱਲ ਖਿੜਣ ਲੱਗਦੇ ਹਨ, ਜਿਸ ਕਾਰਨ ਅਮਰੀਕਾ ਨੇ ਇਸ ਨੂੰ 'ਪਿੰਕ ਮੂਨ' ਨਾਂ ਦਿੱਤਾ ਹੈ। ਇਸ ਤੋਂ ਇਲਾਵਾ ਪਹਿਲਾਂ ਇਸ ਨੂੰ 'ਏਗ ਮੂਨ' ਅਤੇ 'ਫਿਸ਼ ਮੂਨ' ਨਾਂ ਵੀ ਦਿੱਤੇ ਗਏ ਹਨ।

ਖਗੋਲ ਪ੍ਰੇਖਣ ਵਿਗਿਆਨ ਦੇ ਲਿਹਾਜ਼ ਨਾਲ ਅਨੁਕੂਲ ਹੈ ਅਸਮਾਨ

ਲਾਕਡਾਊਨ ਤੋਂ ਬਾਅਦ ਹਵਾ ਪ੍ਰਦੂਸ਼ਣ ਵਿਚ ਆਈ ਕਮੀ ਨੂੰ ਲੈ ਕੇ ਡਾ. ਸ਼ਸ਼ੀਭੂਸ਼ਣ ਪਾਂਡੇ ਦਾ ਕਹਿਣਾ ਹੈ ਕਿ ਇਨ੍ਹਾਂ ਦਿਨਾਂ ਵਿਚ ਖਗੋਲ ਪ੍ਰੇਖਣ ਨੂੰ ਲੈ ਕੇ ਸਥਿਤੀਆਂ ਬਿਹਤਰੀਨ ਹੋ ਚੱਲੀਆਂ ਹਨ। ਇਨ੍ਹਾਂ ਸਥਿਤੀਆਂ ਵਿਚ ਆਕਾਸ਼ ਪਿੰਡਾਂ ਦੀਆਂ ਤਸਵੀਰਾਂ ਦੇ ਨਤੀਜੇ ਬਿਹਤਰ ਨਿਕਲ ਸਕਦੇ ਹਨ।

Posted By: Seema Anand