ਨਵੀਂ ਦਿੱਲੀ : 17ਵੀਂ ਲੋਕ ਸਭਾ ਦੇ ਪਹਿਲੇ ਸੈਸ਼ਨ ਦੌਰਾਨ ਦੂਜੇ ਦਿਨ ਵੀ ਨਵੇਂ ਚੁਣੇ ਹੋਏ ਸੰਸਦ ਮੈਂਬਰਾਂ ਦੇ ਸਹੁੰ ਚੁੱਕਣ ਦਾ ਸਿਲਸਲਾ ਜਾਰੀ ਹੈ। ਇਸ ਦੌਰਾਨ ਕਈ ਵਾਰ ਮਾਹੌਲ ਬਦਲਿਆ-ਬਦਲਿਆ ਨਜ਼ਰ ਆਇਆ। ਅਦਾਕਾਰੀ ਦੀ ਦੁਨੀਆ 'ਚੋਂ ਸਿਆਸਤ 'ਚ ਕਦਮ ਰੱਖਣ ਵਾਲੇ ਸੰਨੀ ਦਿਓਲ ਨੇ ਵੀ ਸਹੁੰ ਚੁੱਕੀ। ਸੰਨੀ ਦਿਓਲ ਨੇ ਅੰਗਰੇਜ਼ੀ 'ਚ ਸਹੁੰ ਚੁੱਕੀ।

ਉਹ ਜੀਨਸ-ਸ਼ਰਟ ਤੇ ਬਲੇਜ਼ਰ 'ਚ ਸੰਸਦ ਪਹੁੰਚੇ ਸਨ। ਭਾਜਪਾ ਸੰਸਦ ਮੈਂਬਰ ਪ੍ਰਗਿਆ ਠਾਕੁਰ ਨੇ ਸਹੁੰ ਗ੍ਰਹਿਣ ਤੋਂ ਬਾਅਦ 'ਭਾਰਤ ਮਾਤਾ ਦੀ ਜੈ' ਦਾ ਨਾਅਰਾ ਦਿੱਤਾ। ਉੱਥੇ ਆਮ ਆਦਮੀ ਪਾਰਟੀ ਦੇ ਭਗਵੰਤ ਮਾਨ ਨੇ ਸਹੁੰ ਚੁੱਕਣ ਤੋਂ ਬਾਅਦ 'ਇਨਕਲਾਬ ਜ਼ਿੰਦਾਬਾਦ' ਦਾ ਨਾਅਰਾ ਲਗਾਇਆ।

ਸਮਾਜਵਾਦੀ ਪਾਰਟੀ ਦੇ ਗਾਰਜੀਅਨ ਮੁਲਾਇਮ ਸਿੰਘ ਯਾਦਵ ਨੇ ਵੀ ਸਹੁੰ ਚੁੱਕੀ। ਆਮ ਆਦਮੀ ਪਾਰਟੀ ਦੇ ਭਗੰਵਤ ਮਾਨ, ਕਾਂਗਰਸ ਸੰਸਦ ਮੈਂਬਰ ਮਨੀਸ਼ ਤਿਵਾੜੀ ਤੇ ਅਕਾਲੀ ਦਲ ਦੇ ਸੁਖਬੀਰ ਸਿੰਘ ਬਾਦਲ ਨੇ ਪੰਜਾਬੀ 'ਚ ਸਹੁੰ ਚੁੱਕੀ।

Posted By: Amita Verma