ਜੇਐੱਨਐੱਨ, ਨਵੀਂ ਦਿੱਲੀ : ਤਿ੍ਣਮੂਲ ਕਾਂਗਰਸ (ਟੀਐੱਮਸੀ) ਦੇ ਐੱਮਪੀ ਅਤੇ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਦੇ ਭਤੀਜੇ ਅਭਿਸ਼ੇਕ ਬੈਨਰਜੀ ਖ਼ਿਲਾਫ਼ ਰਾਊਜ਼ ਐਵੇਨਿਊ ਦੀ ਵਿਸ਼ੇਸ਼ ਅਦਾਲਤ ਨੇ ਸੰਮਨ ਜਾਰੀ ਕੀਤਾ ਹੈ। ਵਕੀਲ ਨੀਰਜ ਵੱਲੋਂ ਅਦਾਲਤ ਵਿਚ ਦਾਇਰ ਸ਼ਿਕਾਇਤ ਵਿਚ ਕਿਹਾ ਗਿਆ ਹੈ ਅਭਿਸ਼ੇਕ ਬੈਨਰਜੀ ਨੇ ਸਾਲ 2014 'ਚ ਲੋਕ ਸਭਾ ਚੋਣ ਵਿਚ ਨਾਮਜ਼ਦਗੀ ਵੇਲੇ ਸਹੁੰ ਪੱਤਰ ਵਿਚ ਐੱਮਬੀਏ ਤਕ ਪੜ੍ਹਾਈ ਦਾ ਦਾਅਵਾ ਕੀਤਾ ਸੀ, ਜੋ ਗ਼ਲਤ ਹੈ ਤੇ ਉਸ ਦੀ ਡਿਗਰੀ ਫਰਜ਼ੀ ਹੈ।