ਨਵੀਂ ਦਿੱਲੀ (ਪੀਟੀਆਈ) : ਸੁਪਰ ਸੋਨਿਕ ਕਰੂਜ਼ ਮਿਜ਼ਾਈਲ ਬ੍ਰਹਿਮੋਸ ਦੇ ਜਲ ਸੈਨਿਕ ਵਰਜਨ ਦਾ ਐਤਵਾਰ ਨੂੰ ਕੀਤਾ ਗਿਆ ਪ੍ਰੀਖਣ ਸਫਲ ਰਿਹਾ। ਇਸ ਦੇ ਨਾਲ ਹੀ ਚੀਨ ਨਾਲ ਚੱਲ ਰਹੇ ਤਣਾਅ ਦਰਮਿਆਨ ਭਾਰਤ ਨੇ ਰੱਖਿਆ ਖੇਤਰ ਵਿਚ ਇਕ ਹੋਰ ਪ੍ਰਾਪਤੀ ਕਰ ਲਈ।

ਅਧਿਕਾਰੀਆਂ ਨੇ ਦੱਸਿਆ ਕਿ ਅਰਬ ਸਾਗਰ ਵਿਚ ਜਲ ਸੈਨਾ ਦੇ ਇਕ ਸਵਦੇਸ਼ੀ ਜੰਗੀ ਬੇੜੇ ਤੋਂ ਫਾਇਰ ਕੀਤੇ ਜਾਣ ਪਿੱਛੋਂ ਮਿਜ਼ਾਈਲ ਆਪਣੇ ਟੀਚੇ ਨੂੰ ਫੁੰਡਣ ਵਿਚ ਸਫਲ ਰਹੀ। ਸਟੀਲਥ ਡਿਸਟ੍ਰਾਇਰ ਆਈਐੱਨੈੱਸ ਚੇਨਈ ਤੋਂ ਫਾਇਰ ਕੀਤੀ ਗਈ ਮਿਜ਼ਾਈਲ ਨੇ ਬਿਹਤਰੀਨ ਪ੍ਰਦਰਸ਼ਨ ਤੋਂ ਬਾਅਦ ਅਤਿਅੰਤ ਸਟੀਕ ਤਰੀਕੇ ਨਾਲ ਆਪਣੇ ਨਿਸ਼ਾਨੇ ਨੂੰ ਫੁੰਡ ਦਿੱਤਾ। ਰੱਖਿਆ ਮੰਤਰਾਲੇ ਨੇ ਕਿਹਾ ਕਿ ਪ੍ਰਮੁੱਖ ਹਮਲਾਵਰ ਹਥਿਆਰ ਦੇ ਰੂਪ ਵਿਚ ਬ੍ਰਹਿਮੋਸ ਲੰਬੀ ਦੂਰੀ ਤਕ ਜਲ ਸੈਨਿਕ ਜੰਗੀ ਬੇੜੇ ਨੂੰ ਅਜੇਤੂ ਬਣਾਏਗੀ। ਇਸ ਤਰ੍ਹਾਂ ਇਹ ਮਿਜ਼ਾਈਲ ਬੇੜੇ ਨੂੰ ਸਾਡੀ ਜਲ ਸੈਨਾ ਦਾ ਇਕ ਹੋਰ ਹਮਲਾਵਰ ਮੰਚ ਪ੍ਰਦਾਨ ਕਰੇਗੀ। ਭਾਰਤ-ਰੂਸ ਦਾ ਸਾਂਝਾ ਅਦਾਰਾ ਏਅਰੋਸਪੇਸ, ਸੁਪਰ ਸੋਨਿਕ ਕਰੂਜ਼ ਮਿਜ਼ਾਈਲ ਤਿਆਰ ਕਰਦਾ ਹੈ ਜਿਸ ਨੂੰ ਪਣਡੁੱਬੀ, ਬੇੜੇ, ਜਹਾਜ਼ ਜਾਂ ਜ਼ਮੀਨ ਤੋਂ ਲਾਂਚ ਕੀਤਾ ਜਾ ਸਕਦਾ ਹੈ।

Posted By: Jagjit Singh