ਗੁਹਾਟੀ : ਨਾਗਰਿਕਤਾ ਬਿੱਲ ਦੇ ਵਿਰੋਧ 'ਚ ਸ਼ੁਰੂ ਹੋਏ ਪ੍ਰਦਰਸ਼ਨ ਨੇ ਜ਼ੋਰ ਫੜ ਲਿਆ ਹੈ। ਸ਼ੁੱਕਰਵਾਰ ਨੂੰ ਆਈਆਈਟੀ-ਗੁਹਾਟੀ ਦੇ ਵਿਦਿਆਰਥੀ ਵੀ ਪ੍ਰਦਰਸ਼ਨ ਵਿਚ ਕੁੱਦ ਪਏ। ਦੂਜੇ ਕਾਲਜ ਦੇ ਵਿਦਿਆਰਥੀਆਂ ਨੇ ਚਿਤਾਵਨੀ ਦਿੱਤੀ ਹੈ ਕਿ ਮੁੱਖ ਮੰਤਰੀ ਦੇ ਕਾਿਫ਼ਲੇ ਨੂੰ ਸ਼ਹਿਰ ਦੇ ਮੁੱਖ ਰਸਤੇ ਤੋਂ ਨਹੀਂ ਲੰਘਣ ਦਿੱਤਾ ਜਾਵੇਗਾ। ਓਈਕਯ ਸੈਨਾ ਅਸੋਮ ਦੇ ਕਾਰਕੁੰਨ ਨੇ ਪਲਾਸ਼ਬਾਰੀ ਇਲਾਕੇ ਵਿਚ ਭਾਜਪਾ ਦੇ ਦਫ਼ਤਰ ਨੂੰ ਤਬਾਹ ਕਰ ਦਿੱਤਾ। ਮੇਘਾਲਿਆ ਦੇ ਪੂਰਬੀ ਜਯੰਤੀਆ ਜ਼ਿਲ੍ਹੇ ਦੀ ਕੋਲਾ ਖਾਣ ਵਿਚ ਫਸੇ ਮਜ਼ਦੂਰਾਂ ਦੇ ਬਚਾਅ ਕਾਰਜ ਵਿਚ ਲੱਗੇ ਓਡੀਸ਼ਾ ਫਾਇਰ ਬਿ੍ਗੇਡ ਸੇਵਾ ਦੇ ਮੁਲਾਜ਼ਮਾਂ ਨੂੰ ਲੈ ਕੇ ਜਾ ਰਹੀ ਬੱਸ 'ਤੇ ਹਮਲਾ ਕੀਤਾ ਗਿਆ।

ਰਾਧਾ ਗੋਵਿੰਦ ਬਰੂਆ ਰੋਡ 'ਤੇ ਪ੍ਰਦਰਸ਼ਨ ਕਰ ਰਹੇ ਗੁਹਾਟੀ ਕਾਮਰਸ ਕਾਲਜ ਦੇ ਵਿਦਿਆਰਥੀਆਂ ਨੇ ਕਿਹਾ ਕਿ ਅਸੀਂ ਮੁੱਖ ਮੰਤਰੀ ਸਰਬਾਨੰਦ ਸੋਨੋਵਾਲ ਅਤੇ ਵਿੱਤ ਮੰਤਰੀ ਹਿਮੰਤ ਬਿਸਵ ਸ਼ਰਮਾ ਨੂੰ ਆਰ ਜੀ ਬਰੂਆ ਰੋਡ ਤੋਂ ਯਾਤਰਾ ਕਰਨ 'ਤੇ ਰੋਕ ਲਗਾ ਦਿੱਤੀ ਹੈ। ਜਿਵੇਂ ਹੀ ਅਸੀਂ ਉਨ੍ਹਾਂ ਦਾ ਕਾਿਫ਼ਲਾ ਵੇਖਾਂਗੇ ਰੋਡ ਜਾਮ ਕਰ ਦਿਆਂਗੇ ਅਤੇ ਉਨ੍ਹਾਂ ਦੀ ਕਾਰ ਨੂੰ ਅੱਗੇ ਜਾਣ ਨਹੀਂ ਦਿਆਂਗੇ। ਬਿੱਲ ਦੇ ਵਾਪਸ ਲਏ ਜਾਣ ਤਕ ਪਾਬੰਦੀ ਜਾਰੀ ਰਹੇਗੀ। ਅੱਠ ਜਨਵਰੀ ਨੂੰ ਲੋਕ ਸਭਾ ਤੋਂ ਪਾਸ ਨਾਗਰਿਕਤਾ (ਸੋਧ) ਬਿੱਲ ਵਿਚ ਬੰਗਲਾਦੇਸ਼, ਪਾਕਿਸਤਾਨ ਅਤੇ ਅਫ਼ਗਾਨਿਸਤਾਨ ਤੋਂ ਭੱਜ ਕੇ 31 ਦਸੰਬਰ, 2014 ਤੋਂ ਪਹਿਲੇ ਭਾਰਤ ਆਏ ਗ਼ੈਰ-ਮੁਸਲਿਮਾਂ ਨੂੰ ਨਾਗਰਿਕਤਾ ਦੇਣ ਦਾ ਪ੍ਰਸਤਾਵ ਕੀਤਾ ਗਿਆ ਹੈ।

ਸਰਬਾਨੰਦ ਸੋਨੋਵਾਲ ਨੇ ਗ੍ਰਹਿ ਖੇਤਰ ਮਾਜੁਲੀ ਵਿਚ ਅਸੋਮੀਆ ਯੁਵਾ ਮੋਰਚਾ ਦੇ ਕਾਰਕੁੰਨਾਂ ਨੇ ਆਪਣਾ ਸਿਰ ਮੁੰਡਵਾ ਲਿਆ ਹੈ। ਭਾਰਤੀ ਰਾਸ਼ਟਰੀ ਵਿਦਿਆਰਥੀ ਸੰਘ (ਐੱਨਐੱਸਯੂਆਈ) ਦੇ ਕਾਰਕੁੰਨਾਂ ਨੇ ਵੀ ਬਿੱਲ ਖ਼ਿਲਾਫ਼ ਪ੍ਰਦਰਸ਼ਨ ਕੀਤੇ ਹਨ। ਮੇਘਾਲਿਆ ਵਿਚ ਓਡੀਸ਼ਾ ਫਾਇਰ ਬਿ੍ਰਗੇਡ ਸੇਵਾ ਦੇ 22 ਕਰਮਚਾਰੀਆਂ ਨੂੰ ਲੈ ਕੇ ਜਾ ਰਹੀ ਬੱਸ 'ਤੇ ਨਾਗਰਿਕਤਾ ਬਿੱਲ ਦਾ ਵਿਰੋਧ ਕਰ ਰਹੇ ਪ੍ਰਦਰਸ਼ਨਕਾਰੀਆਂ ਨੇ ਹਮਲਾ ਕੀਤਾ। ਇਹ ਕਰਮਚਾਰੀ 13 ਦਸੰਬਰ ਤੋਂ 370 ਫੁੱਟ ਡੂੰਘੀ ਕੋਲਾ ਖਾਣ ਵਿਚ ਫਸੇ 15 ਮਜ਼ਦੂਰਾਂ ਨੂੰ ਬਾਹਰ ਲਿਆਉਣ ਲਈ ਚੱਲ ਰਹੀ ਮੁਹਿੰਮ ਵਿਚ ਸ਼ਾਮਲ ਹਨ। ਪੁਲਿਸ ਅਧਿਕਾਰੀ ਨੇ ਕਿਹਾ ਕਿ ਇਹ ਹਮਲਾ ਵੀਰਵਾਰ ਰਾਤ ਕੀਤਾ ਗਿਆ। ਬੱਸ ਨੂੰ ਨੁਕਸਾਨ ਪੁੱਜਾ ਪ੍ਰੰਤੂ ਹਮਲੇ ਵਿਚ ਕੋਈ ਜ਼ਖ਼ਮੀ ਨਹੀਂ ਹੋਇਆ।