ਬੈਂਗਲੁਰੂ (ਆਈਏਐੱਨਐੱਸ) : ਕਰਨਾਟਕ ਵਿਚ ਵਿਦਿਆਰਥੀ ਨੇ ਕਾਲਜ ਦੀ ਫੀਸ ਭਰਨ ਲਈ ਇਕ ਵਿਦਿਆਰਥੀ ਨੂੰ ਅਗਵਾ ਕਰ ਲਿਆ। ਪੁਲਿਸ ਨੇ ਮੁਲਜ਼ਮ ਵਿਦਿਆਰਥੀ ਐੱਮ. ਸੁਨੀਲ ਕੁਮਾਰ ਨੂੰ ਉਸ ਦੇ ਸਹਿਯੋਗੀ ਨਾਗੇਸ਼ ਨਾਲ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਨੇ ਪੁਲਿਸ ਨੂੰ ਦੱਸਿਆ ਕਿ ਕਾਲਜ ਦੀ ਫ਼ੀਸ ਭਰਨ ਲਈ ਉਸ ਨੇ ਨਿਰਮਾਣ ਮਜ਼ਦੂਰ ਅਤੇ ਮਾਲੀ ਦੇ ਰੂਪ ਵਿਚ ਕੰਮ ਕੀਤਾ ਪਰ ਪੈਸੇ ਨਹੀਂ ਇਕੱਠੇ ਕਰ ਸਕਿਆ। ਕੁਝ ਮਹੀਨੇ ਪਹਿਲਾਂ ਭਾਵੇਸ਼ ਦੇ ਘਰ ਕੰਮ ਕਰਨ ਗਿਆ ਸੀ। ਇਸ ਤੋਂ ਬਾਅਦ ਅਗਵਾ ਕਰਨ ਦੀ ਸਾਜ਼ਿਸ਼ ਰਚੀ। ਇਸ ਬਾਰੇ ਕੈਬ ਡਰਾਈਵਰ ਨਾਗੇਸ਼ ਨੂੰ ਦੱਸਿਆ, ਜਿਸ ਨੇ ਉਸ ਦੀ ਮਦਦ ਕੀਤੀ। ਫਿਰੌਤੀ ਦੀ ਰਕਮ ਮਿਲਣ ’ਤੇ ਮੁਲਜ਼ਮ ਨੇ ਕਾਲਜ ਦੀ ਫ਼ੀਸ ਭਰ ਦਿੱਤੀ।

ਪੁਲਿਸ ਨੇ ਬੁੱਧਵਾਰ ਨੂੰ ਕਿਹਾ ਹੈ ਕਿ ਮੁਲਜ਼ਮ ਨੇ ਇਕ ਕਾਰਪੋਰੇਟ ਕੰਪਨੀ ਦੇ ਪ੍ਰਬੰਧਕ ਰਾਮੇਸ਼ ਬਾਬੂ ਦੇ ਬੇਟੇ ਨਾਗੇਸ਼ ਨੂੰ ਚਾਕੂ ਦੇ ਜ਼ੋਰ ’ਤੇ ਉਸ ਦੇ ਘਰ ਤੋਂ ਦੋ ਸਤੰਬਰ ਨੂੰ ਅਗਵਾ ਕੀਤਾ ਸੀ। ਅਗਲੇ ਦਿਨ ਉਸ ਨੇ ਭਾਵੇਸ਼ ਦੇ ਪਿਤਾ ਨੂੰ ਫੋਨ ਕਰ ਕੇ 15 ਲੱਖ ਰੁਪਏ ਦੀ ਫਿਰੌਤੀ ਮੰਗੀ। ਫਿਰੌਤੀ ਦੀ ਰਕਮ ਮਿਲਣ ਤੋਂ ਬਾਅਦ ਭਾਵੇਸ਼ ਨੂੰ ਛੱਡ ਦਿੱਤਾ। ਇਸ ਤੋਂ ਬਾਅਦ ਰਮੇਸ਼ ਬਾਬੂ ਨੇ ਸ਼ਿਕਾਇਤ ਦਰਜ ਕਰਵਾਈ। ਪੁਲਿਸ ਨੇ ਸੀਸੀਟੀਵੀ ਫੁਟੇਜ, ਮੋਬਾਈਲ ਲੋਕੇਸ਼ਨ ਦੀ ਮਦਦ ਨਾਲ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ।

Posted By: Sandip Kaur