ਸਟਾਫ ਰਿਪੋਰਟਰ, ਨਵੀਂ ਦਿੱਲੀ : ਜਵਾਹਰ ਲਾਲ ਨਹਿਰੂ ਯੂਨੀਵਰਸਿਟੀ (ਜੇਐੱਨਯੂ) ਦੇ ਵਾਈਸ ਚਾਂਸਲਰ ਪ੍ਰੋ. ਐੱਮ ਜਗਦੀਸ਼ ਕੁਮਾਰ ਨੇ ਸ਼ਨਿਚਰਵਾਰ ਨੂੰ ਵਿਦਿਆਰਥੀਆਂ ਨੇ ਹਮਲਾ ਕਰ ਦਿੱਤਾ। ਹਮਲਾਵਰਾਂ ਦੀ ਗਿਣਤੀ 10 ਤੋਂ 15 ਦੱਸੀ ਜਾ ਰਹੀ ਹੈ। ਜੇਐੱਨਯੂ ਟੀਚਰ ਫੈਡਰੇਸ਼ਨ (ਜੇਐੱਨਯੂਟੀਐੱਫ) ਨੇ ਪ੍ਰਸ਼ਾਸਨਿਕ ਜਾਂਚ ਤੇ ਮੁਲਜ਼ਮਾਂ 'ਤੇ ਕਾਰਵਾਈ ਦੀ ਮੰਗ ਕੀਤੀ ਹੈ ਪਰ ਜੇਐੱਨਯੂ ਵਿਦਿਆਰਥੀ ਯੂਨੀਅਨ ਨੇ ਇਸ ਤੋਂ ਨਾਂਹ ਕੀਤੀ ਹੈ।

ਵੀਸੀ ਨੇ ਕਿਹਾ ਕਿ ਸ਼ਨਿਚਰਵਾਰ ਨੂੰ ਉਹ ਜੇਐੱਨਯੂ ਦੇ ਸਕੂਲ ਆਫ ਆਰਟਸ ਐਂਡ ਐਸਥੈਟਿਕ 'ਚ ਕੁਝ ਕੰਮ ਦੇ ਸਿਲਸਿਲੇ 'ਚ ਗਏ ਸਨ। ਉੱਥੇ 10 ਤੋਂ 15 ਵਿਦਿਆਰਥੀਆਂ ਨੇ ਉਨ੍ਹਾਂ ਨੂੰ ਘੇਰ ਕੇ ਸੁੱਟਣ ਦੀ ਕੋਸ਼ਿਸ਼ ਕੀਤੀ। ਵਿਦਿਆਰਥੀ ਉਨ੍ਹਾਂ 'ਤੇ ਹਮਲਾ ਕਰਨਾ ਚਾਹੁੰਦੇ ਸਨ ਪਰ ਉੱਥੇ ਮੌਜੂਦ ਸੁਰੱਖਿਆ ਮੁਲਾਜ਼ਮਾਂ ਨੇ ਕਿਸੇ ਤਰ੍ਹਾਂ ਉਨ੍ਹਾਂ ਨੂੰ ਬਚਾਇਆ। ਇਸ ਦੌਰਾਨ ਉਨ੍ਹਾਂ ਦੀ ਕਾਰ ਦਾ ਸ਼ੀਸ਼ਾ ਤੋੜ ਦਿੱਤਾ ਗਿਆ।

ਜੇਐੱਨਯੂਟੀਐੱਫ ਨਾਲ ਜੁੜੇ ਅਧਿਆਪਕਾਂ ਨੇ ਕਿਹਾ ਕਿ ਵੀਸੀ 'ਤੇ ਵਿਦਿਆਰਥੀਆਂ ਵੱਲੋਂ ਕੀਤੇ ਗਏ ਹਮਲੇ ਦੀ ਅਸੀਂ ਨਿਖੇਧੀ ਕਰਦੇ ਹਾਂ। ਵੀਸੀ ਦੀ ਕਾਰ ਦੇ ਸ਼ੀਸ਼ੇ ਵਿਦਿਆਰਥੀਆਂ ਨੇ ਹੀ ਤੋੜੇ ਹਨ। ਉਨ੍ਹਾਂ ਦੇ ਦਫਤਰ ਦੇ ਗੇਟ ਨੂੰ ਵੀ ਤੋੜਿਆ ਗਿਆ। ਦਿੱਲੀ ਹਾਈ ਕੋਰਟ ਨੇ ਪੁਲਿਸ ਨੂੰ ਵੀਸੀ, ਰਜਿਸਟ੍ਰਾਰ ਨੂੰ ਸੁਰੱਖਿਆ ਦੇਣ ਲਈ ਨਿਰਦੇਸ਼ ਦਿੱਤੇ ਹਨ। ਪੁਲਿਸ ਉਨ੍ਹਾਂ ਨੂੰ ਸੁਰੱਖਿਆ ਮੁਹੱਈਆ ਕਰਵਾਏ।