ਤਿਰੁਅਨੰਤਪੁਰਮ, ਏਐੱਨਆਈ : ਸੁਪਰੀਮ ਕੋਰਟ ਨੇ ਸੋਮਵਾਰ ਨੂੰ ਕੇਰਲ ਦੇ ਪਦਮਨਾਭਸਵਾਮੀ ਮੰਦਰ ਦੀ ਦੇਖ-ਦੇਖ ਦਾ ਜ਼ਿੰਮ੍ਹਾ ਚੁੱਕਣ ਵਾਲੇ ਪ੍ਰਸ਼ਾਸਨ 'ਚ ਤ੍ਰਾਵਣਕੋਰ ਸ਼ਾਹੀ ਪਰਿਵਾਰ ਦੇ ਅਧਿਕਾਰ ਬਰਕਰਾਰ ਰੱਖਣ ਦੇ ਆਦੇਸ਼ ਦਿੱਤੇ ਹਨ। ਕੇਰਲ ਸੂਬੇ ਦੇ ਤਿਰੁਅਨੰਤਪੁਰਮ 'ਚ ਸ਼੍ਰੀ ਪਦਮਨਾਭਸਵਾਮੀ ਮੰਦਰ ਭਗਵਾਨ ਵਿਸ਼ਣੂ ਦਾ ਪ੍ਰਸਿੱਧ ਹਿੰਦੂ ਮੰਦਰ ਹੈ। ਇਹ ਮੰਦਰ ਭਾਰਤ ਮੁੱਖ ਵੈਸ਼ਣਵ ਮੰਦਰਾਂ 'ਚ ਸ਼ਾਮਲ ਹੈ। ਇਸ ਨਾਲ ਹੀ ਇਸ ਮੰਦਰ ਦਾ ਇਤਿਹਾਸਿਕ ਮਹੱਤਵ ਵੀ ਹੈ।

ਪਦਮਨਾਭ ਸਵਾਮੀ ਮੰਦਰ ਵਿਸ਼ਣੂ ਭਗਤਾਂ ਦਾ ਮਹੱਤਵਪੂਰਨ ਅਰਾਧਨਾ ਸਥਾਨ ਹੈ। 1733 'ਚ ਇਸ ਪ੍ਰਾਚੀਨ ਮੰਦਰ ਦਾ ਪੁਨਰ ਨਿਰਮਾਣ ਤ੍ਰਾਵਣਕੋਰ ਦੇ ਮਹਾਰਾਜਾ ਮਾਰਤਡ ਵਰਮਾ ਨੇ ਕਰਵਾਇਆ ਸੀ। ਇਸ ਮੰਦਰ ਨਾਲ ਇਕ ਪੈਰਾਣਿਕ ਕਥਾ ਜੁੜੀ ਹੈ ਕਹਿੰਦੇ ਹਨ ਕਿ ਇਸ ਸਥਾਨ 'ਤੇ ਵਿਸ਼ਣੂ ਭਗਵਾਨ ਦੀ ਮੂਰਤੀ ਮਿਲੀ ਸੀ, ਜਿਸ ਦੇ ਬਾਅਦ ਇਸ ਮੰਦਰ ਦਾ ਨਿਰਮਾਣ ਕੀਤਾ ਗਿਆ ਸੀ।

Posted By: Rajnish Kaur