National news ਜੇਐੱਨਐੱਨ, ਨਵੀਂ ਦਿੱਲੀ : ਕੇਂਦਰੀ ਖੇਡ ਤੇ ਯੁਵਾ ਮਾਮਲਿਆਂ ਦੇ ਮੰਤਰੀ ਕਿਰਣ ਰਿਜਿਜੂ ਨੂੰ ਅਸਥਾਈ ਤੌਰ ’ਤੇ ਆਯੁਸ਼ ਮੰਤਰਾਲੇ ਦਾ ਵਾਧੂ ਕਾਰਜਭਾਰ ਸੌਂਪਿਆ ਗਿਆ। ਇਹ ਜਾਣਕਾਰੀ ਮੰਗਲਵਾਰ ਨੂੰ ਰਾਸ਼ਟਰੀ ਭਵਨ ’ਚ ਪ੍ਰੈੱਸ ਨੋਟ ਰਾਹੀਂ ਦਿੱਤੀ ਗਈ। ਆਯੁਸ਼ ਮੰਤਰੀ ਸ਼੍ਰੀਅਦ ਨਾਈਕ 12 ਜਨਵਰੀ ਨੂੰ ਕਰਨਾਟਕ ’ਚ ਸੜਕ ਦੁਰਘਟਨਾ ’ਚ ਜ਼ਖ਼ਮੀ ਹੋਣ ਤੋਂ ਬਾਅਦ ਗੋਆ ਦੇ ਇਕ ਹਸਪਤਾਲ ’ਚ ਇਲਾਜ ਕਰਾ ਰਹੇ ਹਨ। ਇਸ ਲਈ ਇਹ ਕਦਮ ਉਠਾਇਆ ਗਿਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਾਈਕ ਨੂੰ ਫੋਨ ਕਰਕੇ ਉਨ੍ਹਾਂ ਦਾ ਹਾਲ-ਚਾਲ ਜਾਣਿਆ।

ਰਾਸ਼ਟਰਪਤੀ ਭਵਨ ਦੇ ਬਿਆਨ ’ਚ ਕਿਹਾ ਗਿਆ ਹੈ ਕਿ ਸ਼੍ਰੀਪਦ ਨਾਈਕ ਦੇ ਹਸਪਤਾਲ ’ਚ ਰਹਿਣ ਤੇ ਇਲਾਜ ਚੱਲਣ ਤਕ ਕਿਰਣ ਰਿਜਿਜੂ ਆਯੁਸ਼ ਮੰਤਰਾਲੇ ਦਾ ਚਾਰਜ ਵੀ ਸੰਭਾਲਣਗੇ। ਰਾਸ਼ਟਪਤੀ ਨੇ ਨਿਰਦੇਸ਼ ਦਿੱਤਾ ਹੈ ਕਿ ਇਹ ਵਿਵਸਥਾ ਨਾਈਕ ਦੇ ਕੰਮਕਾਜ ਸੰਭਾਲਣ ਤਕ ਜਾਰੀ ਰਹਿ ਸਕਦੀ ਹੈ।


ਨਾਈਕ ਬੋਲੇ-ਚਾਰ ਪੰਜ ਦਿਨਾਂ ’ਚ ਹਸਪਤਾਲ ਤੋਂ ਮਿਲ ਜਾਵੇਗੀ ਛੁੱਟੀ

ਇਸ ਤੋਂ ਪਹਿਲਾ ਪਣਜੀ ਦੇ ਹਸਪਤਾਲ ’ਚ ਨਾਈਕ ਨੇ ਕਿਹਾ ਕਿ ਉਨ੍ਹਾਂ ਨੂੰ ਚਾਰ-ਪੰਜ ਦਿਨਾਂ ’ਚ ਹਸਪਤਾਲ ਤੋਂ ਛੁੱਟੀ ਮਿਲ ਜਾਵੇਗੀ। ਉਨ੍ਹਾਂ ਨੂੰ ਮਿਲਣ ਲਈ ਹਸਪਤਾਲ ’ਚ ਭੀੜ ਨਾ ਲਗਾਈ ਜਾਵੇ।

Posted By: Sarabjeet Kaur