ਜੇਐੱਨਐੱਨ, ਨਵੀਂ ਦਿੱਲੀ/ਏਐੱਨਆਈ : ਸ਼ਿਵਸੈਨਾ ਦੇ ਸੰਜੈ ਰਾਊਤ (Shiv Sena MP Sanjay Raut) ਤੇ ਕਾਂਗਰਸ ਸੰਸਦ ਮੈਂਬਰ ਮਨੀਸ਼ ਤਿਵਾਰੀ (Manish Tewari) ਨੇ ਸੋਮਵਾਰ ਨੂੰ ਦੇਸ਼ 'ਚ ਵੱਧ ਰਹੇ ਕੋਰੋਨਾ ਹਾਲਾਤ 'ਤੇ ਚਿੰਤਾ ਪ੍ਰਗਟਾਈ ਤੇ ਇਸ 'ਤੇ ਚਰਚਾ ਲਈ ਸੰਸਦ ਦੇ ਵਿਸ਼ੇਸ਼ ਸੈਸ਼ਨ ਬੁਲਾਏ ਜਾਣ ਦੀ ਪੇਸ਼ਕਸ਼ ਕੀਤੀ।

ਸ਼ਿਵਸੈਨਾ ਦੇ ਆਗੂ ਨੇ ਕਿਹਾ, 'ਮੈਂ ਸੰਸਦ ਦੇ ਵਿਸ਼ੇਸ਼ ਸੈਸ਼ਨ ਦੀ ਮੰਗ ਇਸਲਈ ਕਰ ਰਿਹਾ ਹਾਂ ਕਿਉਂਕਿ ਕੱਲ੍ਹ ਦੇਸ਼ ਦੇ ਮੁੱਖ ਆਗੂਆਂ ਨਾਲ ਮੇਰੀ ਚਰਚਾ ਹੋ ਰਹੀ ਸੀ ਤੇ ਸਾਰਿਆਂ ਦੀ ਮੰਗ ਸੀ ਕਿ ਉਨ੍ਹਾਂ ਦੇ ਸੂਬੇ 'ਚ ਵੀ ਗੰਭੀਰ ਸਥਿਤੀ ਹੈ। ਅਜਿਹੇ ਮਾਮਲੇ 'ਚ ਜੇ ਸਰਕਾਰ ਵਿਸ਼ੇਸ਼ ਸੈਸ਼ਨ ਬੁਲਾਉਂਦੀ ਹੈ ਤਾਂ ਸੂਬੇ ਦੀ ਸਥਿਤੀ ਦੇ ਬਾਰੇ ਖੁੱਲ੍ਹ ਕੇ ਚਰਚਾ ਹੋਵੇਗੀ।' ਉੱਥੇ ਕਾਂਗਰਸੀ ਸੰਸਦ ਮੈਂਬਰ ਮਨੀਸ਼ ਤਿਵਾਰੀ ਨੇ ਰਾਸ਼ਟਰਪਤੀ ਤੋਂ ਅਪੀਲ ਕੀਤੀ ਹੈ ਕਿ ਮਹਾਮਾਰੀ 'ਤੇ ਚਰਚਾ ਲਈ ਦੋ ਦਿਨ ਲਈ ਐਮਰਜੈਂਸੀ ਸੰਸਦ ਸੈਸ਼ਨ ਆਯੋਜਿਤ ਕੀਤਾ ਜਾਣਾ ਚਾਹੀਦਾ ਤਾਂ ਜੋ ਇਸ ਸੰਕਟ ਤੋਂ ਨਿਕਲਣ ਲਈ ਸੰਯੁਕਤ ਰੂਪ ਤੋਂ ਰਣਨੀਤੀਆਂ 'ਤੇ ਚਰਚਾ ਕੀਤੀ ਜਾ ਸਕੇ।' ਇਕ ਵੀਡੀਓ ਸਟੇਟਮੈਂਟ 'ਚ ਉਨ੍ਹਾਂ ਕਿਹਾ, 'ਦੇਸ਼ ਦੇ ਰਾਸ਼ਟਰਪਤੀ ਤੋਂ ਮੈਂ ਦੋ ਦਿਨਾਂ ਲਈ ਸੰਸਦ ਦਾ ਐਮਰਜੈਂਸੀ ਸੈਸ਼ਨ ਬੁਲਾਏ ਜਾਣ ਦੀ ਅਪੀਲ ਕਰਦਾ ਹਾਂ। ਦੇਸ਼ 'ਚ ਹਾਲਾਤ ਖਰਾਬ ਹੁੰਦੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਦਫ਼ਨ ਕਰਨ ਤੇ ਅੰਤਿਮ ਸੰਸਕਾਰ ਲਈ ਵੀ ਹੁਣ ਥਾਂ ਨਹੀਂ ਹੈ। ਦੇਸ਼ 'ਚ ਆਕਸੀਜਨ, ਬੈੱਡ, ਵੈਂਟੀਲੇਟਰ ਤੇ ਵੈਕਸੀਨ ਦੀ ਕਮੀ ਹੋ ਗਈ ਹੈ।'

ਦੱਸ ਦੇਈਏ ਕਿ ਦੇਸ਼ 'ਚ ਕੋਰੋਨਾ ਕਾਰਨ ਹਾਲਾਤ ਦਿਨੋਂ-ਦਿਨ ਵਿਗੜਦੇ ਜਾ ਰਹੇ ਹਨ। ਕੇਂਦਰੀ ਸਿਹਤ ਮੰਤਰਾਲੇ ਦੇ ਤਾਜ਼ਾ ਅੰਕੜਿਆਂ ਮੁਤਾਬਿਕ, ਬੀਤੇ 24 ਘੰਟਿਆਂ 'ਚ ਦੇਸ਼ ਭਰ ਵਿਚ ਕੋਰੋਨਾ ਦੇ ਰਿਕਾਰਡ 2,73,810 ਕੇਸ ਸਾਹਮਣੇ ਆਏ ਹਨ। ਇਹ ਮਹਾਮਾਰੀ ਫੈਲਣ ਤੋਂ ਬਾਅਦ ਇਕ ਦਿਨ ਦਾ ਸਭ ਤੋਂ ਵੱਡਾ ਅੰਕੜਾ। ਇਸ ਦੌਰਾਨ 1,619 ਮਰੀਜ਼ਾਂ ਦੀ ਮੌਤ ਹੋਈ ਹੈ। ਉੱਥੇ ਹੀ 1,44,178 ਮਰੀਜ਼ ਠੀਕ ਹੋ ਕੇ ਘਰ ਵੀ ਪਰਤੇ ਹਨ।

Posted By: Amita Verma