ਜੇਐੱਨਐੱਨ, ਏਐੱਨਆਈ/ਨਵੀਂ ਦਿੱਲੀ : ਘਰੇਲੂ ਹਵਾਬਾਜ਼ੀ ਕੰਪਨੀ ਸਪਾਈਸਜੈੱਟ ਨੇ ਯਾਤਰਾ ਤੋਂ ਪੰਜ ਦਿਨ ਪਹਿਲਾਂ ਤਕ ਯਾਤਰੀਆਂ ਵੱਲੋਂ ਕੀਤੇ ਗਏ ਬਦਲਾਅ ਨੂੰ ਫ੍ਰੀ ਕਰ ਦਿੱਤਾ ਗਿਆ ਹੈ। ਇਸ ਤੋਂ ਪਹਿਲਾਂ ਯਾਤਰੀਆਂ ਨੂੰ ਇਹ ਸੁਵਿਧਾ ਘੱਟ ਤੋਂ ਘੱਟ ਸੱਤ ਦਿਨ ਪਹਿਲਾਂ ਬਦਲਾਅ ਕਰਨ 'ਤੇ ਮਿਲਦੀ ਸੀ। ਕੰਪਨੀ ਮੁਤਾਬਿਕ 17 ਅਪ੍ਰੈਲ ਤੋਂ 10 ਮਈ ਤਕ ਬੁਕਿੰਗ ਕਰਨ ਤੇ 15 ਮਈ ਤਕ ਯਾਤਰਾ ਕਰਨ ਵਾਲੇ ਯਾਤਰੀ ਯਾਤਰਾ ਤੋਂ ਪੰਜ ਦਿਨ ਪਹਿਲਾਂ ਤਕ ਸਮੇਂ ਤੇ ਤਰੀਕ 'ਚ ਬਦਲਾਅ ਕਰ ਸਕਦੇ ਹਨ। ਕੰਪਨੀ ਨੇ ਇਹ ਵੀ ਕਿਹਾ ਹੈ ਕਿ ਇਹ ਛੋਟ ਯਾਤਰਾ ਦੇ ਸਮੇਂ ਤੇ ਤਰੀਕ 'ਚ ਸਿਰਫ਼ ਇਕ ਵਾਰ ਬਦਲਾਅ 'ਤੇ ਦਿੱਤੀ ਜਾਵੇਗੀ।

ਮਹਾਰਾਸ਼ਟਰ ਤੇ ਦਿੱਲੀ 'ਚ ਕੋਰੋਨਾ ਦੇ ਵਧਦੇ ਮਾਮਲਿਆਂ ਨੂੰ ਦੇਖਦਿਆਂ ਮੁਕੰਮਲ ਲਾਕਡਾਊਨ ਲੱਗ ਰਿਹਾ ਹੈ। ਇਸ ਨੂੰ ਦੇਖਦਿਆਂ ਕੰਪਨੀ ਆਪਣੇ ਯਾਤਰੀਆਂ ਨੂੰ ਵਿਸ਼ੇਸ਼ ਛੋਟ ਦੇ ਰਹੀ ਹੈ ਤਾਂ ਜੋ ਉਹ ਆਪਣੀ ਯਾਤਰਾ ਯੋਜਨਾਵਾਂ ਰੱਦ ਨਾ ਕਰਨ। ਕੰਪਨੀ ਨੇ ਸ਼ਨਿਚਰਵਾਰ ਨੂੰ ਇਹ ਵੀ ਕਿਹਾ ਕਿ ਉਸ ਨੇ 'ਸਪਾਈਸਮੈਕਸ' ਵਰਗੀ ਜ਼ਿਆਦਾਤਰ ਸੇਵਾ ਆਕਰਸ਼ਕ ਛੂਟ ਨਾਲ ਪੇਸ਼ ਕਰ ਰਹੀ ਹੈ।

ਇਸ ਤੋਂ ਇਲ਼ਾਵਾ ਏਅਰਲਾਈਨ ਨੇ 'ਸੀਟੋਂ', 'ਸਪਾਈਸਮੈਕਸ' ਤੇ 'ਯੂ 1 ਐੱਸ' ਵਰਗੀ ਐਡ-ਆਨ ਸੇਵਾਵਾਂ ਦੀਆਂ ਇਕ ਟਾਈਮ-ਟੇਬਲ ਲਈ ਵਿਸ਼ੇਸ਼ ਰਿਆਇਤੀ ਮੁੱਲ ਵੀ ਪੇਸ਼ ਕੀਤਾ ਹੈ। ਏਅਰਲਾਈਨ ਮੁਤਾਬਿਕ, ਇਸ ਪ੍ਰਸਤਾਵ ਦਾ ਟੀਚਾ ਸਾਰੇ ਯਾਤਰੀਆਂ ਲਈ ਇਕ ਮਹੱਵਪੂਰਨ ਲਚੀਲੇਪਣ ਤੇ ਟਿਕਟ ਦੀ ਲਾਗਤ ਦਾ ਵਿਸਤਾਰ ਕਰਨਾ ਹੈ। ਨਵੀਂ ਪੇਸ਼ਕਸ਼ ਤਹਿਤ, 17 ਅਪ੍ਰੈਲ, 2021 ਤੋਂ 10 ਮਈ, 2021 ਤਕ ਸਿੱਧੀ ਘਰੇਲੂ ਉਡਾਨ ਦੇ ਟਿਕਟ ਬੁੱਕ ਕਰਨ ਵਾਲੇ ਯਾਤਰੀ 17 ਅਪ੍ਰੈਲ, 2021 ਤੇ 15 ਮਈ 2021 ਦੇ ਵਿਚਕਾਰ ਯਾਤਰਾ ਦੀ ਮਿਆਦ ਲਈ ਪਰਿਵਰਤਨ ਫੀਸ 'ਤੇ ਇਕ ਵਾਰ ਦੀ ਛੋਟ ਦਾ ਫਾਇਦਾ ਲੈ ਸਕਦੇ ਹਨ।

Posted By: Amita Verma