ਚੇਨਈ : ਸੁਪਰ ਸਟਾਰ ਰਜਨੀਕਾਂਤ ਦੀ ਧੀ ਸੌਂਦਰਿਆ ਨੇ ਸੋਮਵਾਰ ਨੂੰ ਇਕ ਵੱਡੇ ਸਮਾਗਮ 'ਚ ਵਿਸ਼ਗਨ ਵਨਾਂਗਾਮੁਦੀ ਨਾਲ ਵਿਆਹ ਕਰਵਾ ਲਿਆ। ਵਿਆਹ ਸਮਾਗਮ 'ਚ ਤਮਿਲ ਫਿਲਮ ਬਿਰਾਦਰੀ ਤੇ ਸੂਬੇ ਦੀਆਂ ਕਈ ਵੱਡੀਆਂ ਹਸਤੀਆਂ ਨੇ ਸ਼ਿਰਕਤ ਕੀਤੀ।

ਸੌਂਦਰਿਆ ਦਾ ਇਹ ਦੂਜਾ ਵਿਆਹ ਹੈ। 2010 'ਚ ਉਨ੍ਹਾਂ ਨੇ ਸਨਅਤਕਾਰ ਅਸ਼ਵਿਨ ਰਾਜ ਕੁਮਾਰ ਨਾਲ ਵਿਆਹ ਕਰਵਾਇਆ ਸੀ ਤੇ ਉਨ੍ਹਾਂ ਤੋਂ ਇਕ ਪੁੱਤਰ ਵੀ ਹੈ, ਜਿਸ ਦਾ ਨਾਂ ਵੇਦ ਹੈ। 2016 'ਚ ਸੌਂਦਰਿਆ ਨੇ ਅਸ਼ਵਿਨ ਤੋਂ ਤਲਾਕ ਲਈ ਅਰਜ਼ੀ ਦਿੱਤੀ ਸੀ ਤੇ ਬਾਅਦ 'ਚ ਉਹ ਵੱਖ ਹੋ ਗਈ ਸੀ।

ਵਿਆਹ ਸਮਾਗਮ ਨਾਲ ਜੁੜੇ ਕੁਝ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਏ ਹਨ, ਜਿਨ੍ਹਾਂ 'ਚ ਰਜਨੀਕਾਂਤ ਨੂੰ ਆਪਣੇ ਕੁਝ ਮਸ਼ਹੂਰ ਗੀਤਾਂ 'ਤੇ ਨੱਚਦੇ ਦੇਖਿਆ ਜਾ ਸਕਦਾ ਹੈ। ਸਮਾਗਮ 'ਚ ਮੁੱਖ ਮੰਤਰੀ ਈ ਪਲਾਨੀਸਵਾਮੀ ਤੋਂ ਲੈਕੇ ਅਭਿਨੇਤਾ ਤੇ ਫਿਲਮ ਨਿਰਮਾਤਾ ਕਮਲ ਹਾਸਨ ਨੇ ਵੀ ਸ਼ਿਰਕਤ ਕੀਤੀ ਜਿਨ੍ਹਾਂ ਪ੍ਮੁੱਖ ਮਹਿਮਾਨਾਂ ਨੇ ਇਸ ਸਮਾਗਮ 'ਚ ਸ਼ਿਰਕਤ ਕੀਤੀ, ਉਨ੍ਹਾਂ 'ਚ ਅਭਿਨੇਤਾ ਮੋਹਨ ਬਾਬੂ, ਵਿਸ਼ਨੂ ਮਾਂਚੂ, ਪ੍ਭੂ, ਵਿਕਰਮ ਪ੍ਭੂ, ਅਦਿਤੀ ਰਾਓ ਹੈਦਰੀ, ਐਂਡਰੀਆ ਜੇਰੇਮੀਆ ਤੇ ਮੰਜਿਮਾ ਮੋਹਨ, ਫਿਲਮ ਨਿਰਮਾਤਾ ਪੀ ਵਾਸੂ, ਕੇਐੱਸ ਰਵੀਕੁਮਾਰ, ਸੇਲਵਾਰਾਘਵਨ ਤੇ ਕਸਤੂਰੀ ਰਾਜਾ ਸ਼ਾਮਲ ਹੋਏ।

ਐਤਵਾਰ ਨੂੰ ਪਰਿਵਾਰ ਦੇ ਕਰੀਬੀ ਲੋਕਾਂ ਦੀ ਮੌਜੂਦਗੀ 'ਚ ਇਕ ਸੰਗੀਤ ਸਮਾਗਮ ਰੱਖਿਆ ਗਿਆ ਸੀ। ਪਿਛਲੇ ਹਫ਼ਤੇ ਇਸ ਜੋੜੇ ਨੇ ਪਰਿਵਾਰ ਤੇ ਕਰੀਬੀ ਦੋਸਤਾਂ ਲਈ ਪ੍ਰੀ-ਵੈਡਿੰਗ ਰਿਸੈਪਸ਼ਨ ਰੱਖੀ ਸੀ। ਇਕ ਗ੍ਰਾਫਿਕ ਡਿਜ਼ਾਈਨਰ ਦੇ ਰੂਪ 'ਚ ਕਰੀਅਰ ਸ਼ੁਰੂ ਕਰਨ ਤੋਂ ਬਾਅਦ ਸੌਂਦਰਿਆ ਨੇ ਬਾਬਾ, ਮਾਜਾ, ਸੰਦਕੋਜੀ ਤੇ ਸ਼ਿਵਾਜੀ ਵਰਗੀਆਂ ਫਿਲਮਾਂ 'ਚ ਕੰਮ ਕੀਤਾ ਹੈ।

ਉਨ੍ਹਾਂ ਨੇ ਆਪਣੇ ਫਿਲਮੀ ਕਰੀਅਰ 'ਚ ਨਿਰਦੇਸ਼ਨ ਦੀ ਸ਼ੁਰੂਆਤ ਕੋਚਦਾਈਆਂ ਤੋਂ ਕੀਤੀ, ਜਿਸ 'ਚ ਉਨ੍ਹਾਂ ਦੇ ਪਿਤਾ ਨੇ ਅਦਾਕਾਰੀ ਕੀਤੀ ਸੀ। ਉਨ੍ਹਾਂ ਨੇ ਓਚਰ ਪਿਕਚਰ ਪ੍ਰੋਡਕਸ਼ਨ ਦੀ ਵੀ ਸਥਾਪਨਾ ਕੀਤੀ। ਉਥੇ ਹੀ ਵਿਸ਼ਗਨ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਅਦਾਕਾਰੀ ਦੀ ਸ਼ੁਰੂਆਤ ਪਿਛਲੇ ਸਾਲ ਰਿਲੀਜ਼ ਹੋਈ ਇਕ ਤਮਿਲ ਥਿ੍ਲਰ ਰਾਹੀਂ ਕੀਤੀ ਹੈ।