ਸੋਨੀਪਤ, ਜੇਐੱਨਐੱਨ : ਦਿੱਲੀ ਨਾਲ ਜੁੜੇ ਹਰਿਆਣਾ ਦੇ ਸੋਨੀਪਤ ਜ਼ਿਲ੍ਹੇ 'ਚ ਵੀਰਵਾਰ ਸਵੇਰੇ ਸੌ ਕੇ ਉੱਠੇ ਲੋਕਾਂ ਨੂੰ ਅਜਬ ਨਜ਼ਾਰਾ ਦੇਖਣ ਨੂੰ ਮਿਲਿਆ। ਲੋਕਾਂ ਨੇ ਸਵੇਰੇ 6 ਵਜੇ ਤੋਂ ਬਾਅਦ ਸੜਕਾਂ ਤੇ ਗਲੀਆਂ ਇਥੋਂ ਤਕ ਕਿ ਹਾਈਵੇ 'ਤੇ ਵੀ ਦਸੰਬਰ-ਜਨਵਰੀ ਵਰਗੀ ਧੁੰਦ ਪਈ ਦੇਖੀ। ਲੋਕ ਇਹ ਦੇਖ ਕੇ ਹੈਰਾਨ ਰਹਿ ਗਏ ਤੇ ਨਾਲ ਆਲੇ-ਦੁਆਲੇ ਦੇ ਲੋਕਾਂ 'ਚ ਚਰਚਾ ਦਾ ਵਿਸ਼ਾ ਬਣਿਆ ਰਿਹਾ।

ਫਾਗ ਲਾਈਟ ਜਗਾ ਕੇ ਚਲਾਉਣੀ ਪਈ ਗੱਡੀ

ਸੋਨੀਪਤ ਦੇ ਵੱਖ-ਵੱਖ ਇਲਾਕਿਆਂ 'ਚ ਵੀਰਵਾਰ ਸਵੇਰੇ ਤੋਂ ਧੁੰਦ ਪਈ ਰਹੀ। ਜ਼ਿਕਰਯੋਗ ਹੈ ਕਿ ਲੋਕਾਂ ਨੇ ਸੜਕ ਦੁਰਘਟਨਾ ਤੋਂ ਬਚਣ ਲਈ ਆਪਣੇ ਸਾਧਨਾਂ ਦੀ ਫਾਗ ਲਾਈਟ/ਹੈੱਡਲਾਈਟ ਨੂੰ ਜਗਾਉਣਾ ਹੀ ਉਚਿੱਤ ਸਮਝਿਆ।

ਮੌਸਮ ਵਿਭਾਗ ਮੁਤਾਬਕ ਇਸ ਪੂਰੇ ਹਫ਼ਤੇ 'ਚ ਹਲਕੀ ਦੇ ਮਧਿਅਮ ਬਾਰਿਸ਼ ਦੀ ਸੰਭਾਵਨੀ ਬਣੀ ਹੋਈ ਹੈ। ਇਸ ਤੋਂ ਇਲਾਵਾ ਉੱਤਰ ਪ੍ਰਦੇਸ਼, ਬਿਹਾਰ, ਪੱਛਮੀ ਬੰਗਾਲ, ਸਿੱਕਮ, ਅਸਾਮ, ਮੇਘਾਲਿਆ 'ਚ ਹਲਕੀ ਬਾਰਿਸ਼ ਮੀਂਹ ਨਾਲ ਕੁਝ ਥਾਵਾਂ 'ਤੇ ਮੀਂਹ ਪੈਣ ਦੀ ਸੰਭਾਵਨਾ ਹੈ।

ਪਿਛਲੇ 24 ਘੰਟਿਆਂ ਦੌਰਾਨ ਦੇਸ਼ ਦੇ ਮੈਦਾਨੀ ਹਿੱਸਿਆਂ 'ਚ ਜ਼ਿਆਦਾ ਬਾਰਿਸ਼ ਰਿਕਾਰਡ ਕੀਤੀ ਗਈ ਹੈ। ਜ਼ਿਆਦਾਤਰ ਸੂਬਿਆਂ ਨੂੰ ਅੱਜ ਵੀ ਕਈ ਥਾਵਾਂ 'ਤੇ ਭਾਰੀ ਬਾਰਿਸ਼ ਹੋ ਸਕਦੀ ਹੈ। ਇਸ ਤੋਂ ਇਲਾਵਾ ਮੱਧ ਪ੍ਰਦੇਸ਼ 'ਚ ਮੱਧਮ ਬਾਰਿਸ਼ ਹੋਣ ਦਾ ਅਨੁਮਾਨ ਹੈ। ਪਿਛਲੇ 24 ਘੰਟਿਆਂ ਦੌਰਾਨ ਦੇਸ਼ ਦੇ ਮੈਦਾਨੀ ਹਿੱਸਿਆਂ 'ਚ ਜ਼ਿਆਦਾ ਬਾਰਿਸ਼ ਰਿਕਾਰਡ ਕੀਤੀ ਗਈ ਹੈ। ਮੁੰਬਈ 'ਚ ਪਿਛਲੇ ਦੋ ਘੰਟਿਆਂ 'ਚ ਤੇਜ਼ ਬਾਰਿਸ਼ ਹੋ ਰਹੀ ਹੈ। ਇਸ ਵਜ੍ਹਾ ਨਾਲ ਹੜ੍ਹ ਵਰਗੀ ਸਥਿਤੀ ਪੈਦਾ ਹੋ ਗਈ ਹੈ। ਕੁੱਲ੍ਹ ਵੀ ਮੁੰਬਈ 'ਚ ਭਾਰੀ ਬਾਰਿਸ਼ ਹੋਈ ਸੀ ਤੇ ਸੜਕਾਂ ਪਾਣੀ ਨਾਲ ਭਰ ਗਈਆਂ ਸੀ। ਮੌਸਮ ਵਿਭਾਗ ਦੀ ਮੰਨੀਏ ਤਾਂ ਮੁੰਬਈ 'ਚ ਅੱਜ 1 ਵਜ ਕੇ 43 ਮਿੰਟ 'ਚ 4.52 ਮੀਟਰ ਦੀ ਹਾਈ ਟਾਈਡ ਆਉਣ ਦੀ ਸੰਭਾਵਨਾ ਹੈ।

Posted By: Ravneet Kaur