ਜਾਗਰਣ ਬਿਊਰੋ, ਨਵੀਂ ਦਿੱਲੀ : ਕਾਂਗਰਸ ਦੀ ਆਹਲਾ ਲੀਡਰਸ਼ਿਪ ਨੂੰ ਲੈ ਕੇ ਅਜੇ ਤਕ ਕੋਈ ਫ਼ੈਸਲਾ ਨਾ ਹੋਣ ਦੇ ਮੱਦੇਨਜ਼ਰ ਸੋਨੀਆ ਗਾਂਧੀ ਅੰਤ੍ਰਿਮ ਪ੍ਰਧਾਨ ਦਾ ਕਾਰਜਕਾਲ ਪੂਰਾ ਹੋਣ ਤੋਂ ਬਾਅਦ ਵੀ ਪਾਰਟੀ ਦੀ ਕਮਾਨ ਸੰਭਾਲਦੇ ਰਹਿਣਗੇ। ਉਨ੍ਹਾਂ ਨੂੰ ਅੰਤ੍ਰਿਮ ਪ੍ਰਧਾਨ ਬਣਿਆ ਸੋਮਵਾਰ ਨੂੰ ਪੂਰਾ ਇਕ ਸਾਲ ਹੋ ਜਾਵੇਗਾ। ਪਾਰਟੀ ਨੇ ਕਿਹਾ ਕਿ ਕਾਂਗਰਸ ਕਾਰਜਕਾਰਨੀ ਸੋਨੀਆ ਗਾਂਧੀ ਦੇ ਪ੍ਰਧਾਨ ਦੇ ਤੌਰ 'ਤੇ ਕਾਰਜਕਾਲ ਵਿਚ ਵਿਸਥਾਰ ਨੂੰ ਲੈ ਕੇ ਜ਼ਰੂਰੀ ਪ੍ਰਕਿਰਿਆ ਪਾਰਟੀ ਸੰਵਿਧਾਨ ਦੇ ਹਿਸਾਬ ਨਾਲ ਕਾਂਗਰਸ ਕਾਰਜਕਾਰਨੀ ਸਹੀ ਸਮੇਂ ਪੂਰੀ ਕਰ ਲਵੇਗੀ। ਬਹਿਰਹਾਲ ਪਾਰਟੀ ਅੰਦਰ ਹੀ ਇਹ ਆਵਾਜ਼ ਵੀ ਉਠ ਰਹੀ ਹੈ ਕਿ ਫੁਲਟਾਈਮ ਪ੍ਰਧਾਨ 'ਤੇ ਛੇਤੀ ਫ਼ੈਸਲਾ ਹੋਣਾ ਚਾਹੀਦਾ ਹੈ।

Posted By: Jagjit Singh