ਨਵੀਂ ਦਿੱਲੀ, ਏਐੱਨਆਈ : ਮੱਧ ਪ੍ਰਦੇਸ਼ ਦੇ ਰੇਵਾ 'ਚ ਸ਼ੁੱਕਰਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ 750 ਐੱਮਡਬਲਯੂ ਸੋਲਰ ਪ੍ਰੋਜੈਕਟ ਦਾ ਉਦਘਾਟਨ ਕਰਨਗੇ ਜੋ ਏਸ਼ੀਆ ਦਾ ਸਭ ਤੋਂ ਵੱਡਾ ਸੋਲਰ ਪ੍ਰੋਜੈਕਟ ਹੈ। ਪ੍ਰਧਾਨ ਮੰਤਰੀ ਵੀਡੀਓ ਕਾਨਫਰੰਸਿੰਗ ਰਾਹੀਂ ਇਸ ਪ੍ਰੋ ਜੈਕਟ ਨੂੰ ਰਾਸ਼ਟਰ ਨੂੰ ਸਮਰਪਿਤ ਕਰਨਗੇ। ਪ੍ਰਧਾਨ ਮੰਤਰੀ ਨੇ ਵੀਰਵਾਰ ਨੂੰ ਟਵੀਟ ਕਰ ਕੇ ਇਸ ਦੀ ਜਾਣਕਾਰੀ ਦਿੱਤੀ ਸੀ।

ਟਵੀਟ 'ਚ ਉਨ੍ਹਾਂ ਨੇ ਕਿਹਾ, 'ਮੈਂ ਕੱਲ੍ਹ (10 ਜੁਲਾਈ) ਨੂੰ ਸਵੇਰੇ 11 ਵਜੇ ਵੀਡੀਓ ਕਾਨਫਰੰਸਿੰਗ ਦੇ ਮਾਧਿਅਮ ਨਾਲ ਮੱਧ ਪ੍ਰਦੇਸ਼ ਦੇ ਰੀਵਾ 'ਚ ਬਣੇ 750 ਮੈਗਾਵਾਟ ਦੇ ਸੌਰ ਪ੍ਰੋਜੈਕਟ ਦਾ ਉਦਘਾਟਨ ਕਰਾਂਗਾ। ਇਹ ਪ੍ਰੋਜੈਕਟ 2022 ਤਕ ਨਵਿਆਉਣਯੋਗ ਊਰਜਾ ਸਮਰੱਥਾ ਵਧਾਉਣ ਦੀ ਸਾਡੀ ਵਚਨਬੱਧਤਾ ਨੂੰ ਗਤੀ ਪ੍ਰਦਾਨ ਕਰਦੀ ਹੈ।

ਪ੍ਰਧਾਨ ਮੰਤਰੀ ਨੇ ਕਿਹਾ, 'ਸੋਲਰ ਪਾਵਰ ਦੀ ਤਾਕਤ ਨੂੰ ਅਸੀਂ ਉਦੋਂ ਤਕ ਪੂਰੀ ਤਰ੍ਹਾਂ ਨਾਲ ਉਪਯੋਗ ਨਹੀਂ ਕਰ ਪਾਵੇਗਾ, ਜਦੋਂ ਤਕ ਸਾਡੇ ਕੋਲ ਦੇਸ਼ 'ਚ ਹੀ ਬਿਹਤਰ ਬੈਟਰੀ, ਉੱਤਮ ਕਵਾਲਿਟੀ ਦੀ ਸਟੋਰੇਜ ਕੈਪੇਸਿਟੀ ਦਾ ਨਿਰਮਾਣ ਨਾ ਹੋਵੇ। ਹੁਣ ਇਸੇ ਦਿਸ਼ਾ 'ਚ ਤੇਜ਼ੀ ਨਾਲ ਕੰਮ ਚੱਲ ਰਿਹਾ ਹੈ। ਸੌਰ ਊਰਜਾ ਨੇ ਆਮ ਗਾਹਕ ਨੂੰ ਉਤਪਾਦਕ ਵੀ ਬਣਾ ਦਿੱਤਾ ਹੈ, ਪੂਰੀ ਤਰ੍ਹਾਂ ਨਾਲ ਬਿਜਲੀ ਦੇ ਬਟਨ 'ਤੇ ਕੰਟਰੋਲ ਦੇ ਦਿੱਤਾ ਹੈ।' ਉਨ੍ਹਾਂ ਨੇ ਕਿਹਾ ਗਾਹਕ ਨੂੰ ਉਤਪਾਦਕ ਵੀ ਬਣਾ ਦਿੱਤਾ ਹੈ, ਪੂਰੀ ਤਰ੍ਹਾਂ ਨਾਲ ਬਿਜਲੀ ਦੇ ਬਟਨ 'ਤੇ ਕੰਟਰੋਲ ਦੇ ਦਿੱਤਾ ਹੈ।' ਉਨ੍ਹਾਂ ਨੇ ਕਿਹਾ, 'ਬਿਜਲੀ ਪੈਦਾ ਕਰਨ ਵਾਲੇ ਮਾਧਿਅਮ 'ਚ ਸਮਾਨਤਾ ਲੋਕਾਂ ਦੀ ਹਿੱਸੇਦਾਰੀ ਨੇ ਦੇ ਬਰਾਬਰ ਰਹਿੰਦੀ ਹੈ, ਪਰ ਸੌਰ ਊਰਜਾ 'ਚ ਸਮਾਨਤਾ ਲੋਕਾਂ ਦੀਆਂ ਜ਼ਰੂਰਤਾਂ ਦੀ ਬਿਜਲੀ ਪੈਦਾ ਹੋ ਸਕਦੀ ਹੈ।'


ਉਨ੍ਹਾਂ ਨੇ ਕਿਹਾ, 'ਸੌਰ ਊਰਜਾ ਸ਼ੁਰੂ ਹੈ ਤੇ ਸ਼ੁੱਧ ਹੈ ਤੇ ਸੁਰੱਖਿਅਤ ਹੈ। ਸ਼ੁਰੂ ਇਸ ਲਈ ਕਿਉਂਕਿ ਸੂਰਜ ਸਦਾ ਚਮਕਦਾ ਰਹੇਗਾ।, ਸ਼ੁੱਧ ਇਸ ਲਈ ਕਿਉਂਕਿ ਵਾਤਾਵਰਨ ਨੂੰ ਪ੍ਰਦੂਸ਼ਤ ਕਰਨ ਦੀ ਬਜਾਏ ਸੁਰੱਖਿਅਤ ਕਰੇਗਾ ਸੁਰੱਖਿਅਤ ਇਸ ਲਈ ਕਿਉਂਕਿ ਇਸ ਲਈ ਕਿਉਂਕਿ ਇਹ ਸਾਡੀ ਊਰਜਾ ਜ਼ਰੂਰਤਾਂ ਨੂੰ ਸੁਰੱਖਿਅਤ ਕਰਦਾ ਹੈ।'

ਪ੍ਰਧਾਨ ਮੰਤਰੀ ਨੇ ਕਿਹਾ, 'ਇਹ ਪ੍ਰੋਜੈਕਟ ਜਦੋਂ ਤਿਆਰ ਹੋ ਜਾਵੇਗਾ, ਤਾਂ ਮੱਧ ਪ੍ਰਦੇਸ਼ ਨਿਸ਼ਚਿਤ ਰੂਪ ਨਾਲ ਸਸਤੀ ਤੇ ਸਾਫ-ਸੁਥਰੀ ਬਿਜਲੀ ਦਾ ਹੱਬ ਬਣ ਜਾਵੇਗਾ। ਇਸ ਦਾ ਸਭ ਤੋਂ ਵੱਧ ਲਾਭ ਮੱਧ ਪ੍ਰਦੇਸ਼ ਦੇ ਗਰੀਬ, ਮੱਧ ਵਰਗ ਦੇ ਪਰਿਵਾਰਾਂ, ਕਿਸਾਨਾਂ ਆਦਿ ਨੂੰ ਹੋਵੇਗਾ।


ਦਿੱਲੀ ਮੈਟਰੋ ਨੂੰ ਕਰੇਗੀ ਬਿਜਲੀ ਸਪਲਾਈ


ਪ੍ਰਧਾਨ ਮੰਤਰੀ ਦਫ਼ਤਰ ਵੱਲੋਂ ਵੀਰਵਾਰ ਨੂੰ ਜਾਰੀ ਇਕ ਬਿਆਨ 'ਚ ਕਿਹਾ ਗਿਆ ਕਿ ਇਸ ਪ੍ਰੋਜੈਕਟ 'ਚ ਇਕ ਸੌਰ ਪਾਰਕ ਦੇ ਅੰਦਰ ਸਥਿਤ 500 ਹੈਕਟੇਅਰ ਜ਼ਮੀਨ 'ਤੇ 250-250 ਮੈਗਾਵਾਟ ਦੀਆਂ ਤਿੰਨ ਸੌਰ ਉਤਪਾਦਨ ਇਕਾਈਆਂ ਸ਼ਾਮਿਲ ਹਨ ਤੇ ਇਹ ਪ੍ਰੋਜੈਕਟ ਸੂਬੇ ਦੇ ਬਾਹਰ ਇਕ ਸੰਸਥਾਗਤ ਗਾਹਕ ਨੂੰ ਸਪਲਾਈ ਕਰਨ ਵਾਲੀ ਪਹਿਲੀ ਨਵਿਆਉਣਯੋਗ ਊਰਜਾ ਪ੍ਰੋਜੈਕਟ ਹੈ। ਇਹ ਦਿੱਲੀ ਮੈਟਰੋ ਨੂੰ ਆਪਣੇ ਕੁੱਲ ਉਤਪਾਦਨ ਦਾ 24 ਫੀਸਦੀ ਬਿਜਲੀ ਦੇਵੇਗਾ ਜਦਕਿ ਬਾਕੀ 76 ਫੀਸਦੀ ਮੱਧ ਪ੍ਰਦੇਸ਼ ਦੇ ਸੂਬੇ ਬਿਜਲੀ ਵਿਤਰਣ ਕੰਪਨੀਆਂ (ਡਿਸਕੌਮ) ਨੂੰ ਦੇਵੇਗੀ।

Posted By: Rajnish Kaur