ਜੇਐੱਨਐੱਨ, ਨਵੀਂ ਦਿੱਲੀ : ਪਿਛਲੇ ਕਈ ਦਿਨਾਂ ਤੋਂ ਚੰਦਰਯਾਨ 2 ਨੂੰ ਲੈ ਕੇ ਭਾਰਤ ਹੀ ਨਹੀਂ ਪੂਰੀ ਦੁਨੀਆ ਦੀ ਨਜ਼ਰ ISRO 'ਤੇ ਬਣੀ ਹੋਈ ਹੈ। ਸੋਸ਼ਲ ਮੀਡੀਆ ਵੀ ਇਨ੍ਹੀਂ ਦਿਨੀਂ ISRO ਨੂੰ ਲੈ ਕੇ ਕਾਫੀ ਐਕਟਿਵ ਨਜ਼ਰ ਆ ਰਿਹਾ ਹੈ। ਅਜਿਹੇ 'ਚ ਇਕ ਖ਼ਬਰ ਆਈ ਹੈ ਕਿ ISRO ਦੇ ਚੇਅਰਮੈਨ Dr.K Sivan ਦੇ ਨਾਂ ਤੋਂ ਸੋਸ਼ਲ ਮੀਡੀਆ 'ਤੇ ਕਈ ਫਰਜ਼ੀ ਅਕਾਊਂਟ ਐਕਟਿਵ ਹੋ ਗਏ ਹਨ ਜਦਕਿ Dr.K Sivan ਦਾ ਆਪਣਾ ਕੋਈ ਨਿੱਜੀ ਸੋਸ਼ਲ ਮੀਡੀਆ ਅਕਾਊਂਟ ਨਹੀਂ ਹੈ।

ISRO ਨੇ ਆਪਣੇ ਅਧਿਕਾਰਤ ਟਵਿੱਟਰ ਅਕਾਊਂਟ ਰਾਹੀਂ ਪੋਸਟ ਕਰਦਿਆਂ ਜਾਣਕਾਰੀ ਦਿੱਤੀ ਹੈ ਕਿ ਸੋਸ਼ਲ ਮੀਡੀਆ 'ਤੇ ISRO ਦੇ ਚੇਅਰਮੈਨ Dr.K Sivan ਨਾਂ ਤੋਂ ਕਈ ਫਰਜ਼ੀ ਅਕਾਊਂਟ ਐਕਟਿਵ ਹੋ ਗਏ ਹਨ ਪਰ ਕੇ.ਸਿਵਾਨ ਦਾ ਸੋਸ਼ਲ ਮੀਡੀਆ 'ਤੇ ਕੋਈ ਨਿੱਜੀ ਅਕਾਊਂਟ ਨਹੀਂ ਹੈ। ਦੱਸ ਦੇਈਏ ਕਿ ਇਨ੍ਹੀਂ ਦਿਨੀਂ Chandrayaan 2 ਕਾਫੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ISRO ਦੇ ਵਿਗਿਆਨੀਆਂ ਸਮੇਤ ਚੇਅਰਮੈਨ Dr.K Sivan ਵੀ ਕਾਫੀ ਭਾਵੁਕ ਹੋ ਗਏ, ਜਿਸ ਤੋਂ ਬਾਅਦ ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਉਨ੍ਹਾਂ ਨੂੰ ਗਲ਼ੇ ਲਗਾ ਕੇ ਉਨ੍ਹਾਂ ਦਾ ਹੌਂਸਲਾ ਵਧਾਇਆ।

Posted By: Amita Verma