ਮੁੰਬਈ (ਏਜੰਸੀਆਂ) : ਮਹਾਰਾਸ਼ਟਰ 'ਚ ਮਿਊਕਰਮਾਈਕੋਸਿਸ ਜਾਂ ਬਲੈਕ ਫੰਗਸ ਦਾ ਕਹਿਰ ਵਧਦਾ ਜਾ ਰਿਹਾ ਹੈ। ਇਸ ਨਾਲ ਹੁਣ ਤਕ 52 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਇਕ ਅਧਿਕਾਰੀ ਨੇ ਦੱਸਿਆ ਕਿ ਪਿਛਲੇ ਸਾਲ ਕੋਰੋਨਾ ਇਨਫੈਕਸ਼ਨ ਸ਼ੁਰੂ ਹੋਣ ਤੋਂ ਬਾਅਦ ਹੁਣ ਤਕ ਸੂਬੇ 'ਚ 52 ਮਰੀਜ਼ਾਂ ਦੀ ਬਲੈਕ ਫੰਗਸ ਨਾਲ ਜਾਨ ਜਾ ਚੁੱਕੀ ਹੈ। ਇਹ ਸਾਰੇ ਮਰੀਜ਼ ਕੋਰੋਨਾ ਇਨਫੈਕਸ਼ਨ ਤੋਂ ਠੀਕ ਹੋ ਗਏ ਪਰ ਬਲੈਕ ਫੰਗਸ ਦੇ ਅੱਗੇ ਹਾਰ ਗਏ। ਸੂਬਾ ਸਰਕਾਰ ਦੇ ਸਿਹਤ ਵਿਭਾਗ ਨੇ ਪਹਿਲੀ ਵਾਰ ਇਸ ਨਾਲ ਹੋਣ ਵਾਲੀਆਂ ਮੌਤਾਂ ਦੀ ਸੂਚੀ ਬਣਾਈ ਹੈ।