ਨਵੀਂ ਦਿੱਲੀ, ਪੀਟੀਆਈ : ਦੇਸ਼ ਵਿਚ ਹੌਲੀ-ਹੌਲੀ ਕੋਰੋਨਾ ਵਾਇਰਸ ਹੁਣ ਕਮਜ਼ੋਰ ਪੈਂਦਾ ਨਜ਼ਰ ਆ ਰਿਹਾ ਹੈ। ਇਸ ਬਾਰੇ ਦੇਸ਼ ਵਿਚ ਇਕ ਚੰਗਾ ਸੰਕੇਤ ਸਾਹਮਣੇ ਆਇਆ ਹੈ। ਕੋਰੋਨਾ ਵਾਇਰਸ ਸੰਬੰਧੀ ਭਾਰਤ ਦੀ ਆਰ ਵੈਲਿਊ 1 ਤੋਂ ਹੇਠਾਂ ਪਹੁੰਚ ਗਈ ਹੈ। ਆਰ ਵੈਲਿਊ (R Value) ਉਸ ਮਾਪਦੰਡ ਨੂੰ ਕਹਿੰਦੇ ਹਨ ਜਿਸ ਨਾਲ ਤੈਅ ਹੁੰਦਾ ਹੈ ਕਿ ਕਿਸੇ ਵਾਇਰਸ ਦੀ ਦੇਸ਼ ਵਿਚ ਕਿੰਨੀ ਤੇਜ਼ੀ ਨਾਲ ਇਨਫੈਕਸ਼ਨ ਫੈਲ ਰਹੀ ਹੈ। ਖੋਜੀਆਂ ਅਨੁਸਾਰ, ਆਰ-ਵੈਲਿਊ ਇਹ ਦਰਸਾਉਂਦੀ ਹੈ ਕਿ ਕੋਰੋਨਾ ਵਾਇਰਸ ਕਿੰਨੀ ਤੇਜ਼ੀ ਨਾਲ ਫੈਲ ਰਿਹਾ ਹੈ। ਸਤੰਬਰ ਦੇ ਮੱਧ ਤਕ ਇਹ ਦੇਸ਼ ਵਿਚ ਘੱਟ ਕੇ 0.92 ਰਹਿ ਗਈ।

ਕਿਹੜੇ ਸੂਬੇ ਦੀ ਕਿੰਨੀ ਆਰ ਵੈਲਿਊ?

ਹਾਲਾਂਕਿ, ਅਜੇ ਵੀ ਦੇਸ਼ ਦੇ ਪ੍ਰਮੁੱਖ ਸ਼ਹਿਰਾਂ ਮੁੰਬਈ, ਕੋਲਕਾਤਾ, ਚੇਨਈ, ਬੈੰਗਲੁਰੂ ਦੀ ਆਰ-ਵੈਲਿਊ 1 ਤੋਂ ਜ਼ਿਆਦਾ ਹੈ। ਦਿੱਲੀ ਅਤੇ ਪੁਣੇ ਦੀ ਆਰ-ਵੈਲਿਊ 1 ਤੋਂ ਹੇਠਾਂ ਹੈ। ਮਹਾਰਾਸ਼ਟਰ ਤੇ ਕੇਰਲ ਦੀ ਆਰ-ਵੈਲਿਊ 1 ਤੋਂ ਥੱਲੇ ਹੈ। ਇਨ੍ਹਾਂ ਦੋਵਾਂ ਸੂਬਿਆਂ 'ਚ ਕੋਰੋਨਾ ਦੇ ਸਭ ਤੋਂ ਜ਼ਿਆਦਾ ਮਾਮਲੇ ਸਾਹਮਣੇ ਆ ਰਹੇ ਹਨ। ਇਸ ਦੇ ਨਾਲ ਹੀ ਸਭ ਤੋਂ ਜ਼ਿਆਦਾ ਐਕਟਿਵ ਕੇਸ ਵੀ ਇਨ੍ਹਾਂ ਦੋ ਸੂਬਿਆਂ 'ਚ ਹਨ।

ਅਗਸਤ ਦੇ ਅਖੀਰ 'ਚ ਦੇਸ਼ ਦੀ ਆਰ-ਵੈਲਿਊ 1.17 ਸੀ। 4 ਤੋਂ 7 ਸਤੰਬਰ ਦੇ ਵਿਚਕਾਰ ਆਰ ਵੈਲਿਊ ਘੱਟ ਕੇ 1.11 'ਤੇ ਆ ਗਈ ਸੀ। ਇਸ ਤੋਂ ਬਾਅਦ ਆਰ-ਵੈਲਿਊ ਲਗਾਤਾਰ 1 ਤੋਂ ਹੇਠਾਂ ਹੈ। 11-15 ਸਤੰਬਰ ਦੇ ਵਿਚਕਾਰ 0.86 ਰਹੀ। ਮਹਾਰਾਸ਼ਟਰ ਤੇ ਕੇਰਲ 'ਚ ਤੇਜ਼ੀ ਨਾਲ ਵਧ ਰਹੇ ਮਾਮਲਿਆਂ ਕਾਰਨ ਦੇਸ਼ ਦੀ ਆਰ-ਵੈਲਿਊ ਵੱਧ ਗਈ ਸੀ। ਫਿਲਹਾਲ ਇਨ੍ਹਾਂ ਦੋ ਸੂਬਿਆਂ 'ਚ ਵੀ ਪਹਿਲਾਂ ਦੇ ਮੁਕਾਬਲੇ ਘੱਟ ਮਾਮਲੇ ਸਾਹਮਣੇ ਆ ਰਹੇ ਹਨ।

ਇੰਸਟੀਚਿਊਟ ਆਫ ਮੈਥੇਮੈਟਿਕਲ ਸਾਇੰਸਿਜ਼, ਚੇਨਈ ਦੇ ਸੀਤਾਭਰਾ ਸਿਨ੍ਹਾ ਨੇ ਕਿਹਾ ਕਿ ਚੰਗੀ ਖ਼ਬਰ ਇਹ ਹੈਕ ਿ ਭਾਰਤ ਦੀ ਆਰ-ਵੈਲਿਊ 1 ਤੋਂ ਘੱਟ ਬਣੀ ਹੋਈ ਹੈ ਜਿਵੇਂ ਕਿ ਕੇਰਲ ਤੇ ਮਹਾਰਾਸ਼ਟਰ 'ਚ ਹੈ ਕਿਉਂਕਿ ਇਨ੍ਹਾਂ ਦੋ ਸੂਬਿਆਂ 'ਚ ਸਭ ਤੋਂ ਜ਼ਿਆਦਾ ਸਰਗਰਮ ਮਾਮਲੇ ਹਨ। ਸਿਨ੍ਹਾਂ ਆਰ-ਵੈਲਿਊ ਦੀ ਗਣਨਾ ਕਰਨ ਵਾਲੇ ਖੋਜੀਆਂ ਦੀ ਇਕ ਟੀਮ ਦੀ ਅਗਵਾਈ ਕਰ ਰਹੇ ਹਨ। ਅੰਕੜਿਆਂ ਮੁਤਾਬਕ ਮੁੰਬਈ ਦੀ ਆਰ-ਵੈਲਿਊ 1.09, ਚੇਨਈ ਦੀ 1.11, ਕੋਲਕਾਤਾ ਦੀ 1.04, ਬੈਂਗਲੁਰੂ ਦੀ 1.06 ਹੈ। ਇਹ ਗਿਣਤੀ ਯਾਂ ਆਰ ਇਹ ਦਰਸਾਉਂਦਾ ਹੈ ਕਿ ਇਕ ਇਨਫੈਕਟਿਡ ਵਿਅਕਤੀ ਔਸਤਨ ਕਿੰਨੇ ਲੋਕਾਂ ਨੂੰ ਇਨਫੈਕਟਿਡ ਕਰ ਸਕਦਾ ਹੈ। ਦੂਸਰੇ ਸ਼ਬਦਾਂ 'ਚ ਇਹ ਦੱਸਦਾ ਹੈ ਕਿ ਇਕ ਵਾਇਰਸ ਕਿੰਨੀ ਤੇਜ਼ੀ ਨਾਲ ਫੈਲ ਰਿਹਾ ਹੈ।

Posted By: Seema Anand