ਸਟਾਫ ਰਿਪੋਰਟਰ, ਮੁਜ਼ੱਫਰਨਗਰ : ਦੇਸ਼ ਦੇ ਕਈ ਪਰਿਵਾਰਾਂ 'ਚ ਭਗਵਾਨ ਸ੍ਰੀਰਾਮ ਦੇ ਵੰਸ਼ਜ ਹੋਣ ਨੂੰ ਲੈ ਕੇ ਦਾਅਵੇਦਾਰੀ ਕੀਤੀ ਜਾ ਰਹੀ ਹੈ। ਇਸੇ ਪੜਾਅ 'ਚ ਭਾਰਤੀ ਕਿਸਾਨ ਯੂਨੀਅਨ ਦੇ ਰਾਸ਼ਟਰੀ ਪ੍ਰਧਾਨ ਚੌਧਰੀ ਨਰੇਸ਼ ਟਿਕੈਤ ਨੇ ਵੀ ਖ਼ੁਦ ਦੇ ਸ੍ਰੀਰਾਮ ਦਾ ਵੰਸ਼ਜ ਹੋਣ ਦਾ ਦਾਅਵਾ ਕੀਤਾ ਹੈ। ਉਨ੍ਹਾਂ ਕਿਹਾ ਕਿ ਜੇਕਰ ਸੁਪਰੀਮ ਕੋਰਟ ਉਨ੍ਹਾਂ ਤੋਂ ਸਬੂਤ ਮੰਗਦੀ ਹੈ ਤਾਂ ਉਹ ਉਸ ਨੂੰ ਪੇਸ਼ ਕਰਨਗੇ। ਉਨ੍ਹਾਂ ਕੋਲ ਕਈ ਪੀੜ੍ਹੀਆਂ ਦੀ ਵੰਸ਼ਾਵਲੀ ਹੈ।

ਸ਼ੁੱਕਰਵਾਰ ਨੂੰ ਆਪਣੇ ਨਿਵਾਸ 'ਤੇ ਪੱਤਰਕਾਰਾਂ ਨੂੰ ਚੌਧਰੀ ਨਰੇਸ਼ ਟਿਕੈਤ ਨੇ ਕਿਹਾ ਕਿ ਬਾਲੀਆਨ ਖਾਪ 'ਚ 84 ਪਿੰਡ ਹਨ। ਸਾਰਿਆਂ ਦਾ ਗੋਤਰ ਰਘੂਵੰਸ਼ੀ ਹੈ। ਕਈ ਸੌ ਪੀੜ੍ਹੀਆਂ ਦੀ ਵੰਸ਼ਾਵਲੀ ਵੀ ਉਨ੍ਹਾਂ ਕੋਲ ਹੈ। ਕੋਈ ਸ਼ਾਸਕ ਆਇਆ ਹੋਵੇਗਾ, ਜਿਸ ਨੇ ਅਯੁੱਧਿਆ 'ਚ ਮੰਦਰ ਤੋੜ ਕੇ ਮਸਜਿਦ ਬਣਾਈ। ਜੇਕਰ ਸਾਡੀ ਵੀ ਵਿਚੋਲਗੀ ਹੁੰਦੀ ਤਾਂ ਅਸੀਂ ਹੀ ਇਸ ਮਾਮਲੇ ਨੂੰ ਹੱਲ ਕਰਦੇ, ਕਿਉਂਕਿ ਉਹ ਸਾਡੇ ਪੁਰਖੇ ਰਹੇ ਹਨ।

ਟਿਕੈਤ ਨੇ ਅਫ਼ਸੋਸ ਪ੍ਰਗਟਾਇਆ ਕਿ ਸ੍ਰੀਰਾਮ ਸ਼ਾਂਤੀਪਿ੍ਅ ਸਨ। ਉਨ੍ਹਾਂ ਦੇ ਮੰਦਰ 'ਤੇ ਵਿਵਾਦ ਕਿਉਂਕਿ ਰੱਖਿਆ ਜਾਵੇ? ਉਹ ਮਾਣਯੋਗ ਸੁਪਰੀਮ ਕੋਰਟ ਦੀ ਕਦਰ ਕਰਦੇ ਹਨ। ਇਸ ਦਾ ਸਹੀ ਫ਼ੈਸਲਾ ਨਿਕਲੇਗਾ। ਉਨ੍ਹਾਂ ਕਿਹਾ ਕਿ ਮੰਦਰ ਅਯੁੱਧਿਆ 'ਚ ਹੀ ਬਣਨਾ ਚਾਹੀਦਾ ਹੈ। ਉਸ ਦੇ ਇਕ-ਦੋ ਕਿਲੋਮੀਟਰ ਦੇ ਖੇਤਰ 'ਚ ਬਾਬਰੀ ਮਸਜਿਦ ਵੀ ਬਣਾ ਦਿੱਤੀ ਜਾਵੇ।