Shri Ram Top 10 Mandir in India: ਭਗਵਾਨ ਰਾਮ ਦੇ ਸੱਤਵੇਂ ਅਵਤਾਰ ਪ੍ਰਭੂ ਸ਼੍ਰੀਰਾਮ ਚੰਗਿਆਈ ਦੇ ਪ੍ਰਤੀਕ ਹਨ। ਅੱਜ ਅਯੁੱਧਿਆ 'ਚ ਰਾਮਲੀਲਾ ਮੰਦਰ ਦਾ ਨਿਰਮਾਣ ਸ਼ੁਰੂ ਹੋਣ ਜਾ ਰਿਹਾ ਹੈ। ਅਯੁੱਧਿਆ 'ਚ ਰਾਮ ਮੰਦਰ ਹੈ, ਇਹ ਤਾਂ ਸਾਰਿਆਂ ਨੂੰ ਪਤਾ ਹੈ ਪਰ ਦੇਸ਼ 'ਚ ਮੌਜੂਦ ਹੋਰ ਰਾਮ ਮੰਦਰਾਂ ਦੀ ਜਾਣਕਾਰੀ ਸ਼ਾਇਦ ਹੀ ਹਰ ਕਿਸੇ ਨੂੰ ਹੋਵੇ। ਦੱਸ ਦੇਈਏ ਕਿ ਭਾਰਤ 'ਚ ਕਈ ਮੰਦਰ ਮੌਜੂਦ ਹਨ।

ਅਯੁੱਧਿਆ ਰਾਮ ਮੰਦਰ, ਕੇਰਲ

ਇਹ ਮੰਦਰ ਕੇਰਲ ਦੇ ਤ੍ਰਿਸ਼ੂਰ ਜ਼ਿਲ੍ਹੇ 'ਚ ਸਥਿਤ ਹੈ। ਇੱਥੇ ਸਥਾਪਿਤ ਮੂਰਤੀ ਦੇ ਪਿੱਛੇ ਬਹੁਤ ਹੀ ਆਕਰਸ਼ਕ ਕਹਾਣੀ ਹੈ। ਕਿਹਾ ਜਾਂਦਾ ਹੈ ਕਿ ਇੱਥੇ ਸਥਾਪਿਤ ਮੂਰਤੀ ਦਾ ਇਸਤੇਮਾਲ ਭਗਵਾਨ ਕ੍ਰਿਸ਼ਨ ਵੱਲੋਂ ਕੀਤਾ ਜਾਂਦਾ ਸੀ। ਇਹ ਮੂਰਤੀ ਸਮੁੰਦਰ 'ਚ ਡੁੱਬੀ ਹੋਈ ਸੀ ਤੇ ਕੇਰਲਾ ਦੇ ਚੇਟਵਾ ਖੇਤਰ ਦੇ ਇਕ ਮਛਿਆਰੇ ਵੱਲੋਂ ਸਥਾਪਿਤ ਕੀਤੀ ਗਈ ਸੀ। ਇਸ ਤੋਂ ਬਾਅਦ ਸ਼ਾਸਕ ਵੱਕਾਇਲ ਕੈਮਲ ਨੇ ਉਸ ਮੂਰਤੀ ਨੂੰ ਤ੍ਰਿਪਆਰ ਮੰਦਰ 'ਚ ਸਥਾਪਿਤ ਕੀਤਾ। ਇਹ ਮੰਦਰ ਬਹੁਤ ਖ਼ੂਬਸੂਰਤ ਹੈ। ਮਾਨਤਾ ਹੈ ਕਿ ਜੋ ਭਗਤ ਇੱਥੇ ਦਰਸ਼ਨ ਕਰਦਾ ਹੈ ਉਹ ਆਪਣੇ ਆਸ-ਪਾਸ ਦੀਆਂ ਸਾਰੀਆਂ ਬੁਰੀਆਂ ਆਤਮਾਵਾਂ ਤੋਂ ਮੁਕਤ ਹੋ ਜਾਂਦਾ ਹੈ।

ਕਾਲਾਰਾਮ ਮੰਦਰ, ਨਾਸਿਕ

ਕਾਲਾਰਾਮ ਮੰਦਰ ਮਹਾਰਾਸ਼ਟਰ ਦੇ ਨਾਸਿਕ ਦੇ ਪੰਚਵਟੀ ਖੇਤਰ 'ਚ ਸਥਿਤ ਹੈ। ਇਸ ਦਾ ਸ਼ਬਦਿਕ ਅਰਥ ਕਾਲਾ ਰਾਮ ਹੈ। ਇੱਥੇ ਭਗਵਾਨ ਰਾਮ ਦੀ 2 ਫੁੱਟ ਉੱਚੀ ਕਾਲੀ ਮੂਰਤੀ ਸਥਾਪਿਤ ਕੀਤੀ ਗਈ ਹੈ। ਮਾਤਾ ਸੀਤਾ ਤੇ ਲਛਮਣ ਦੀਆਂ ਮੂਰਤੀਆਂ ਵੀ ਸਥਾਪਿਤ ਹਨ। ਅਜਿਹਾ ਮੰਨਿਆ ਜਾਂਦਾ ਹੈ ਕਿ 14 ਸਾਲ ਦੇ ਬਨਵਾਸ ਦੌਰਾਨ ਜਦੋਂ ਸ਼੍ਰੀਰਾਮ, ਮਾਤਾ ਸੀਤਾ ਤੇ ਲਛਮਣ ਆਏ ਸਨ, ਉਦੋਂ 10ਵੇਂ ਸਾਲ ਬਾਅਦ ਉਹ ਪੰਚਵਟੀ 'ਚ ਗੋਦਾਵਰੀ ਨਦੀ ਦੇ ਕਿਨਾਰੇ ਰਹੇ ਸਨ। ਇਸ ਮੰਦਰ ਦਾ ਨਿਰਮਾਣ ਸਰਦਾਰ ਰੰਗਾਰੂ ਓਡੇਕਰ ਨੇ ਕੀਤਾ ਸੀ। ਉਨ੍ਹਾਂ ਨੇ ਇਕ ਸੁਪਨਾ ਦੇਖਿਆ ਸੀ ਕਿ ਗੋਦਾਵਰੀ ਨਦੀ 'ਚ ਰਾਮ ਦੀ ਇਕ ਕਾਲੀ ਮੂਰਤੀ ਹੈ। ਇਸ ਮੂਰਤੀ ਨੂੰ ਉਨ੍ਹਾਂ ਨੇ ਅਗਲੇ ਹੀ ਦਿਨ ਕੱਢਿਆ ਤੇ ਕਾਲਾਰਾਮ ਮੰਦਰ ਦੀ ਸਥਾਪਨਾ ਕੀਤੀ।

ਸੀਤਾ ਚੰਦਰਸਵਾਮੀ ਮੰਦਰ, ਤੇਲੰਗਾਨਾ

ਇਹ ਮੰਦਰ ਤੇਲੰਗਾਨਾ ਦੇ ਭਦਾਰਦਰੀ ਕੋਠਾਗੁਡੇਮ ਜ਼ਿਲ੍ਹੇ ਦੇ ਭਦਰਾਚਲਮ 'ਚ ਸਥਿਤ ਹੈ। ਇਹ ਮੰਦਰ ਉਥੇ ਖੜ੍ਹਾ ਹੈ ਜਿੱਥੇ ਸ਼੍ਰੀਰਾਮ ਨੇ ਲੰਕਾ ਤੋਂ ਸੀਤਾ ਮਾਤਾ ਨੂੰ ਵਾਪਸ ਲਿਆਉਣ ਲਈ ਗੋਦਾਵਰੀ ਨਦੀ ਨੂੰ ਪਾਰ ਕੀਤਾ ਸੀ। ਮੰਦਰ ਅੰਦਰ ਭਗਵਾਨ ਰਾਮ ਦਾ ਤੀਰਕਮਾਨ ਤੇ ਤੀਰ ਸਥਾਪਿਤ ਕੀਤੇ ਗਏ ਹਨ। ਦੇਵੀ ਮਾਤਾ ਹੱਥ 'ਚ ਕਮਲ ਲੈ ਕੇ ਉਨ੍ਹਾਂ ਦੇ ਨਾਲ ਖੜ੍ਹੀ ਹੈ।

ਰਾਮ ਰਾਜਾ ਮੰਦਰ, ਮੱਧ ਪ੍ਰਦੇਸ਼

ਇਹ ਮੰਦਰ ਮੱਧ ਪ੍ਰਦੇਸ਼ ਦੇ ਓਰਸ਼ਾ 'ਚ ਸਥਿਤ ਹੈ। ਰਾਮ ਰਾਜਾ ਮੰਦਰ ਭਾਰਤ ਦਾ ਇੱਕੋ ਅਜਿਹਾ ਮੰਦਰ ਹੈ ਜਿੱਥੇ ਸ਼੍ਰੀਰਾਮ ਨੂੰ ਭਗਵਾਨ ਦੇ ਰੂਪ 'ਚ ਨਹੀਂ ਸਗੋਂ ਰਾਜੇ ਦੇ ਰੂਪ 'ਚ ਪੂਜਿਆ ਜਾਂਦਾ ਹੈ। ਇੱਥੇ ਹਰ ਰੋਜ਼ 'ਗਾਰਡ ਆਫ ਹਾਨਰ' ਕੀਤਾ ਜਾਂਦਾ ਹੈ। ਸ਼੍ਰੀਰਾਮ ਨੂੰ ਸ਼ਸਤਰ ਸਲਾਮੀ ਦਿੱਤੀ ਜਾਂਦੀ ਹੈ।

ਕਨਕ ਭਵਨ ਮੰਦਰ, ਅਯੁੱਧਿਆ

ਰਾਮ ਜਨਮਭੂਮੀ ਯਾਨੀ ਅਯੁੱਧਿਆ ਭਗਵਾਨ ਰਾਮ ਦੀ ਜਨਮ ਭੂਮੀ ਹੈ। ਇੱਥੇ ਸਥਿਤ ਕਨਕ ਭਵਨ ਮੰਦਰ ਅਯੁੱਧਿਆ 'ਚ ਸਭ ਤੋਂ ਵਧੀਆ ਰਾਮ ਮੰਦਰਾਂ 'ਚੋਂ ਇਕ ਮੰਨਿਆ ਜਾਂਦਾ ਹੈ। ਇਸ ਮੰਦਰ ਦੇ ਨਾਂ ਪਿੱਛੇ ਇਕ ਕਹਾਣੀ ਹੈ। ਇਸ ਦਾ ਨਾਂ ਸੋਨੇ ਦੇ ਗਹਿਣਿਆਂ ਤੇ ਰਾਮ ਤੇ ਸੀਤਾ ਦੀਆਂ ਮੂਰਤੀਆਂ ਦੇ ਸੋਨੇ ਦੇ ਸਿੰਗਾਸਨ ਕਾਰਨ ਰੱਖਿਆ ਗਿਆ ਹੈ। ਇਸ ਮੰਦਰ ਨੂੰ ਇਸ ਤਰ੍ਹਾਂ ਬਣਾਇਆ ਗਿਆ ਹੈ ਕਿ ਇਸ ਦੀ ਮੁੱਖ ਦੀਵਾਰ ਪੂਰਬ ਦਿਸ਼ਾ ਵਾਲੇ ਪਾਸੇ ਹੈ। ਜਦੋਂ ਵੀ ਸੂਰਜ ਚੜ੍ਹਦਾ ਹੈ ਤਾਂ ਇਸ ਦੀਆਂ ਕੰਧਾਂ ਤੇਜਸਵੀ ਦਿਸਦੀਆਂ ਹਨ।

ਸ਼੍ਰੀਰਾਮ ਤੀਰਥ ਮੰਦਰ, ਅੰਮ੍ਰਿਤਸਰ

ਇਹ ਮੰਦਰ ਅੰਮ੍ਰਿਤਸਰ ਪੰਜਾਬ 'ਚ ਸਥਿਤ ਹੈ। ਲੰਕਾ 'ਚੋਂ ਆਉਣ ਤੋਂ ਬਾਅਦ ਮਾਤਾ ਸੀਤਾ ਨੂੰ ਰਾਮ ਜੀ ਨੇ ਤਿਆਗ ਦਿੱਤਾ ਸੀ ਉਦੋਂ ਉਨ੍ਹਾਂ ਨੂੰ ਰਿਸ਼ੀ ਬਾਲਮੀਕਿ ਦੇ ਆਸ਼ਰਮ 'ਚ ਪਨਾਹ ਮਿਲੀ ਸੀ। ਮੰਨਿਆ ਜਾਂਦਾ ਹੈ ਕਿ ਇਹ ਮੰਦਰ ਉਸੇ ਥਾਂ 'ਤੇ ਬਣਿਆ ਹੈ। ਇਹੀ ਉਹ ਥਾਂ ਹੈ ਜਿੱਥੇ ਸੀਤਾ ਮਾਤਾ ਨੇ ਜੁੜਵੇ ਬੱਚਿਆਂ ਲਵ ਤੇ ਕੁਸ਼ ਨੂੰ ਜਨਮ ਦਿੱਤਾ ਸੀ।

ਕੋਂਡਾਂਡਾ ਰਾਮਾਸਵਾਮੀ ਮੰਦਰ, ਚਿਕਮੰਗਲੂਰ

ਇਹ ਮੰਦਰ ਕਰਨਾਟਕ ਦੇ ਚਿਕਮੰਗਲੁਰੂ 'ਚ ਸਥਿਤ ਹੈ। ਹਿਰਾਮਗਲੂਰ 'ਚ, ਪਰਸ਼ੂਰਾਮ ਨੇ ਭਗਵਾਨ ਰਾਮ ਕੋਲੋਂ ਆਪਣੇ ਵਿਆਹ ਦੇ ਦ੍ਰਿਸ਼ ਦਿਖਾਉਣ ਦੀ ਬੇਨਤੀ ਕੀਤੀ ਸੀ। ਇਸ ਦੇ ਚੱਲਦਿਆਂ ਕੋਂਡਾਂਡਾ 'ਚ ਰਾਮਾਸਵਾਮੀ ਦੀਆਂ ਮੂਰਤੀਆਂ ਹਿੰਦੂ ਵਿਆਹ ਦੀਆਂ ਰਵਾਇਤਾਂ ਅਨੁਸਾਰ ਹੀ ਸਥਿਤ ਹਨ। ਇਹ ਭਾਰਤ ਦਾ ਇੱਕੋ ਮੰਦਰ ਹੈ, ਜਿੱਥੇ ਮਾਤਾ ਸੀਤਾ ਰਾਮ ਤੇ ਲਛਮਣ ਦੇ ਸੱਜੇ ਪਾਸੇ ਖੜ੍ਹੀ ਦਿਖਾਈ ਦੇਵੇਗੀ।

ਰਾਮਾਸਵਾਮੀ ਮੰਦਰ, ਤਾਮਿਲਨਾਡੂ

ਰਾਮਾਸਵਾਮੀ ਮੰਦਰ ਤਾਮਿਲਨਾਡੂ 'ਚ ਸਥਿਤ ਹੈ। ਰਾਮਾਸਵਾਮੀ ਮੰਦਰ ਨੂੰ ਦੱਖਣੀ ਭਾਰਤ ਦਾ ਅਯੁੱਧਿਆ ਕਿਹਾ ਜਾਂਦਾ ਹੈ। ਇਕ ਇੱਕੋਂ ਅਜਿਹਾ ਮੰਦਰ ਹੈ ਜਿੱਥੇ ਭਰਤ ਤੇ ਸ਼ਤਰੂਗਨ ਨਾਲ ਸ਼੍ਰੀਰਾਮ, ਸੀਤਾ ਤੇ ਲਛਮਣ ਦੀਆਂ ਮੂਰਤੀਆਂ ਸਥਾਪਿਤ ਹਨ।

ਰਘੂਨਾਥ ਮੰਦਰ, ਜੰਮੂ

ਇਹ ਮੰਦਰ ਜੰਮੂ 'ਚ ਸਥਿਤ ਹੈ। ਇਹ ਬੇਹੱਦ ਪ੍ਰਸਿੱਧ ਮੰਦਰ ਹੈ। ਰਘੂਨਾਥ ਮੰਦਰ ਕੰਪਲੈਕਸ 'ਚ ਮੁੱਖ ਮੰਦਰ ਤੋਂ ਇਲਾਵਾ ਲਗਪਗ ਸੱਤ ਹੋਰ ਮੰਦਰ ਹਨ, ਜਿੱਥੇ ਹਿੰਦੂ ਧਰਮ ਦੇ ਹੋਰ ਦੇਵਤਿਆਂ ਨੂੰ ਪੂਜਿਆ ਜਾਂਦਾ ਹੈ। ਰਘੂਨਾਥ ਮੰਦਰ ਦੀ ਵਾਸਤੂਕਲਾ 'ਚ ਮੁਗਲ ਸ਼ੈਲੀ ਦੀ ਵਾਸਤੂਕਲਾ ਦਾ ਇਕ ਰੰਗ ਦੇਖਿਆ ਜਾ ਸਕਦਾ ਹੈ।

Posted By: Harjinder Sodhi