ਜੇਐੱਨਐੱਨ, ਨਵੀਂ ਦਿੱਲੀ : ਸ਼ਰਧਾ ਕਤਲ ਕਾਂਡ 'ਚ ਵੱਡਾ ਖੁਲਾਸਾ ਹੋਇਆ ਹੈ। ਪੁਲਿਸ ਨੇ ਦੋਸ਼ੀ ਆਫਤਾਬ 'ਤੇ ਸ਼ਰਧਾ ਦੀਆਂ ਹੱਡੀਆਂ ਨੂੰ ਗ੍ਰਾਈਂਡਰ 'ਚ ਪੀਸਣ ਅਤੇ ਫਿਰ ਹੱਡੀਆਂ ਦਾ ਪਾਊਡਰ ਕੱਢਣ ਦਾ ਦੋਸ਼ ਲਗਾਇਆ ਹੈ। ਸਾਕੇਤ ਅਦਾਲਤ ਨੇ ਮੰਗਲਵਾਰ ਨੂੰ ਦੋਸ਼ੀ ਆਫਤਾਬ ਅਮੀਨ ਪੂਨਾਵਾਲਾ ਦੇ ਖਿਲਾਫ ਦਿੱਲੀ ਪੁਲਿਸ ਦੁਆਰਾ ਦਾਇਰ ਚਾਰਜਸ਼ੀਟ 'ਤੇ ਨੋਟਿਸ ਲਿਆ। ਅਦਾਲਤ ਨੇ ਆਫਤਾਬ ਦੇ ਵਕੀਲ ਨੂੰ ਚਾਰਜਸ਼ੀਟ ਦੀ ਕਾਪੀ ਵੀ ਮੁਹੱਈਆ ਕਰਵਾਈ ਹੈ।

ਪੁਲਿਸ ਨੇ 6000 ਤੋਂ ਵੱਧ ਪੰਨਿਆਂ ਦੀ ਚਾਰਜਸ਼ੀਟ ਕੀਤੀ ਦਾਖ਼ਲ

ਆਫਤਾਬ 'ਤੇ ਆਪਣੀ ਲਿਵ-ਇਨ ਪਾਰਟਨਰ ਸ਼ਰਧਾ ਵਾਕਰ ਦਾ ਗਲਾ ਘੁੱਟਣ ਅਤੇ ਉਸ ਦੇ ਸਰੀਰ ਦੇ ਟੁਕੜੇ-ਟੁਕੜੇ ਕਰਨ ਦਾ ਦੋਸ਼ ਹੈ। ਅਦਾਲਤ ਨੇ ਚਾਰਜਸ਼ੀਟ ਦੀ ਪੜਤਾਲ ਲਈ ਮਾਮਲੇ ਦੀ ਅਗਲੀ ਤਰੀਕ 21 ਫਰਵਰੀ ਤੈਅ ਕੀਤੀ ਹੈ। ਪੁਲਿਸ ਨੇ 24 ਜਨਵਰੀ ਨੂੰ 6,629 ਪੰਨਿਆਂ ਦੀ ਚਾਰਜਸ਼ੀਟ ਦਾਇਰ ਕੀਤੀ ਸੀ।

ਪਹਿਲੀ ਵਾਰ ਅਦਾਲਤ ਵਿੱਚ ਪੇਸ਼ੀ

ਇਸ ਦੌਰਾਨ ਆਫਤਾਬ ਨੂੰ ਸਖ਼ਤ ਸੁਰੱਖਿਆ ਪ੍ਰਬੰਧਾਂ ਦਰਮਿਆਨ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਇਸ ਦੌਰਾਨ ਆਫਤਾਬ ਦੇ ਨਾਲ ਕਰੀਬ 50 ਤੋਂ 70 ਪੁਲਸ ਕਰਮਚਾਰੀ ਮੌਜੂਦ ਸਨ ਅਤੇ ਪੁਲਿਸ ਨੇ ਅਦਾਲਤ ਦਾ ਦਰਵਾਜ਼ਾ ਬੰਦ ਕਰ ਦਿੱਤਾ। ਕਿਸੇ ਵੀ ਮੀਡੀਆ ਕਰਮੀਆਂ ਨੂੰ ਅੰਦਰ ਨਹੀਂ ਜਾਣ ਦਿੱਤਾ ਗਿਆ। ਕੋਰਟ ਰੂਮ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕਰਦੇ ਸਮੇਂ ਪੁਲਿਸ ਵਾਲਿਆਂ ਨੇ ਕੁਝ ਮੀਡੀਆ ਕਰਮੀਆਂ ਨਾਲ ਹੱਥੋਪਾਈ ਅਤੇ ਕੁੱਟਮਾਰ ਕੀਤੀ।

Posted By: Sarabjeet Kaur