ਜੇਐੱਨਐੱਨ, ਨਵੀਂ ਦਿੱਲੀ : ਸ਼ਰਧਾ ਆਫਤਾਬ ਮਾਮਲੇ ਨੂੰ ਸਾਹਮਣੇ ਆਏ ਕਰੀਬ ਇਕ ਮਹੀਨਾ ਹੋ ਗਿਆ ਹੈ ਅਤੇ ਪੂਰੇ ਦੇਸ਼ ਦੀਆਂ ਨਜ਼ਰਾਂ ਇਸ ਮਾਮਲੇ 'ਚ ਲਗਾਤਾਰ ਹੋ ਰਹੇ ਨਵੇਂ ਖੁਲਾਸੇ 'ਤੇ ਟਿਕੀਆਂ ਹੋਈਆਂ ਹਨ। ਇਸ ਮਾਮਲੇ 'ਚ ਦੋਸ਼ੀ ਆਫਤਾਬ ਅਮੀਨ ਪੂਨਾਵਾਲਾ ਸ਼ੁੱਕਰਵਾਰ ਨੂੰ ਸਾਕੇਤ ਅਦਾਲਤ 'ਚ ਪੇਸ਼ ਹੋਇਆ ਹੈ। ਸਾਕੇਤ ਅਦਾਲਤ ਨੇ ਆਫਤਾਬ ਦੀ ਨਿਆਂਇਕ ਹਿਰਾਸਤ ਵਧਾਉਣ ਦਾ ਫੈਸਲਾ ਕੀਤਾ ਹੈ। ਇਸ ਨਵੇਂ ਹੁਕਮ ਮੁਤਾਬਕ ਆਫਤਾਬ ਹੁਣ ਅਗਲੇ 14 ਦਿਨਾਂ ਤੱਕ ਨਿਆਇਕ ਹਿਰਾਸਤ 'ਚ ਰਹੇਗਾ। ਸੁਣਵਾਈ ਵੀਡੀਓ ਕਾਨਫਰੰਸਿੰਗ ਰਾਹੀਂ ਹੋਈ।

ਮਾਮਲੇ 'ਚ ਆ ਸਕਦਾ ਹੈ ਨਵਾਂ ਮੋੜ

ਮਾਮਲੇ ਦੇ ਜਾਂਚਕਰਤਾ ਅਨੁਸਾਰ ਸ਼ਰਧਾ ਕਤਲ ਕੇਸ ਵਿੱਚ ਨਵਾਂ ਮੋੜ ਆ ਸਕਦਾ ਹੈ। ਜਾਂਚ ਅਧਿਕਾਰੀ ਨੇ ਦੱਸਿਆ ਕਿ ਆਫਤਾਬ ਬਹੁਤ ਚਲਾਕ ਹੈ, ਉਹ ਆਉਣ ਵਾਲੇ ਸਮੇਂ 'ਚ ਮਾਮਲੇ ਸਬੰਧੀ ਨਵੇਂ ਖੁਲਾਸੇ ਕਰ ਸਕਦਾ ਹੈ। ਦੱਸ ਦੇਈਏ ਕਿ ਆਫਤਾਬ ਦਾ ਨਾਰਕੋ ਟੈਸਟ ਅਤੇ ਪੌਲੀਗ੍ਰਾਫ ਟੈਸਟ ਹੋ ਚੁੱਕਾ ਹੈ।

ਇਸ ਕਾਰਨ ਆਫਤਾਬ ਦੀ ਸੁਰੱਖਿਆ ਦਾ ਪੂਰਾ ਖਿਆਲ ਰੱਖਿਆ ਜਾ ਰਿਹਾ ਹੈ

ਦੋਸ਼ੀ ਆਫਤਾਬ ਨੂੰ ਲੈ ਕੇ ਜਾ ਰਹੀ ਵੈਨ 'ਤੇ 10 ਦਿਨ ਪਹਿਲਾਂ ਹਮਲਾ ਹੋਇਆ ਸੀ। ਇਸ ਹਮਲੇ ਤੋਂ ਬਾਅਦ ਪੁਲਿਸ ਵਿਭਾਗ ਵਿੱਚ ਹੜਕੰਪ ਮੱਚ ਗਿਆ। ਦਿੱਲੀ ਪੁਲਿਸ ਮੁਤਾਬਕ ਇਸ ਮਾਮਲੇ ਦੀ ਗੁੱਥੀ ਸੁਲਝਾਉਣ ਲਈ ਮੁਲਜ਼ਮ ਆਫ਼ਤਾਬ ਦੀ ਸੁਰੱਖਿਆ ਦਾ ਖ਼ਿਆਲ ਰੱਖਣਾ ਜ਼ਰੂਰੀ ਹੈ। ਪਿਛਲੇ ਦਿਨੀਂ ਵੈਨ 'ਤੇ ਹੋਏ ਹਮਲੇ ਤੋਂ ਬਾਅਦ ਪੁਲਸ ਆਫਤਾਬ ਦੀ ਸੁਰੱਖਿਆ 'ਤੇ ਖਾਸ ਧਿਆਨ ਦੇ ਰਹੀ ਹੈ।

ਸਿਰਫ ਆਫਤਾਬ ਹੀ ਮਾਮਲੇ ਦੀ ਗੁੱਥੀ ਸੁਲਝਾ ਸਕਦਾ

ਇਸ ਮਾਮਲੇ 'ਚ ਆਫਤਾਬ ਅਮੀਨ ਪੂਨਾਵਾਲਾ ਮੁੱਖ ਦੋਸ਼ੀ ਹੈ। ਇਸ ਮਾਮਲੇ ਸਬੰਧੀ ਪੁਲਿਸ ਦੇ ਹੱਥ ਕੋਈ ਠੋਸ ਸਬੂਤ ਨਹੀਂ ਹੈ। ਇਸ ਕਾਰਨ ਪੁਲਸ ਦੀ ਸਾਰੀ ਕਾਰਵਾਈ ਆਫਤਾਬ ਵੱਲੋਂ ਦਿੱਤੇ ਬਿਆਨਾਂ ਦੇ ਆਲੇ-ਦੁਆਲੇ ਘੁੰਮ ਰਹੀ ਹੈ। ਪੁਲਿਸ ਨੇ ਆਫਤਾਬ ਦੇ ਫਲੈਟ ਦੇ ਆਲੇ-ਦੁਆਲੇ ਦੇ ਸੀਸੀਟੀਵੀ ਫੁਟੇਜ ਵੀ ਖੰਗਾਲਣ ਦੀ ਕੋਸ਼ਿਸ਼ ਕੀਤੀ ਹੈ ਪਰ 6 ਮਹੀਨੇ ਪਹਿਲਾਂ ਵਾਪਰੀ ਇਸ ਘਟਨਾ ਸਬੰਧੀ ਪੁਰਾਣੀ ਫੁਟੇਜ ਕਿਸੇ ਕੋਲ ਵੀ ਸੰਭਾਲੀ ਨਹੀਂ ਗਈ ਹੈ। ਇਹੀ ਕਾਰਨ ਹੈ ਕਿ ਪੁਲੀਸ ਮਾਮਲੇ ਨੂੰ ਸੁਲਝਾਉਣ ਵਿੱਚ ਸਮਾਂ ਲੈ ਰਹੀ ਹੈ।

Posted By: Sarabjeet Kaur