ਭੁਬਨੇਸ਼ਵਰ : ਭਾਰਤੀ ਜਨਤਾ ਪਾਰਟੀ ਦੇ ਰਾਸ਼ਟਰੀ ਬੁਲਾਰੇ ਅਤੇ ਪੁਰੀ ਤੋਂ ਪਾਰਟੀ ਦੇ ਲੋਕਸਭਾ ਉਮੀਦਵਾਰ ਸੰਬਿਤ ਪਾਤਰਾ ਖ਼ਿਲਾਫ਼ ਡਿਪਟੀ ਕਮਿਸ਼ਨਰ ਨੇ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਹੈ। ਉੱਤਰਾ ਚੌਕ ਤੋਂ ਪੁਰੀ ਤਕ ਸ਼ੋਭਾ ਯਾਤਰਾ ਲਈ ਇਜਾਜ਼ਤ ਨਹੀਂ ਲਈ ਸੀ। ਬਾਵਜੂਦ ਇਸਦੇ ਪਾਤਰਾ ਇਕ ਵਿਸ਼ਾਲ ਰੈਲੀ 'ਚ ਮਹਾਪ੍ਰਭੂ ਦਾ ਦਰਸ਼ਨ ਕਰਨ ਪੁਰੀ ਪਹੁੰਚੇ ਸਨ। ਇਸਨੂੰ ਲੈਕੇ ਪ੍ਰਦੇਸ਼ ਕਾਂਗਰਸ ਕਮੇਟੀ ਦੇ ਬੁਲਾਰੇ ਨਿਸ਼ੀਕਾਂਤ ਮਿਸ਼ਰਾ ਦੀ ਅਗਵਾਈ 'ਚ ਪਾਰਟੀ ਦੇ ਪੰਜ ਮੈਂਬਰੀ ਵਫ਼ਦ ਨੇ ਮੁੱਖ ਚੋਣ ਕਮਿਸ਼ਨਰ ਨਾਲ ਮੁਲਾਕਾਤ ਕਰ ਕੇ ਸੰਬਿਤ ਪਾਤਰਾ 'ਤੇ ਚੋਣ ਜ਼ਾਬਤੇ ਦੀ ਉਲੰਘਣਾ ਕਰਨ ਦਾ ਦੋਸ਼ ਲਗਾਇਆ ਸੀ। ਦੱਸਿਆ ਸੀ ਕਿ ਸੰਬਿਤ ਪਾਤਰਾ ਓਡੀਸ਼ਾ ਦੇ ਮਹਾਪ੍ਰਭੂ ਸ਼੍ਰੀ ਜਗਨਨਾਥ ਜੀ ਦੇ ਵਿਗ੍ਹਿ ਨੂੰ ਹੱਥ 'ਚ ਲੈ ਕੇ ਸ਼ੋਭਾ ਯਾਤਰਾ 'ਚ ਸ਼ਾਮਲ ਹੋਏ, ਜੋ ਚੋਣ ਜ਼ਾਬਤੇ ਦੀ ਉਲੰਘਣਾ ਹੈ। ਕਾਂਗਰਸ ਨੇ ਪਾਤਰਾ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ।