ਸਟਾਫ ਰਿਪੋਰਟਰ, ਨਵੀਂ ਦਿੱਲੀ : ਫਾਰਮਾ ਕੰਪਨੀ ਰੈਨਬੈਕਸੀ ਦੇ ਸਾਬਕਾ ਪ੍ਰਮੋਟਰ ਸ਼ਿਵਿੰਦਰ ਮੋਹਨ ਸਿੰਘ ਸਮੇਤ ਚਾਰ ਲੋਕਾਂ ਨੂੰ ਧੋਖਾਧੜੀ ਦੇ ਦੋਸ਼ 'ਚ ਵੀਰਵਾਰ ਨੂੰ ਗਿ੍ਫ਼ਤਾਰ ਕਰ ਲਿਆ ਗਿਆ। ਦਿ੍ਪਤਾਰ ਕੀਤੇ ਗਏ ਹੋਰ ਲੋਕਾਂ 'ਚ ਰੈਲੀਗੇਅਰ ਦੇ ਸਾਬਕਾ ਸੀਐੱਮਡੀ ਸੁਨੀਲ ਗੋਧਵਾਨੀ, ਕਵੀ ਅਰੋੜਾ ਤੇ ਅਨਿਲ ਸਕਸੈਨਾ ਸ਼ਾਮਲ ਹਨ।

ਦੋਸ਼ ਹੈ ਕਿ ਇਨ੍ਹਾਂ ਲੋਕਾਂ ਨੇ ਜਨਤਕ ਧਨ ਨੂੰ ਗ਼ਲਤ ਤਰੀਕੇ ਨਾਲ ਆਪਣੀ ਕੰਪਨੀਆਂ 'ਚ ਨਿਵੇਸ਼ ਕੀਤਾ। ਸ਼ਿਵਿੰਦਰ ਦੇ ਛੋਟੇ ਭਰਾ ਮਾਲਵਿੰਦਰ ਮੋਹਨ ਸਿੰਘ ਖ਼ਿਲਾਫ਼ ਵੀ ਲੁੱਕ ਆਊਟ ਨੋਟਿਸ ਜਾਰੀ ਕੀਤਾ ਗਿਆ ਹੈ। ਦਿੱਲੀ ਪੁਲਿਸ ਦੀ ਆਰਥਿਕ ਅਪਰਾਧ ਬ੍ਰਾਂਚ ਦੇ ਅਧਿਕਾਰੀਆਂ ਨੇ ਕਿਹਾ ਕਿ ਰੈਲੀਗੇਅਰ ਫਿਨਵੈਸਟ ਨੇ ਦੋਵਾਂ ਭਰਾਵਾਂ ਸ਼ਿਵਿੰਦਰ ਤੇ ਮਾਲਵਿੰਦਰ 'ਤੇ 740 ਕਰੋੜ ਰੁਪਏ ਦੀ ਧੋਖਾਧੜੀ ਕਰਨ ਦਾ ਦੋਸ਼ ਲਾਇਆ ਹੈ। ਅਗਸਤ ਮਹੀਨੇ 'ਚ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਦੋਵਾਂ ਭਰਾਵਾਂ ਦੇ ਨਿਵਾਸ 'ਤੇ ਛਾਪਾ ਮਾਰਿਆ ਸੀ। ਸ਼ਿਵਿੰਦਰ ਤੇ ਮਾਲਵਿੰਦਰ ਨੇ ਪਿਛਲੇ ਸਾਲ ਫਰਵਰੀ 'ਚ ਫੋਰਟਿਸ ਹੈਲਥ ਕੇਅਰ ਦੇ ਡਾਇਰੈਕਟਰ ਮੰਡਲ ਤੋਂ ਅਸਤੀਫ਼ਾ ਦੇ ਦਿੱਤਾ ਸੀ।