ਨਵੀਂ ਦਿੱਲੀ : ਦਿੱਲੀ ਦੀ ਸਾਬਕਾ ਮੁੱਖ ਮੰਤਰੀ ਸ਼ੀਲਾ ਦੀਕਸ਼ਤ ਨੂੰ ਪੜ੍ਹਨ ਤੋਂ ਇਲਾਵਾ ਫਿਲਮਾਂ ਦੇਖਣ ਦਾ ਵੀ ਬਹੁਤ ਸ਼ੌਕ ਸੀ। ਸ਼ੀਲਾ ਦਾ ਦੇਹਾਂਤ ਸ਼ਨੀਵਾਰ ਨੂੰ ਦਿੱਲੀ ਦੇ ਐਸਕਾਰਟਸ ਹਸਪਤਾਲ 'ਚ ਹੋਇਆ ਸੀ। ਉਨ੍ਹਾਂ ਦੀ ਬੇਟੀ ਲਤੀਕਾ ਨੇ ਦੱਸਿਆ ਕਿ ਇਕ ਜਮਾਨੇ 'ਚ ਸ਼ਾਹਰੁਖ ਖ਼ਾਨ ਦੀ ਬਹੁਤ ਵੱਡੀ ਫੈਨ ਸੀ।

ਉਨ੍ਹਾਂ ਨੇ 'Dilwale Dulhania Le Jayenge' , ਇੰਨੀ ਵਾਰ ਦੇਖੀ ਸੀ ਕਿ ਅਸੀਂ ਪਰੇਸ਼ਾਨ ਹੋ ਗਏ ਸੀ। ਉਨ੍ਹਾਂ ਦੇਹਾਂਤ ਤੋਂ ਬਾਅਦ ਸ਼ਾਹਰੁਖ ਖਾਨ ਨੇ ਟਵੀਟ ਕੀਤਾ ਕਿ we miss you।

ਇਸ ਤੋਂ ਪਹਿਲਾਂ ਉਹ ਭਾਰਤੀ ਸੁਪਰ ਸਟਾਰ ਦਿਲੀਪ ਕੁਮਾਰ ਤੇ ਰਾਜੇਸ਼ ਖੰਨਾ ਦੀ ਬਹੁਤ ਫੈਨ ਸੀ। ਸੰਗੀਤ ਦੀ ਵੀ ਉਹ ਦੀਵਾਨੀ ਸੀ। ਸ਼ਾਇਦ ਹੀ ਕੋਈ ਦਿਨ ਅਜਿਹਾ ਬੀਤਦਾ ਹੈ, ਜਦੋਂ ਉਹ ਬਿਨ੍ਹਾਂ ਸੰਗੀਤ ਸੁਣੇ ਰਹੀ ਹੋਵੇ।

ਸ਼ੀਲਾ ਦੀਕਸ਼ਤ ਦਾ ਜਨਮ 31 ਮਾਰਚ, 1938 ਨੂੰ ਪੰਜਾਬ ਦੇ ਕਪੂਰਥਲਾ 'ਚ ਹੋਇਆ ਸੀ। ਉਨ੍ਹਾਂ ਨੇ ਦਿੱਲੀ ਦੇ ਜੀਸਸ ਐਂਡ ਮੈਰੀ ਕਾਨਵੈਂਟ ਸਕੂਲ 'ਚ ਸਿੱਖਿਆ ਤੇ ਦਿੱਲੀ ਯੂਨੀਵਰਸਿਟੀ ਦੇ ਮਿਰਾਂਡਾ ਹਾਉਸ ਤੋਂ ਇਤਿਹਾਸ 'ਚ ਮਾਸਟਰ ਡਿਗਰੀ ਹਾਸਿਲ ਕੀਤੀ ਸੀ।

Posted By: Sukhdev Singh