ਭੋਪਾਲ, ਨਈ ਦੁਨੀਆ : ਬਿਲਖਿਰੀਆ ਇਲਾਕੇ 'ਚ ਬਾਈਕ 'ਤੇ ਪਿੱਛੇ ਬੈਠੇ ਇਕ 75 ਸਾਲਾ ਬਜ਼ੁਰਗ ਦਾ ਸਿਰ ਧੜ ਨਾਲੋਂ ਵੱਖ ਹੋ ਗਿਆ। ਉਹ ਠੰਢ ਤੋਂ ਬਚਣ ਲਈ ਸ਼ਾਲ ਲੈ ਕੇ ਬੈਠਾ ਸੀ। ਇਸ ਦੌਰਾਨ ਸ਼ਾਲ ਦਾ ਕੋਨਾ ਬਾਈਕ ਦੀ ਚੇਨ 'ਚ ਫਸ ਗਿਆ। ਇਸ ਨਾਲ ਉਸ ਦਾ ਗਲ ਸ਼ਾਲ 'ਚ ਫਸ ਗਿਆ ਅਤੇ ਉਸ ਦਾ ਸਿਰ ਧੜ ਨਾਲੋਂ ਵੱਖ ਹੋ ਗਿਆ, ਜਿਸ ਨਾਲ ਉਸ ਦੀ ਮੌਕੇ 'ਤੇ ਮੌਤ ਹੋ ਗਈ। ਪੁਲਿਸ ਨੇ ਕਾਰਵਾਈ ਕਰਦਿਆਂ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਪਰਿਵਾਰ ਨੂੰ ਸੌਂਪ ਦਿੱਤੀ। 75 ਸਾਲਾ ਬੁੱਧ ਰਾਮ ਉਈਕੇ ਪਿੰਡ ਬਸਾਇਆ ਬਿਲਖਿਰੀਆ 'ਚ ਰਹਿੰਦਾ ਸੀ। ਉਹ ਪਿਛਲੇ ਕੁਝ ਦਿਨਾਂ ਤੋਂ ਠੰਢ ਹੋਣ ਕਾਰਨ ਆਪਣੀ ਦੋਹਤੇ ਪ੍ਰਕਾਸ਼ ਉਈਕੇ ਕੋਲ ਪਿਪਲਾਨੀ ਦੁਰਗਾ ਮੰਦਰ ਕੋਲ ਰਹਿਣ ਲਈ ਆ ਗਿਆ ਸੀ। ਉਹ ਸ਼ਨਿਚਰਵਾਰ ਸਵੇਰੇ ਸਾਢੇ ਨੌਂ ਵਜੇ ਸਮਾਜਿਕ ਸੁਰੱਖਿਆ ਪੈਨਸ਼ਨ ਯੋਜਨਾ ਦੇ ਤਿੰਨ ਸੌ ਰੁਪਏ ਲੈਣ ਲਈ ਆਪਣੇ ਦੋਹਤੇ ਗੁੱਡੂ ਉਈਕੇ ਨਾਲ ਪਿਪਲਾਨੀ ਤੋਂ ਬਿਲਖਿਰੀਆ ਬੈਂਕ ਤੋਂ ਪੈਨਸ਼ਨ ਕਢਵਾਉਣ ਲਈ ਬਾਈਕ 'ਤੇ ਬੈਠ ਕੇ ਨਿਕਲਿਆ ਸੀ। ਗੁੱਡੂ ਬਾਈਕ ਚਲਾ ਰਿਹਾ ਸੀ ਅਤੇ ਬੁੱਧਰਾਮ ਸ਼ਾਲ ਲੈ ਕੇ ਪਿੱਛੇ ਬੈਠ ਗਿਆ ਸੀ। ਉਸ ਨੇ ਗਲ਼ 'ਤੇ ਸ਼ਾਲ ਨੂੰ ਲਪੇਟ ਰੱਖਿਆ ਸੀ।

ਬਿਲਖਿਰੀਆ ਟੀਆਈ ਲੋਕੇਂਦਰ ਸਿੰਘ ਠਾਕੁਰ ਨੇ ਦੱਸਿਆ ਕਿ ਉਹ ਘਰ 'ਚੋਂ ਨਿਕਲ ਕੇ ਨਵਾ ਬਾਈਪਾਸ ਵਿਸ਼ਨੂੰ ਢਾਬੇ 'ਤੇ ਪਹੁੰਚੇ ਸਨ ਉਦੋਂ ਉਸ ਦੀ ਸ਼ਾਲ ਦਾ ਕੋਨਾ ਬਾਈਕ ਦੀ ਚੇਨ 'ਚ ਫਸ ਗਿਆ। ਉਹ ਕੁਝ ਕਹਿ ਪਾਉਂਦੇ ਜਾਂ ਰੌਲਾ ਪਾਉਂਦੇ, ਇਸ ਤੋਂ ਪਹਿਲਾਂ ਉਸ ਦਾ ਸਿਰ ਧੜ ਨਾਲੋਂ ਵੱਖ ਹੋ ਕੇ ਦੂਰ ਜਾ ਡਿੱਗਿਆ। ਲੋਕਾਂ ਨੇ ਪੁਲਿਸ ਨੂੰ ਸੂਚਨਾ ਦਿੱਤੀ ਅਤੇ ਉਸ ਦੀ ਲਾਸ਼ ਨੂੰ ਹਮੀਦੀਆ ਹਸਪਤਾਲ ਪੋਸਟਮਾਰਟਮ ਲਈ ਭਿਜਵਾਇਆ।


ਦੋ ਵਾਰ ਟੋਕਿਆ ਸੀ ਸ਼ਾਲ ਸੰਭਾਲਣਾ

ਬਾਈਕ ਚਲਾ ਰਹੇ ਗੁੱਡੂ ਉਈਕੇ ਨੇ ਦੱਸਿਆ ਕਿ ਮੈਂ ਬਾਬਾ ਨੂੰ ਦੋ ਵਾਰ ਬਾਈਕ ਚਲਾਉਂਦੇ ਸਮੇਂ ਬੋਲਿਆ ਸੀ ਕਿ ਸ਼ਾਲ ਦਾ ਕੋਨਾ ਹੇਠਾਂ ਲਟਕ ਰਿਹਾ ਹੈ। ਉਸ ਨੂੰ ਉੱਪਰ ਕਰ ਲੈਣਾ। ਇਸ ਤੋਂ ਪਹਿਲਾਂ ਵੀ ਅਸੀਂ ਉਸ ਨੂੰ ਬਾਈਕ 'ਤੇ ਇਸੇ ਤਰ੍ਹਾਂ ਬਿਠਾ ਕੇ ਲੈ ਜਾਂਦੇ ਸੀ ਪਰ ਅਜਿਹੀ ਦਿੱਕਤ ਨਹੀਂ ਹੋਈ। ਉਹ ਰੋਜ਼ਾਨਾ ਪੈਨਸ਼ਨ ਲੈਣ ਦੀ ਗੱਲ ਕਹਿ ਰਹੇ ਸਨ ਇਸ ਲਈ ਸ਼ਨਿਚਰਵਾਰ ਨੂੰ ਸਵੇਰੇ ਹੀ ਉਸ ਨੂੰ ਲੈ ਕੇ ਬੈਂਕ ਲਈ ਨਿਕਲਿਆ ਸੀ।

Posted By: Jagjit Singh