ਜੇਐੱਨਐੱਨ, ਨਵੀਂ ਦਿੱਲੀ : ਸੁਪਰੀਮ ਕੋਰਟ ਵੱਲੋਂ ਨਿਯੁਕਤ ਕੀਤੇ ਗਏ ਵਾਰਤਾਕਾਰਾਂ 'ਚੋਂ ਇਕ ਵਜਾਹਤ ਹਬੀਬੁੱਲਾ ਨੇ ਸ਼ਾਹੀਨ ਬਾਗ ਰੋਡ ਸਬੰਧੀ ਕੋਰਟ 'ਚ ਇਕ ਹਫ਼ਲਨਾਮਾ ਦਾਇਰ ਕੀਤਾ ਹੈ। ਸ਼ਾਹੀਨ ਬਾਗ ਧਰਨਾ ਪ੍ਰਦਰਸ਼ਨ ਕਾਰਨ ਰੋਡ ਜਾਮ ਦੇ ਮਾਮਲੇ ਦੀ ਸੁਣਵਾਈ ਸੋਮਵਾਰ ਨੂੰ ਸੁਪਰੀਮ ਕੋਰਟ 'ਚ ਹੋਵੇਗੀ। ਸੜਕ ਬੰਦ ਕਰਨ ਦੇ ਮਾਮਲੇ 'ਚ ਉਨ੍ਹਾਂ ਕੋਰਟ ਨੂੰ ਦੱਸਿਆ ਹੈ ਕਿ ਸ਼ਾਹੀਨ ਬਾਗ 'ਚ ਧਰਨਾ ਪ੍ਰਦਰਸ਼ਨ ਸ਼ਾਂਤੀਪੂਰਵਕ ਚੱਲ ਰਿਹਾ ਹੈ। ਪੁਲਿਸ ਨੇ ਪੰਜ ਰਸਤੇ ਬੰਦ ਕੀਤੇ ਹਨ।

ਵਜਾਹਤ ਹਬੀਬੁੱਲਾ ਨੇ ਆਪਣੇ ਹਫ਼ਲਨਾਮੇ 'ਚ ਕਿਹਾ ਹੈ ਕਿ ਪੁਲਿਸ ਨੇ ਬੇਵਜ੍ਹਾ ਪੰਜ ਰਸਤਿਆਂ 'ਤੇ ਬੈਰੀਕੇਡਿੰਗ ਕੀਤੀ ਹੋਈ ਹੈ। ਜੇ ਇਹ ਰਾਹ ਖੋਲ੍ਹ ਦਿੱਤਾ ਜਾਵੇ ਤਾਂ ਕੋਈ ਪਰੇਸ਼ਾਨੀ ਨਹੀਂ ਹੋਵੇਗੀ। ਸ਼ਾਹੀਨ ਬਾਗ ਧਰਨਾ ਪ੍ਰਦਰਸ਼ਨ ਕਾਰਨ ਰੋਡ ਜਾਮ ਦੇ ਮਾਮਲੇ ਦੀ ਸੁਣਵਾਈ ਸੋਮਵਾਰ ਨੂੰ ਸੁਪਰੀਮ ਕੋਰਟ 'ਚ ਹੋਵੇਗੀ।

Posted By: Amita Verma