v> ਅਮਰੋਹਾ, ਜੇਐਨਐਨ : ਉੱਤਰ ਪ੍ਰਦੇਸ਼ ਦੇ ਅਮਰੋਹਾ ਜ਼ਿਲ੍ਹਿਆਂ ਦੇ ਬਾਵਨਖੇੜੀ ਕਤਲੇਆਮ ਦੀ ਦੋਸ਼ੀ ਸ਼ਬਨਮ ਨੂੰ ਹਾਲੇ ਫਾਂਸੀ ਨਹੀਂ ਹੋਵੇਗੀ। ਫਿਲਹਾਲ ਉਸ ਨੂੰ ਕੁਝ ਦਿਨਾਂ ਦੀ ਮੋਹਲਤ ਮਿਲ ਗਈ ਹੈ। ਉਸ ਦੇ ਵਕੀਲ ਦੁਆਰਾ ਰਾਜਪਾਲ ਅੱਗੇ ਦਾਇਰ ਕੀਤੀ ਗਈ ਰਹਿਮ ਪਟੀਸ਼ਨ ਉਸ ਦੀ ਢਾਲ ਬਣ ਗਈ ਹੈ। ਇਸ ਪਟੀਸ਼ਨ ਦੇ ਨਿਪਟਾਰੇ ਤਕ ਉਸ ਦਾ ਡੈੱਥ ਵਾਰੰਟ ਜਾਰੀ ਨਹੀਂ ਕੀਤਾ ਜਾ ਸਕੇਗਾ। ਰਾਮਪੁਰ ਜੇਲ੍ਹ ਪ੍ਰਸ਼ਾਸਨ ਦੁਆਰਾ ਅਮਰੋਹ ਸੈਸ਼ਨ ਕੋਰਟ ਨੂੰ ਭੇਜੀ ਗਈ ਪਟੀਸ਼ਨ ਦੀ ਕਾਪੀ ਦੇ ਆਧਾਰ 'ਤੇ ਮੰਗਲਵਾਰ ਨੂੰ ਡੈਥ ਵਾਰੰਟ ਜਾਰੀ ਨਹੀਂ ਕੀਤਾ ਗਿਆ। ਕੋਰਟ ਨੇ ਇਸ ਸਬੰਧ 'ਚ ਆਪਣਾ ਫੈਸਲਾ ਸੁਰੱਖਿਅਤ ਰੱਖਿਆ ਹੈ।

Posted By: Ravneet Kaur