ਜੇਐੱਨਐੱਨ, ਨਵੀਂ ਦਿੱਲੀ : BJP Seva Saptah : ਭਾਰਤੀ ਜਨਤਾ ਪਾਰਟੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਨਮ ਦਿਨ ਨੂੰ ਲੈ ਕੇ ਖ਼ਾਸ ਤਿਆਰੀ ਕਰ ਰਹੀ ਹੈ। ਪੀਐੱਮ ਦੇ ਜਨਮ ਦਿਨ ਸਬੰਧੀ 'ਸੇਵਾ ਸਪਤਾਹ' ਮਨਾਇਆ ਜਾ ਰਿਹਾ ਹੈ। ਇਸੇ ਸਿਲਸਿਲੇ 'ਚ ਭਾਜਪਾ ਪ੍ਰਧਾਨ ਅਮਿਤ ਸ਼ਾਹ (Amit Shah) ਤੇ ਕਾਰਜਕਾਰੀ ਪ੍ਰਧਾਨ ਜੇਪੀ ਨੱਡਾ (JP Nadda) ਅਖਿਲ ਭਾਰਤੀ ਆਯੁਰਵਿਗਿਆਨ ਸੰਸਥਾ (AIIMS) 'ਚ ਦਾਖ਼ਲ ਬਿਮਾਰ ਬੱਚਿਆਂ ਨੂੰ ਮਿਲੇ। ਦੋਵਾਂ ਹੀ ਆਗੂਆਂ ਨੇ ਬੱਚਿਆਂ ਨੂੰ ਗਿਫਟ ਵਜੋਂ ਫਲ਼ ਦਿੱਤੇ।

ਇੰਨਾ ਹੀ ਨਹੀਂ ਭਾਜਪਾ ਦੇ ਦੋਵੇਂ ਸੀਨੀਅਰ ਆਗੂਆਂ ਨੇ ਉੱਥੇ ਸਾਫ਼-ਸਫ਼ਾਈ ਕੀਤੀ। ਇਸ ਮੌਕੇ ਅਮਿਤ ਸ਼ਾਹ ਨੇ ਕਿਹਾ ਕਿ ਪੀਐੱਮ ਦੇ ਜਨਮਦਿਨ ਸਬੰਧੀ 'ਸੇਵਾ ਸਪਤਾਹ' ਮਨਾਇਆ ਜਾ ਰਿਹਾ ਹੈ।

ਇਸ ਲਈ ਭਾਜਪਾ ਕਾਰਕੁਨ ਪੂਰੇ ਦੇਸ਼ ਵਿਚ 'ਸੇਵਾ ਸਪਤਾਹ' ਮਨਾ ਰਹੇ ਹਨ। ਸਾਡੇ ਪੀਐੱਮ ਨੇ ਆਪਣੀ ਪੂਰੀ ਜ਼ਿੰਦਗੀ ਦੇਸ਼ ਸੇਵਾ 'ਚ ਲਗਾ ਦਿੱਤੀ ਹੈ। ਗ਼ਰੀਬਾਂ ਦੇ ਉਥਾਨ ਲਈ ਕੰਮ ਕੀਤਾ। ਇਸ ਲਈ ਇਹ ਠੀਕ ਹੋਵੇਗਾ ਕਿ ਉਨ੍ਹਾਂ ਦੇ ਜਨਮਦਿਨ ਨੂੰ 'ਸੇਵਾ ਸਪਤਾਹ' ਵਜੋਂ ਮਨਾਇਆ ਜਾਵੇ।

ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਨਮਦਿਨ ਮੌਕੇ ਭਾਜਪਾ 14 ਤੋਂ 20 ਸਤੰਬਰ ਤਕ 'ਸੇਵਾ ਸਪਤਾਹ' ਮਨਾ ਰਹੀ ਹੈ। ਭਾਜਪਾ ਆਗੂਆਂ ਨੇ ਕਿਹਾ ਕਿ 17 ਸਤੰਬਰ ਨੂੰ ਪ੍ਰਧਾਨ ਮੰਤਰੀ ਦਾ ਜਨਮਦਿਨ ਹੈ। ਉਨ੍ਹਾਂ ਦੀ ਹਰੇਕ ਯੋਜਨਾ ਸਮਾਜ ਦੇ ਕਮਜ਼ੋਰ ਵਰਗ ਦਾ ਜੀਵਨ ਪੱਧਰ ਉੱਚਾ ਚੁੱਕਣ ਵਾਲੀ ਹੈ। ਪਾਰਟੀ ਉਨ੍ਹਾਂ ਦੇ ਜਨਮਦਿਨ ਨੂੰ ਦੇਸ਼ਭਰ 'ਚ 'ਸੇਵਾ ਸਪਤਾਹ' ਵਜੋਂ ਮਨਾਏਗੀ।

Posted By: Seema Anand