ਰਾਏਸੇਨ, ਜੇਐੱਨਐੱਨ : ਮੱਧ ਪ੍ਰਦੇਸ਼ ਰਾਏਸੇਨ 'ਚ ਥੁੱਕ ਲੱਗਾ ਕੇ ਵੇਚਣ ਦੇ ਮਾਮਲੇ 'ਚ ਫਲ਼ ਵਿਕ੍ਰੇਤਾ ਸ਼ੇਰੂ ਮਿਆਂ ਨੂੰ ਜੇਲ੍ਹ ਭੇਜਿਆ ਗਿਆ। ਇਕ ਵੀਡੀਓ ਵਾਇਰਲ ਹੋਣ ਦੇ ਬਾਅਦ ਫਲ਼ ਵਿਕ੍ਰੇਤਾ ਦੀ ਇਹ ਹਰਕਤ ਸਾਹਮਣੇ ਆਈ ਹੈ। ਕੋਤਵਾਲੀ ਥਾਣੇ ਦੇ ਇੰਚਾਰਜ ਜਗਦੀਸ਼ ਸਿੰਘ ਸਿੱਧੂ ਨੇ ਦੱਸਿਆ ਕਿ ਪਰਿਵਾਰ ਦੇ ਲੋਕ ਸ਼ੇਰੂ ਦੀ ਮਾਨਸਿਕ ਸਥਿਤੀ ਠੀਕ ਨਹੀਂ ਹੋਣ ਦੀ ਗੱਲ ਕਰ ਰਹੇ ਹਨ। ਇਸ ਲਈ ਉਸ ਦੀ ਜਾਂਚ ਕਰਾਈ ਜਾਵੇਗੀ।


ਸ਼ੇਰੂ ਦੇ ਖ਼ਿਲਾਫ਼ ਸ਼ੁੱਕਰਵਾਰ ਨੂੰ ਸ਼ਿਕਾਇਤ ਮਿਲੀ ਸੀ ਤੇ ਜਾਂਚ 'ਚ ਵੀਡੀਓ ਸਹੀ ਨਿਕਲੀ ਹੈ। ਹਾਲਾਂਕਿ ਫ਼ਲਾਂ ਨੂੰ ਥੁੱਕ ਲਗਾਉਣ ਦਾ ਮਾਮਲਾ 16 ਫਰਵਰੀ ਦਾ ਹੈ। ਸ਼ੇਰੂ ਦੀ ਬੇਟੀ ਫਿਜ਼ਾ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਪਿਤਾ ਦੀ ਮਾਨਸਿਕ ਸਥਿਤੀ ਠੀਕ ਨਹੀਂ ਹੈ। ਇਕ ਪੁਰਾਣੀ ਵੀਡੀਓ ਵਾਇਰਲ ਹੋਣ ਦੇ ਬਾਅਦ ਉਸ ਨੂੰ ਕੋਰੋਨਾ ਨਾਲ ਜੋੜ ਦਿੱਤਾ ਗਿਆ। ਸ਼ੇਰੂ ਦੀ ਜੋ ਵੀਡੀਓ ਵਾਇਰਲ ਹੋਈ ਸੀ, ਉਸ ਨੂੰ 16 ਫਰਵਰੀ ਨੂੰ ਸਭ ਤੋਂ ਪਹਿਲਾ ਟਿਕ-ਟਾਕ 'ਤੇ ਲੈਣ ਵਾਲੇ ਦੀਪਕ ਨਾਮਦੇਵ ਨੇ ਸ਼ੁੱਕਰਵਾਰ ਨੂੰ ਇਸ ਦੀ ਸ਼ਿਕਾਇਤ ਕੀਤੀ ਸੀ।

Posted By: Sarabjeet Kaur