ਜੇਐੱਨਐੱਨ, ਏਐੱਨਆਈ/ਨਵੀਂ ਦਿੱਲੀ : ਹਿੰਸਾ ਦੌਰਾਨ ਲਾਲ ਕਿਲ੍ਹੇ ਦਾ ਮੰਜ਼ਰ ਬੇਹੱਦ ਖੌਫ਼ਨਾਕ ਤੇ ਦਹਿਸ਼ਤ ਨਾਲ ਭਰ ਦੇਣ ਵਾਲਾ ਸੀ। ਇਕ ਪਾਸੇ ਲਾਠੀ ਡੰਡੇ ਤੇ ਤਲਵਾਰਾਂ ਨਾਲ ਲੈਸ ਹਿੰਸਕ ਪੁਲਿਸ ਮੁਲਾਜ਼ਮਾਂ ਦੀ ਜਾਨ ਦੇ ਦੁਸ਼ਮਣ ਬਣੇ ਹੋਏ ਸਨ, ਉੱਥੇ ਦੂਜੇ ਪਾਸੇ 20 ਫੀਟ ਡੂੰਘੀ ਖਾਈ, ਮੌਤ ਨੂੰ ਦਾਵਤ ਦੇ ਰਹੀ ਸੀ। ਅਜਿਹੇ 'ਚ ਸੁਰੱਖਿਆ ਮੁਲਾਜ਼ਮਾਂ ਨੇ ਜਾਨ ਬਚਾਉਣ ਲਈ ਹਰਸੰਭਵ ਕੋਸ਼ਿਸ਼ ਕੀਤੀ, ਪਰ ਜਦੋਂ ਹਿੰਸਕਾਰੀਆਂ ਤੇ ਉਨ੍ਹਾਂ ਦੀਆਂ ਮਿੰਨਤਾਂ ਦਾ ਅਸਰ ਨਹੀਂ ਹੋਇਆ ਤਾਂ ਉਨ੍ਹਾਂ ਨੇ ਇਸ ਖਾਈ 'ਚ ਛਾਲ ਮਾਰ ਦਿੱਤੀ।

ਇਸ ਦਾ ਨਤੀਜਾ ਇਹ ਹੋਇਆ ਕਿ 20 ਤੋਂ ਜ਼ਿਆਦਾ ਜਵਾਨ ਜ਼ਖ਼ਮੀ ਹੋ ਗਏ। ਲਾਲ ਕਿਲ੍ਹਾ ਦੀ ਪ੍ਰਾਚੀਰ ਤੇ ਹਿੰਸਕ ਆਪਣਾ ਝੰਡਾ ਲਹਿਰਾਉਣ ਦੀ ਕੋਸ਼ਿਸ਼ ਕਰਨ ਲੱਗੇ। ਅਰਧ ਸੈਨਿਕ ਬਲ ਦੇ ਜਵਾਨਾਂ ਨੇ ਉਨ੍ਹਾਂ ਨੂੰ ਰੋਕਣਾ ਚਾਹਿਆ ਤਾਂ ਉਹ ਜਵਾਨਾਂ 'ਤੇ ਟੁੱਟ ਪਏ। ਉੱਥੇ, ਲਾਲ ਕਿਲ੍ਹਾ ਤੋਂ ਲੱਗੀ ਖਾਈ ਦੇ ਕਿਨਾਰੇ ਖੜ੍ਹੇ 40 ਤੋਂ ਜ਼ਿਆਦਾ ਜਵਾਨਾਂ ਨੂੰ ਵੀ ਘੇਰ ਲਿਆ।

ਮਿਲੀ ਜਾਣਕਾਰੀ ਮੁਤਾਬਿਕ ਲਾਲ ਕਿਲ੍ਹੇ ਦੀ ਪ੍ਰਾਚੀਨ 'ਤੇ ਤਿਰੰਗੇ ਨਾਲ ਕਥਿਤ ਝੰਡਾ ਲਹਿਰਾਉਂਦੇ ਸਮੇਂ ਉਨ੍ਹਾਂ ਨੇ ਅਜਿਹਾ ਕਰਨ ਤੋਂ ਰੋਕਣ ਦੀ ਕੋਸ਼ਿਸ਼ ਕਰਦੇ ਅਰਧ ਸੈਨਿਕ ਬਲ ਦੇ ਜਵਾਨ ਨੂੰ ਖਿੱਚ ਕੇ ਗੁਬੰਦ ਤੋਂ ਹੇਠਾਂ ਸੁੱਟ ਦਿੱਤਾ। ਇੰਨਾ ਹੀ ਨਹੀਂ ਪੁਲਿਸ ਮੁਲਾਜ਼ਮਾਂ ਤੇ ਟਰੈਕਟਰ ਚਲਾਉਣ ਨਾਲ ਕਾਤਿਲਾਨਾ ਹਮਲਾ ਬੋਲ ਦਿੱਤਾ। ਤਲਵਾਰ ਤੇ ਲੋਹੇ ਦੀ ਰਾਡ ਨਾਲ ਹੋਰ ਹਥਿਆਰਾਂ ਨਾਲ ਸੁਰੱਖਿਆ 'ਚ ਲੱਗੇ ਜਵਾਨਾਂ 'ਤੇ ਟੁੱਟ ਗਏ। ਪੁਲਿਸ ਦੇ ਜਵਾਨ ਚਾਹੁੰਦੇ ਤਾਂ ਆਪਣੇ ਬਚਾਅ 'ਚ ਰੱਖਿਆਤਾਮਕ ਗੋਲ਼ੀਆਂ ਚਲਾ ਸਕਦੇ ਸਨ ਪਰ ਉਨ੍ਹਾਂ ਨੇ ਅਜਿਹਾ ਨਹੀਂ ਕੀਤਾ। ਬਲਕਿ ਹਮਲਿਆਂ ਨੂੰ ਸਹਿਦੇ ਹੋਏ ਖ਼ੁਦ ਦੀ ਜਾਨ ਬਚਾਉਣ ਲਈ ਇਕ-ਇਕ ਕਰ ਖਾਈ 'ਚ ਡਿੱਗਣ ਲੱਗੇ। 20 ਫੁੱਟ ਡੂੰਘੀ ਖਾਈ 'ਚ ਡਿੱਗਣ ਨਾਲ ਕਈ ਜਵਾਨਾਂ ਨੂੰ ਗੰਭੀਰ ਸੱਟਾਂ ਵੀ ਆਈਆਂ ਹਨ। ਲਾਲ ਕਿਲ੍ਹਾ ਭਵਨ ਦੇ ਚਾਰੋਂ ਪਾਸੇ ਇਹ ਖਾਈ ਸੁਰੱਖਿਆ ਲਈ ਬਣਾਈ ਗਈ ਸੀ। ਪਹਿਲਾਂ ਇਸ 'ਚ ਪਾਣੀ ਭਰਿਆ ਜਾਂਦਾ ਸੀ। ਗਨੀਮਤ ਸੀ ਕਿ ਇਸ 'ਚ ਪਾਣੀ ਨਹੀਂ ਸੀ। ਨਹੀਂ ਤਾਂ ਕਈ ਜਵਾਨਾਂ ਦੀ ਡੁੱਬਣ ਨਾਲ ਜਾਨ ਜਾ ਸਕਦੀ ਸੀ।

Posted By: Amita Verma