ਸਟੇਟ ਬਿਊਰੋ, ਰਾਂਚੀ, ਬੋਕਾਰੋ : ਝਾਰਖੰਡ ਵਿਚ ਦੂਜੇ ਪੜਾਅ ਦੀਆਂ ਚੋਣਾਂ ਪੂਰੀਆਂ ਕਰਵਾ ਕੇ ਪਰਤ ਰਹੇ ਸੁਰੱਖਿਆ ਬਲ ਦੇ ਜਵਾਨਾਂ ਨੇ ਸੋਮਵਾਰ ਨੂੰ ਆਪਣੇ ਹੀ ਤਿੰਨ ਅਫ਼ਸਰਾਂ ਦੀ ਜਾਨ ਲੈ ਲਈ। ਬੋਕਾਰੋ ਦੇ ਗੋਮੀਆ ਸਥਿਤ ਕੁਰਕਨਾਲਾ ਵਿਚ ਭੋਜਨ ਦੀ ਗੱਲ ਨੂੰ ਲੈ ਕੇ ਹੋਏ ਵਿਵਾਦ ਵਿਚ ਜਵਾਨਾਂ ਨੇ ਆਪਣੇ ਹੀ ਅਫ਼ਸਰਾਂ 'ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਇਸ ਫਾਈਰਿੰਗ ਵਿਚ ਅਸਿਸਟੈਂਟ ਕਮਾਂਡੈਂਟ ਸਣੇ 2 ਅਧਿਕਾਰੀਆਂ ਦੀ ਮੌਤ ਹੋ ਗਈ, ਜਦਕਿ ਚਾਰ ਜਵਾਨ ਜ਼ਖ਼ਮੀ ਹੋ ਗਏ। ਰਾਂਚੀ ਵਿਚ ਛੁੱਟੀ ਦੇ ਵਿਵਾਦ ਵਿਚ ਸੁਰੱਖਿਆ ਦਸਤੇ ਦੇ ਇਕ ਜਵਾਨ ਨੇ ਆਪਣੀ ਹੀ ਕੰਪਨੀ ਕਮਾਂਡਿੰਗ ਅਫਸਰ ਨੂੰ ਗੋਲ਼ੀਆਂ ਨਾਲ ਭੁੰਨਣ ਤੋਂ ਬਾਅਦ ਖ਼ੁਦ ਨੂੰ ਗੋਲ਼ੀ ਮਾਰ ਕੇ ਆਤਮਹੱਤਿਆ ਕਰ ਲਈ।


ਇਹ ਨਕਸਲੀ ਹਮਲਾ ਸਮਝ ਕੇ ਜਵਾਨਾਂ ਵੱਲੋਂ ਗੋਲ਼ੀਆਂ ਕੀਤੇ ਜਾਣ ਦੀ ਗੱਲ ਕਹੀ ਜਾ ਰਹੀ ਹੈ। ਜ਼ਖ਼ਮੀ ਦੋ ਜਵਾਨਾਂ ਨੂੰ ਰਾਂਚੀ ਵਿਚ ਅਤੇ ਦੋ ਨੂੰ ਬੋਕਾਰੋ ਵਿਚ ਇਲਾਜ ਲਈ ਲਿਜਾਇਆ ਗਿਆ। ਮਾਮੂਲੀ ਗੱਲ 'ਤੇ ਹੋਏ ਖ਼ੂਨੀ ਸੰਘਰਸ਼ ਦੀਆਂ ਇਨ੍ਹਾਂ ਘਟਨਾਵਾਂ ਨੇ ਸੁਰੱਖਿਆ ਦਸਤਿਆਂ ਵਿਚ ਅੰਦਰੂਨੀ ਤਣਾਅ ਅਤੇ ਅਸੰਤੋਸ਼ ਦੀ ਕਹਾਣੀ ਵੀ ਬਿਆਨ ਦਿੱਤੀ।

Posted By: Tejinder Thind