ਜੇਐੱਨਐੱਨ, ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਈਂਸਿਜ਼ (ਏਮਜ਼) 'ਚ ਕੋਰੋਨਾ ਦੇ ਟੀਕੇ ਕੋਵੈਕਸੀਨ ਦੀ ਦੂਜੀ ਡੋਜ਼ ਲਈ। ਇਸ ਤੋਂ ਬਾਅਦ ਉਨ੍ਹਾਂ ਨੇ ਆਪਣੀ ਤਸਵੀਰ ਟਵਿੱਟਰ 'ਤੇ ਪੋਸਟ ਕਰਦਿਆਂ ਸਾਰੇ ਯੋਗ ਲੋਕਾਂ ਨੂੰ ਟੀਕਾ ਲਗਵਾਉਣ ਦੀ ਅਪੀਲ ਕੀਤੀ। ਏਮਜ਼ 'ਚ ਆਮ ਤੌਰ 'ਤੇ ਟੀਕਾਕਰਨ ਸਵੇਰੇ ਸਾਢੇ ਅੱਠ ਵਜੇ ਸ਼ੁਰੂ ਹੁੰਦਾ ਹੈ ਪਰ ਦੂਜੇ ਲੋਕਾਂ ਨੂੰ ਪਰੇਸ਼ਾਨੀ ਨਹੀਂ ਹੋਵੇ, ਇਸ ਲਈ ਪ੍ਰਧਾਨ ਮੰਤਰੀ ਸਵੇਰੇ ਸਵਾ ਛੇ ਵਜੇ ਹੀ ਪੁੱਜ ਗਏ। ਉਨ੍ਹਾਂ ਇਕ ਮਾਰਚ ਨੂੰ ਟੀਕੇ ਦੀ ਪਹਿਲੀ ਡੋਜ਼ ਲਈ ਸੀ। ਹੁਣ ਉਨ੍ਹਾਂ ਨੂੰ 38 ਦਿਨਾਂ ਬਾਅਦ ਟੀਕੇ ਦੀ ਦੂਜੀ ਡੋਜ਼ ਦਿੱਤੀ ਗਈ। ਪ੍ਰਧਾਨ ਮੰਤਰੀ ਨੂੰ ਪੰਜਾਬ ਦੀ ਰਹਿਣ ਵਾਲੀ ਨਰਸ ਨਿਸ਼ਾ ਸ਼ਰਮਾ ਨੇ ਟੀਕਾ ਲਾਇਆ। ਇਸ ਦੌਰਾਨ ਉਨ੍ਹਾਂ ਦੇ ਨਾਲ ਪੀਐੱਮ ਨੂੰ ਪਹਿਲੀ ਡੋਜ਼ ਲਾਉਣ ਵਾਲੀ ਪੁਡੂਚੇਰੀ ਦੀ ਨਰਸ ਪੀ ਨਿਵੇਦਾ ਵੀ ਮੌਜੂਦ ਸਨ।

ਪੀਐੱਮ ਨੇ ਲੋਕਾਂ ਨਾਲ ਟੀਕਾਕਰਨ ਮੁਹਿੰਮ ’ਚ ਸ਼ਾਮਲ ਹੋਣ ਤੇ ਵੈਕਸੀਨ ਲਗਵਾਉਣ ਦੀ ਅਪੀਲ ਵੀ ਕੀਤੀ। ਪੀਐੱਮ ਨੇ ਲਿਖਿਆ, ‘ਟੀਕਾਕਰਨ ਕੋਰੋਨਾ ਵਾਇਰਸ ਨੂੰ ਹਰਾਉਣ ਦੇ ਕੁਝ ਤਰੀਕਿਆਂ ’ਚੋਂ ਇਕ ਹੈ। ਜੇਕਰ ਤੁਸੀਂ ਵੈਕਸੀਨ ਲਈ ਸਹੀ ਹੋ ਤਾਂ ਜਲਦ Http://CoWin.gov.in ’ਤੇ ਰਜਿਸਟਰਡ ਕਰੋ।


ਅਡਵਾਨੀ ਨੇ ਵੀ ਲਈ ਦੂਜੀ ਡੋਜ਼

ਭਾਜਪਾ ਦੇ ਸੀਨੀਅਰ ਆਗੂ ਤੇ ਸਾਬਕਾ ਉਪ ਪ੍ਰਧਾਨ ਮੰਤਰੀ ਲਾਲ ਕ੍ਰਿਸ਼ਨ ਅਡਵਾਨੀ ਨੇ ਵੀ ਵੀਰਵਾਰ ਨੂੰ ਏਮਜ਼ 'ਚ ਕੋਵੈਕਸੀਨ ਟੀਕੇ ਦੀ ਦੂਜੀ ਡੋਜ਼ ਲਈ। ਉਨ੍ਹਾਂ ਨੇ ਨੌਂ ਮਾਰਚ ਨੂੰ ਟੀਕੇ ਦੀ ਡੋਜ਼ ਲਈ ਸੀ।

ਇਹ ਯਾਦਗਾਰ ਪੱਲ : ਨਿਸ਼ਾ ਸ਼ਰਮਾ

ਪ੍ਰਧਾਨ ਮੰਤਰੀ ਨੂੰ ਟੀਕੇ ਦੀ ਦੂਜੀ ਡੋਜ਼ ਲਾਉਣ ਵਾਲੀ ਨਰਸ ਨਿਸ਼ਾ ਸ਼ਰਮਾ ਨੇ ਇਸ ਨੂੰ ਯਾਦਗਾਰ ਪੱਲ ਦੱਸਿਆ। ਕਿਹਾ, ਪ੍ਰਧਾਨ ਮੰਤਰੀ ਮੇਰੇ ਨਾਲ ਗੱਲ ਕੀਤੀ, ਮੇਰਾ ਨਾਂ ਤੇ ਕਿੱਥੋਂ ਦੀ ਹਾਂ, ਇਹ ਪੁੱਿਛਆ। ਪੰਜਾਬ ਦੇ ਸੰਗਰੂਰ ਦੀ ਰਹਿਣ ਵਾਲੀ ਨਿਸ਼ਾ ਨੇ ਏਮਜ਼ ਤੋਂ ਹੀ ਪੜ੍ਹਾਈ ਕੀਤੀ ਹੈ ਤੇ ਇਕ ਸਾਲ ਤੋਂ ਇਥੇ ਕੰਮ ਕਰ ਰਹੇ ਹਨ। ਇਨ੍ਹੀਂ ਦਿਨੀਂ ਉਨ੍ਹਾਂ ਦੀ ਡਿਊਟੀ ਟੀਕਾਕਰਨ 'ਚ ਲੱਗੀ ਹੋਈ ਹੈ। ਉਨ੍ਹਾਂ ਕਿਹਾ ਕਿ ਮੈਨੂੰ ਸਵੇਰੇ ਇਕ ਘੰਟੇ ਪਹਿਲਾਂ ਹੀ ਦੱਸਿਆ ਗਿਆ ਸੀ ਕਿ ਤੁਹਾਨੂੰ ਇਕ ਵੀਆਈਪੀ ਨੂੰ ਟੀਕਾ ਲਾਉਣ ਲਈ ਛੇਤੀ ਆਉਣਾ ਹੈ ਪਰ ਇਹ ਨਹੀਂ ਪਤਾ ਸੀ ਕਿ ਪ੍ਰਧਾਨ ਮੰਤਰੀ ਨੂੰ ਟੀਕਾ ਲਾਉਣਾ ਹੈ।

ਪ੍ਰਧਾਨ ਮੰਤਰੀ ਨਾਲ ਕੀਤੀਆਂ ਗੱਲਾਂ : ਨਿਵੇਦਾ

ਪ੍ਰਧਾਨ ਮੰਤਰੀ ਨੂੰ ਟੀਕੇ ਦੀ ਪਹਿਲੀ ਡੋਜ਼ ਲਾਉਣ ਵਾਲੀ ਨਰਸ ਪੀ ਨਿਵੇਦਾ ਨੇ ਕਿਹਾ, ਅੱਜ ਮੈਨੂੰ ਪ੍ਰਧਾਨ ਮੰਤਰੀ ਨੂੰ ਮਿਲਣ ਦਾ ਇਕ ਹੋਰ ਮੌਕਾ ਮਿਲਿਆ। ਮੈਂ ਫਿਰ ਉਤਸ਼ਾਹਿਤ ਹੋ ਗਈ। ਉਨ੍ਹਾਂ ਨੇ ਸਾਡੇ ਨਾਲ ਗੱਲਾਂ ਕੀਤੀਆਂ ਤੇ ਅਸੀਂ ਉਨ੍ਹਾਂ ਨਾਲ ਤਸਵੀਰਾਂ ਵੀ ਲਈਆਂ।

Posted By: Sunil Thapa