ਜੇਐੱਨਐੱਨ, ਨਵੀਂ ਦਿੱਲੀ : ਅਯੋਧਿਆ ਰਾਮ ਜਨਮਭੂਮੀ ਮਾਮਲੇ 'ਚ ਸੁਪਰੀਮ ਕੋਰਟ ਨੇ ਸ਼ਨਿਚਰਵਾਰ ਨੂੰ ਸਵੇਰੇ 10.30 ਵਜੇ ਫੈਸਲਾ ਸੁਣਾਇਆ। ਧਾਰਮਿਕ, ਰਾਜਨੀਤਕ ਤੇ ਸਮਾਜਿਕ ਰੂਪ ਤੋਂ ਸੰਵੇਦਨਸ਼ੀਲ ਇਸ ਮੁਕੱਦਮੇ 'ਚ ਫੈਸਲੇ ਤੋਂ ਪਹਿਲਾਂ ਉੱਤਰ ਪ੍ਰਦੇਸ਼ ਤੇ ਖਾਸ ਤੌਰ 'ਤੇ ਅਯੋਧਿਆ ਦੀ ਸਥਿਤੀ ਜਾਣਨ ਲਈ ਸ਼ੁੱਕਰਵਾਰ ਨੂੰ ਮੁੱਖ ਜੱਜ ਰੰਜਨ ਗੋਗਾਈ ਨੇ ਸੂਬੇ ਦੇ ਮੁੱਖ ਸਕੱਤਰ ਰਾਜਿੰਦਰ ਕੁਮਾਰ ਤਿਵਾਰੀ ਤੇ ਡੀਜੀਪੀ ਓਪੀ ਸਿੰਘ ਨਾਲ ਮਿਲ ਕੇ ਕਾਨੂੰਨ ਵਿਵਸਥਾ ਦੀ ਸਥਿਤੀ ਦੇਖੀ।

ਸੀਜੇਆਈ ਨੇ ਯੂਪੀ ਦੇ ਮੁੱਖ ਸਕੱਤਰ ਤੇ ਡੀਜੀਪੀ ਤੋਂ ਕਾਨੂੰਨ ਵਿਵਸਥਾ ਦੀ ਲਈ ਜਾਣਕਾਰੀ

ਦੂਰਗਾਮੀ ਪ੍ਰਭਾਵ ਵਾਲੇ ਰਾਜਨੀਤਕ ਤੇ ਧਾਰਮਿਕ ਰੂਪ ਤੋਂ ਸੰਵੇਦਨਸ਼ੀਲ ਮੁਕੱਦਮੇ ਦੇ ਇਤਿਹਾਸਕ ਫੈਸਲੇ ਤੋਂ ਪਹਿਲਾਂ ਸੂਬੇ 'ਚ ਕਾਨੂੰਨ ਵਿਵਸਥਾ ਦਾ ਕੀ ਹਾਲ ਹੈ, ਸਰਕਾਰ ਦੇ ਜ਼ਿੰਮੇਵਾਰ ਤੀਸਰੇ ਅੰਗ ਨਿਆਂਪਾਲਿਕਾ ਦਾ ਮੁਖੀ ਹੋਣ ਦੇ ਨਾਤੇ ਸ਼ੁੱਕਰਵਾਰ ਨੂੰ ਜੱਜ ਨੇ ਉਤਰ ਪ੍ਰਦੇਸ਼ ਦੇ ਮੁੱਖ ਸਕੱਤਰ ਤੇ ਡੀਜੀਪੀ ਨੂੰ ਸੁਪਰੀਮ ਕੋਰਟ ਬੁਲਾ ਕੇ ਸਥਿਤੀ ਦਾ ਜਾਣਕਾਰੀ ਲਈ। ਮੁੱਖ ਸਕੱਤਰ ਰਾਜਿੰਦਰ ਕੁਮਾਰ ਤਿਵਾਰੀ ਤੇ ਡੀਜੀਪੀ ਓਪੀ ਸਿੰਘ ਦੇ ਨਾਲ ਮੁੱਖ ਜੱਜ ਰੰਜਨ ਗੋਗਾਈ ਨੇ ਦੁਪਹਿਰ 'ਚ ਕਰੀਬ ਡੇਢ ਘੰਟੇ ਆਪਣੇ ਚੈਂਬਰ 'ਚ ਮੁਲਾਕਾਤ ਕੀਤੀ। ਹਾਲਾਂਕਿ ਮੁਲਾਕਾਤ ਦਾ ਕੋਈ ਸਹੀ ਬਿਓਰਾ ਨਹੀਂ ਦਿੱਤਾ ਗਿਆ ਪਰ ਮੰਨਿਆ ਜਾ ਰਿਹਾ ਹੈ ਕਿ ਸੂਬੇ ਦੇ ਦੋਵਾਂ ਆਲਾ ਅਧਿਕਾਰੀਆਂ ਨੇ ਮੁੱਖ ਜੱਜ ਨੂੰ ਸੂਬੇ 'ਚ ਸ਼ਾਂਤੀ ਤੇ ਕਾਨੂੰਨ ਵਿਵਸਥਾ ਠੀਕ ਹੋਣ ਦੀ ਜਾਣਕਾਰੀ ਦਿੱਤੀ।

ਸੁਪਰੀਮ ਕੋਰਟ 'ਚ ਸ਼ਨਿਚਰਵਾਰ ਤੋਂ ਲੈ ਮੰਗਲਵਾਰ ਤਕ ਛੁੱਟੀ

ਸੁਪਰੀਮ ਕੋਰਟ 'ਚ ਸ਼ਨਿਚਰਵਾਰ ਤੋਂ ਲੈ ਕੇ ਮੰਗਲਵਾਰ ਤਕ ਛੁੱਟੀ ਹੈ। ਅਜਿਹੇ 'ਚ ਜਸਟਿਸ ਗੋਗਾਈ ਦੀ ਰਿਟਾਇਰਮੈਂਟ ਤਕ ਸਿਰਫ ਤਿੰਨ ਕਾਰਜ ਦਿਵਸ ਬੁੱਧਵਾਰ, ਵੀਰਵਾਰ ਤੇ ਸ਼ੁੱਕਰਵਾਰ ਹੀ ਬਚੇ ਹਨ। ਅਯੋਧਿਆ 'ਚ ਚੱਲ ਰਹੇ ਕਾਰਤਿਕ ਉਤਸਵ ਤੇ ਇਸ਼ਨਾਨ ਦੇ ਚਲਦੇ ਇਸ ਵਕਤ ਬਹੁਤ ਸ਼ਰਧਾਲੂ ਇਥੇ ਇਕੱਠੇ ਹਨ। ਹਾਲਾਂਕਿ 13 ਨਵੰਬਰ ਤਕ ਕਾਰਤਿਕ ਉਤਸਵ ਸਮਾਪਤ ਹੋ ਜਾਵੇਗਾ।

Posted By: Susheel Khanna