ਜੇਐੱਨਐੱਨ, ਨਵੀਂ ਦਿੱਲੀ : ਦੇਸ਼ ਦੀ ਸਭ ਤੋਂ ਵੱਡੀ ਸਰਕਾਰੀ ਬੈਂਕ ਭਾਰਤੀ ਸਟੇਟ ਬੈਂਕ ਦੇ ਗਾਹਕਾਂ ਨੂੰ ਝਟਕਾ ਲਗਿਆ। ਐੱਸਬੀਆਈ ਨੇ ਰਿਟੇਲ ਟਰਮ ਡਿਪਾਜ਼ਿਟ 'ਤੇ ਮਿਲਣ ਵਾਲੇ ਵਿਆਜ਼ 'ਚ ਕਟੌਤੀ ਕੀਤੀ ਹੈ। ਬੈਂਕ ਨੇ ਇਸ ਦੇ 15 ਬੇਸਿਸ ਪਵਾਇੰਟ ਦੀ ਘਾਟ ਕੀਤੀ ਹੈ। ਨਵੀਂ ਦਰ 'ਚ 10 ਜਨਵਰੀ 2020 ਤੋਂ ਲਾਗੂ ਹੋ ਗਈ ਹੈ। ਇਸ ਟਰਮ ਡਿਪਾਜ਼ਿਟ ਦੀ ਮਿਆਦ ਇਕ ਸਾਲ ਤੋਂ 10 ਸਾਲ ਤਕ ਕੀਤੀ ਹੈ।


ਬੈਂਕ ਦੀ ਵੈੱਬਸਾਈਟ 'ਤੇ ਦਿੱਤੀ ਗਈ ਜਾਣਕਾਰੀ ਦੇ ਅਨੁਸਾਰ, ਕਰਜਦਾਤਾ ਨੇ ਇਕ ਸਾਲ ਤੋਂ 10 ਸਾਲ ਤਕ ਦੀ ਫਿਕਸਡ ਡਿਪਾਜ਼ਿਟ ਜਮ੍ਹਾ 'ਤੇ ਵਿਆਜ਼ ਦਰਾਂ ਨੂੰ 6.25 ਫ਼ੀਸਦੀ ਨਾਲ 6.10 ਫ਼ੀਸਦੀ ਕਰ ਦਿੱਤੀ ਹੈ। ਫਿਕਸਡ ਡਿਪਾਜ਼ਿਟ ਲਈ ਸੱਤ ਦਿਨ ਤੋਂ 45 ਦਿਨ ਤੇ 46 ਦਿਨਾਂ ਤੋਂ 179 ਦਿਨ ਤਕ ਦੀ ਮਿਆਦ ਲਈ, ਬੈਂਕ 5.50 ਫ਼ੀਸਦੀ ਤੇ 5.50 ਫ਼ੀਸਦੀ ਦੀ ਵਿਆਜ਼ ਦਰ ਦੇ ਰਹੀ ਹੈ।180 ਦਿਨਾਂ ਤੇ ਇਕ ਸਾਲ ਤੋਂ ਘੱਟ ਮਿਆਦ ਲਈ ਜਮ੍ਹਾ ਹੋਣ ਵਾਲੀ ਫਿਕਸਡ ਡਿਪਾਜ਼ਿਟ 'ਤੇ 5.80 ਫ਼ੀਸਦੀ ਦੀ ਵਿਆਜ਼ ਦਰ ਮਿਲੇਗੀ। ਇਸ ਦੇ ਨਾਲ ਬੈਂਕ ਦੀ ਹੋਮ ਲੋਨ ਦਰ ਵੀ 8.15 ਫ਼ੀਸਦੀ ਤੋਂ ਘਟ ਕੇ 7.90 ਫ਼ੀਸਦੀ ਹੋ ਗਈ ਹੈ।

Posted By: Sarabjeet Kaur