ਟਿਹਰੀ : ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ ਨੇ ਜ਼ਿਲ੍ਹੇ ਦੇ ਸਰਕਾਰੀ ਤੇ ਗ਼ੈਰ ਸਰਕਾਰੀ ਵਿਦਿਆਲਿਆਂ 'ਚ ਹਾਜ਼ਰੀ ਦੇ ਸਮੇਂ 'ਯੈੱਸ ਸਰ' ਦੀ ਥਾਂ 'ਜੈ ਹਿੰਦ' ਜਾਂ 'ਜੈ ਭਾਰਤ' ਕਹੇ ਜਾਣ 'ਤੇ ਜ਼ੋਰ ਦਿੱਤਾ ਹੈ। ਸੰਗਠਨ ਨੇ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਭੇਜ ਕੇ ਇਸ ਸਬੰਧ 'ਚ ਜ਼ਰੂਰੀ ਨਿਰਦੇਸ਼ ਜਾਰੀ ਕਰਨ ਦੀ ਵੀ ਮੰਗ ਉਠਾਈ ਹੈ। ਸ਼ੁੱਕਰਵਾਰ ਨੂੰ ਡਿਪਟੀ ਕਮਿਸ਼ਨਰ ਟਿਹਰੀ ਨੂੰ ਭੇਜੇ ਗਏ ਮੰਗ ਪੱਤਰ ਵਿਚ ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ ਦੇ ਜ਼ਿਲ੍ਹਾ ਕਨਵੀਨਰ ਸੁਸ਼ੀਲ ਰਾਵਤ ਨੇ ਕਿਹਾ ਕਿ ਹਾਜ਼ਰੀ ਦੇ ਸਮੇਂ 'ਯੈੱਸ ਸਰ' ਦੀ ਥਾਂ 'ਜੈ ਹਿੰਦ' ਜਾਂ 'ਜੈ ਭਾਰਤ' ਬੋਲਣ ਨਾਲ ਵਿਦਿਆਰਥੀਆਂ ਵਿਚ ਨਾ ਸਿਰਫ ਦੇਸ਼ ਪ੍ਰੇਮ ਦੀ ਭਾਵਨਾ ਜਾਗਿ੍ਰਤ ਹੋਵੇਗੀ, ਬਲਕਿ ਉਹ ਰਾਸ਼ਟਰ ਭਗਤੀ ਦੇ ਸੰਸਕਾਰ ਵੀ ਗ੍ਰਹਿਣ ਕਰਨਗੇ। ਲਿਹਾਜ਼ਾ, ਜ਼ਿਲ੍ਹੇ ਦੇ ਸਾਰੇ ਸਰਕਾਰੀ ਤੇ ਗ਼ੈਰ ਸਰਕਾਰੀ ਵਿਦਿਆਲਿਆਂ ਨੂੰ ਇਸ ਨਵੀਂ ਪਹਿਲ ਨੂੰ ਸ਼ੁਰੂ ਕਰਨ ਲਈ ਨਿਰਦੇਸ਼ਿਤ ਕੀਤਾ ਜਾਣਾ ਚਾਹੀਦਾ ਹੈ। ਡੀਸੀ ਨੂੰ ਮੰਗ ਪੱਤਰ ਭੇਜਣ ਵਾਲਿਆਂ ਵਿਚ ਪ੍ਰੀਸ਼ਦ ਦੇ ਸਚਿਨ ਸਜਵਾਣ, ਵਿਦਿਆਰਥੀ ਸੰਘ ਪ੍ਰਧਾਨ ਅੰਕਿਤ ਸਜਵਾਣ, ਅਕਸ਼ਤ ਪਵਨ, ਰਚਨਾ ਪੁੰਡੀਰ, ਰਾਹੁਲ ਬੁਟੋਲਾ ਤੇ ਵਿਕਾਸ ਚਮੋਲੀ ਆਦਿ ਸ਼ਾਮਲ ਸਨ।