ਸੰਜੇ ਕੁਮਾਰ, ਰਾਂਚੀ : ਕੋਰੋਨਾ ਵਰਗੀ ਮਹਾਮਾਰੀ ਨਾਲ ਨਜਿੱਠਣ ਲਈ ਰਾਸ਼ਟਰੀ ਸਵੈ-ਸੇਵਕ ਸੰਘ ਨੇ ਪੂਰੀ ਤਾਕਤ ਲਾ ਦਿੱਤੀ ਹੈ। ਡੇਢ ਲੱਖ ਤੋਂ ਜ਼ਿਆਦਾ ਸਵੈ-ਸੇਵਕ ਪੂਰੇ ਦੇਸ਼ 'ਚ ਰੁੱਝੇ ਹੋਏ ਹਨ। ਸੰਘ ਦੇ ਵੱਖ-ਵੱਖ ਸੰਗਠਨਾਂ ਦੇ ਹਜ਼ਾਰਾਂ ਮੈਂਬਰ ਵੀ ਜ਼ਰੂਰਤਮੰਦਾਂ ਦੀ ਮਦਦ ਕਰ ਰਹੇ ਹਨ। ਸਮਾਜਿਕ ਸੇਵਾ ਦੀ ਮੁਹਿੰਮ ਨੇ ਪ੍ਰਤੀ ਦਿਨ 10 ਹਜ਼ਾਰ ਮਾਸਕ ਤੇ 100 ਬੋਤਲਾਂ ਸੈਨੇਟਾਈਜ਼ਰ ਬਣਾਉਣ ਤੇ ਵਿਸ਼ਵ ਹਿੰਦੂ ਪ੍ਰੀਸ਼ਦ ਤੇ ਸੇਵਾ ਭਾਰਤੀ ਨੇ ਲੱਖਾਂ ਲੋਕਾਂ ਨੂੰ ਖਾਣਾ ਖੁਆਉਣ ਦੀ ਕਮਾਨ ਸੰਭਾਲ ਰੱਖੀ ਹੈ। ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ (ਏਬੀਵੀਪੀ) ਵਿਦਿਆਰਥੀਆਂ ਲਈ ਆਨਲਾਈਨ ਪੜ੍ਹਾਈ ਦੀ ਵਿਵਸਥਾ ਕਰ ਰਹੀ ਹੈ ਤੇ ਵਿਦਿਆ ਭਾਰਤੀ ਆਪਣੇ ਹਜ਼ਾਰਾਂ ਸਕੂਲਾਂ ਨੂੰ ਕੁਆਰੰਟਾਈਨ ਸੈਂਟਰ 'ਚ ਤਬਦੀਲ ਕਰਨ ਦੀ ਤਿਆਰੀ 'ਚ ਹੈ। ਭਾਰਤੀ ਮਜ਼ਦੂਰ ਸੰਘ ਤੇ ਵਣਵਾਸੀ ਕਲਿਆਣ ਕੇਂਦਰ ਵੀ ਮਜ਼ਬੂਤੀ ਨਾਲ ਰੁੱਝੇ ਹੋਏ ਹਨ।

ਵਿਸ਼ਵ ਹਿੰਦੂ ਪ੍ਰੀਸ਼ਦ ਦੇ ਕੇਂਦਰੀ ਮਹਾਮੰਤਰੀ ਮਿਲਿੰਦ ਪਾਂਡੇ ਨੇ ਦੈਨਿਕ ਜਾਗਰਣ ਨਾਲ ਗੱਲਬਾਤ 'ਚ ਕਿਹਾ ਹੈ ਕਿ ਵਿਸ਼ਵ ਹਿੰਦੂ ਪ੍ਰੀਸ਼ਦ ਦੇ 20,000 ਤੋਂ ਜ਼ਿਆਦਾ ਵਰਕਰ 250 ਥਾਵਾਂ 'ਤੇ ਜ਼ਰੂਰਤਮੰਦਾਂ ਨੂੰ ਭੋਜਨ ਉਪਲੱਬਧ ਕਰਵਾ ਰਹੇ ਹਨ। ਤਿੰਨ ਅਪ੍ਰਰੈਲ ਤਕ ਸੱਤ ਲੱਖ ਲੋਕਾਂ ਨੂੰ ਭੋਜਨ ਕਰਵਾ ਕੇ ਨਾਲ ਹੀ ਇਕ ਲੱਖ ਪਰਿਵਾਰਾਂ ਨੂੰ ਖੁਰਾਕ ਸਮੱਗਰੀ ਪਹੁੰਚਾ ਚੁੱਕੇ ਹਨ। ਰੋਜ਼ਾਨਾ ਇਕ ਲੱਖ ਤੋਂ ਜ਼ਿਆਦਾ ਲੋਕਾਂ ਨੂੰ ਭੋਜਨ ਕਰਵਾਉਣ ਦਾ ਟੀਚਾ ਹੈ। ਦੱਸਿਆ ਕਿ ਕਈ ਮੰਦਰ ਜਾਂ ਸਮਾਜਿਕ ਸੰਗਠਨਾਂ ਦੇ ਲੋਕ ਜੁੜ ਕੇ ਕੰਮ ਕਰ ਰਹੇ ਹਨ। ਵਿਹਿਪ ਨੇ ਦੇਸ਼ 'ਚ 50 ਅਜਿਹੇ ਹਸਪਤਾਲਾਂ ਨੂੰ ਗੋਦ ਲਿਆ ਹੈ ਕਿ ਜਿਥੋਂ ਦੇ ਮਰੀਜ਼ਾਂ ਨੂੰ ਭੋਜਨ ਉਪਲੱਬਧ ਕਰਵਾਇਆ ਜਾ ਰਿਹਾ ਹੈ।

ਸੇਵਾ ਭਾਰਤੀ ਦੇ ਅਖਿਲ ਭਾਰਤੀ ਮਹਾਮੰਤਰੀ ਸ਼ਰਵਣ ਕੁਮਾਰ ਨੇ ਦੱਸਿਆ ਕਿ ਸੰਸਥਾ ਦੇ ਲੋਕ ਪੂਰੇ ਦੇਸ਼ 'ਚ ਇਕ ਲੱਖ ਤੋਂ ਜ਼ਿਆਦਾ ਥਾਵਾਂ 'ਤੇ ਜ਼ਰੂਰਤਮੰਦਾਂ ਨੂੰ ਭੋਜਨ ਉਪਲੱਬਧ ਕਰਵਾਉਣ ਦਾ ਕੰਮ ਕਰ ਰਹੇ ਹਨ। ਹੁਣ ਤਕ 26 ਲੱਖ ਤੋਂ ਜ਼ਿਆਦਾ ਲੋਕਾਂ ਤਕ ਭੋਜਨ ਪਹੁੰਚਾ ਚੁੱਕੇ ਹਨ। ਚਾਰ ਲੱਖ ਮਾਸਕ ਵੀ ਵੰਡੇ ਗਏ ਹਨ।

ਵਿਦਿਆ ਭਾਰਤੀ ਦੇ 400 ਸਕੂਲਾਂ 'ਚ ਬਣਿਆ ਆਈਸੋਲੇਸ਼ਨ ਵਾਰਡ

ਵਿਦਿਆ ਭਾਰਤੀ ਦੇ ਕੇਂਦਰੀ ਮੰਤਰੀ ਸ਼ਿਵ ਕੁਮਾਰ ਨੇ ਦੱਸਿਆ ਕਿ ਪੂਰੇ ਦੇਸ਼ 'ਚ 400 ਸਕੂਲ ਪ੍ਰਸ਼ਾਸਨ ਨੂੰ ਆਈਸੋਲੇਸ਼ਨ ਸੈਂਟਰ ਬਣਾਉਣ ਲਈ ਉਪਲੱਬਧ ਕਰਵਾ ਦਿੱਤੇ ਗਏ ਹਨ। ਪੂਰੇ ਦੇਸ਼ 'ਚ ਸਕੂਲਾਂ ਦੇ ਆਲੇ-ਦੁਆਲੇ ਰਹਿਣ ਵਾਲੇ ਗ਼ਰੀਬ ਵਰਗ ਦੇ ਲੋਕਾਂ ਨੂੰ ਭੋਜਨ ਰਾਸ਼ਨ ਉਪਲੱਬਧ ਕਰਵਾਇਆ ਜਾ ਰਿਹਾ ਹੈ। ਉਥੇ, ਅਖਿਲ ਭਾਰਤੀ ਵਿਦਿਆਰਥੀ ਪ੍ਰਰੀਸ਼ਦ ਦੀ ਰਾਸ਼ਟਰੀ ਮਹਾਮੰਤਰੀ ਨਿਧੀ ਤਿ੍ਪਾਠੀ ਨੇ ਕਿਹਾ ਕਿ ਅਸੀਂ ਲੋਕ ਪੂਰੇ ਦੇਸ਼ 'ਚ ਗਰੀਬ ਲੋਕਾਂ ਦੀ ਮਦਦ ਕਰ ਰਹੇ ਹਾਂ। ਵਜ਼ੀਫੇ ਤੇ ਘਰਾਂ 'ਚ ਰਹਿਣ ਵਾਲੇ ਵਿਦਿਆਰਥੀਆਂ ਲਈ ਆਨਲਾਈਨ ਕਲਾਸਾਂ ਦੀ ਵਿਵਸਥਾ ਦੇ ਨਾਲ-ਨਾਲ ਮੁਕਾਬਲੇ ਦੀਆਂ ਪ੍ਰਰੀਖਿਆਵਾਂ ਦੀ ਤਿਆਰੀ ਕਰਵਾ ਰਹੇ ਹਨ। ਏਬੀਵੀਪੀ ਨਾਲ ਪੂਰੇ ਦੇਸ਼ 'ਚ ਜੁੜੇ ਪ੍ਰਰੋਫੈਸਰ ਮਦਦ ਕਰ ਰਹੇ ਹਨ।

392 ਔਰਤਾਂ ਦਿਨ-ਰਾਤ ਤਿਆਰ ਕਰ ਰਹੀਆਂ ਹਨ ਮਾਸਕ

ਸਮਾਜ ਸੇਵੀ ਗ੍ਰਾਮੋਉਥਾਨ ਫਾਊਂਡੇਸ਼ਨ ਦੇ ਰਾਸ਼ਟਰੀ ਕਨਵੀਨਰ ਲਲਨ ਸ਼ਰਮਾ ਨੇ ਦੱਸਿਆ ਕਿ ਸਮਾਜ ਦੀ ਸੇਵਾ ਸਬੰਧੀ ਮੁਹਿੰਮ ਨੇ ਪੂਰੇ ਦੇਸ਼ 'ਚ ਦੋ ਲੱਖ ਹਜ਼ਾਰ ਮਾਸਕ ਤਿਆਰ ਕਰਵਾ ਕੇ ਮੁਫ਼ਤ 'ਚ ਵੰਡਣ ਦਾ ਟੀਚਾ ਤੈਅ ਕੀਤਾ ਹੈ। ਝਾਰਖੰਡ, ਓਡੀਸ਼ਾ, ਉੱਤਰ ਪ੍ਰਦੇਸ਼, ਗੁਜਰਾਤ, ਮਹਾਰਾਸ਼ਟਰ, ਬੰਗਾਲ, ਅਸਾਮ ਤੇ ਮੱਧ ਪ੍ਰਦੇਸ਼ 'ਚ ਸਥਿਤ ਸਿਲਾਈ ਕੇਂਦਰਾਂ 'ਤੇ ਇਸ ਨੂੰ ਤਿਆਰ ਕਰਵਾਇਆ ਜਾ ਰਿਹਾ ਹੈ। ਇਸ ਕੰਮ 'ਚ 392 ਅੌਰਤਾਂ ਲੱਗੀਆਂ ਹਨ। ਨਾਲ ਹੀ ਦੇਸੀ ਤਰੀਕੇ ਨਾਲ ਤਿਆਰ ਸੈਨੇਟਾਈਜ਼ਰ ਤਿਆਰ ਕਰ ਕੇ ਮੁਫ਼ਤ ਵੰਡਿਆ ਜਾ ਰਿਹਾ ਹੈ।