ਨਵੀਂ ਦਿੱਲੀ : ਸਾਗਰ ਧਨਖੜ ਹੱਤਿਆ ਮਾਮਲੇ (Sagar Dhankhar Murder Case) 'ਚ ਕ੍ਰਾਈਮ ਬ੍ਰਾਂਚ (Crime Branch) ਨੇ ਸ਼ੁੱਕਰਵਾਰ ਨੂੰ 10ਵੀਂ ਗ੍ਰਿਫ਼ਤਾਰੀ ਕੀਤੀ ਹੈ। ਪਹਿਲਵਾਨ ਸੁਸ਼ੀਲ ਕੁਮਾਰ ਦਾ ਇਕ ਹੋਰ ਕਰੀਬੀ ਫੜਿਆ ਗਿਆ। ਗ੍ਰਿਫ਼ਤਾਰ ਹੋਏ ਦੋਸ਼ੀ ਦਾ ਨਾਂ ਅਨਿਰੁੱਧ ਹੈ। ਅਨਿਰੁੱਧ ਵੀ ਇਕ ਯੁਵਾ ਨੌਜਵਾਨ ਹੈ।

ਦੱਸ ਦੇਈਏ ਕਿ ਦਿੱਲੀ ਦੀ ਇਕ ਕੋਰਟ ਨੇ ਬੀਤੇ 2 ਜੂਨ ਨੂੰ ਛਤਰਸਾਲ ਸਟੇਡੀਅਮ (Chhatrasal Stadium) 'ਚ ਹੋਈ ਰੈਸਲਰ ਸਾਗਰ ਧਨਖੜ ਦੀ ਹੱਤਿਆ ਦੇ ਮਾਮਲੇ 'ਚ ਓਲਪਿੰਕ ਮੈਡਲ ਵਿਜੇਤਾ ਪਹਿਲਵਾਨ ਸੁਸ਼ੀਲ ਕੁਮਾਰ (Sushil Kumar) ਨੂੰ 14 ਦਿਨ ਦੀ ਨਿਆਇਕ ਹਿਰਾਸਤ 'ਚ ਭੇਜ ਦਿੱਤਾ ਸੀ।

Posted By: Amita Verma