ਨਵੀਂ ਦਿੱਲੀ : ਸਿਰਫ਼ ਸਬਰੀਮਾਲਾ ਮੰਦਰ 'ਚ ਹਰ ਉਮਰ ਦੀਆਂ ਔਰਤਾਂ ਦੇ ਦਾਖ਼ਲੇ ਦੀ ਆਗਿਆ ਦੇਣ ਲਈ ਸੁਪਰੀਮ ਕੋਰਟ ਦੇ ਫੈਸਲੇ 'ਤੇ ਦੁਬਾਰਾ ਵਿਚਾਰ ਲਈ ਦਾਇਰ ਪਟੀਸ਼ਨਾਂ 'ਤੇ ਸੁਪਰੀਮ ਕੋਰਟ ਨੇ ਵੱਡਾ ਫ਼ੈਸਲਾ ਲਿਆ। ਕੋਰਟ ਵੱਲੋਂ ਮਾਮਲੇ ਨੂੰ ਵੱਡੀ ਬੈਂਚ ਨੂੰ ਸੌਂਪ ਦਿੱਤਾ ਗਿਆ ਹੈ। ਚੀਫ ਜਸਟਿਸ ਰੰਜਨ ਗੋਗੋਈ ਦੀ ਅਗਵਾਈ 'ਚ 5 ਜੱਜਾਂ ਦਾ ਬੈਂਚ 3:2 ਦੇ ਅਨੁਪਾਤ ਨਾਲ ਮਾਮਲੇ ਨੂੰ ਵੱਡੀ ਬੈਂਚ ਨੂੰ ਸੌਂਪਿਆ।

ਗੋਗੋਈ ਨੇ ਫੈਸਲਾ ਨੂੰ ਪੜ੍ਹਦਿਆਂ ਕਿਹਾ ਕਿ ਪੂਜਾ ਸਥਾਨਾਂ 'ਤੇ ਔਰਤਾਂ ਦਾ ਦਾਖ਼ਲਾ ਵੀ ਸ਼ਾਮਲ ਹੈ। ਸੁਪਰੀਮ ਕੋਰਟ ਵੱਲੋਂ 28 ਸਤੰਬਰ 2018 ਦੇ ਫੈਸਲੇ 'ਤੇ ਰੋਕ ਨਹੀਂ ਲਗਾਈ। ਯਾਨੀ ਮੰਦਰ 'ਚ ਔਰਤਾਂ ਦੀ ਐਂਟਰੀ ਜਾਰੀ ਰਹੇਗੀ। ਇਸ ਫੈਸਲੇ 'ਚ 10 ਤੋਂ 50 ਸਾਲ ਦੀਆਂ ਔਰਤਾਂ ਤੇ ਕੁੜੀਆਂ ਨੂੰ ਸਬਰੀਮਾਲਾ ਮੰਦਰ 'ਚ ਆਉਣ ਤੋਂ ਰੋਕਣ ਵਾਲੀ ਪਾਬੰਧੀ ਨੂੰ ਹਟਾ ਦਿੱਤਾ ਗਿਆ ਸੀ।

ਐਤਵਾਰ ਤੋਂ ਦੋ ਮਹੀਨੇ ਲਈ ਖੁੱਲ੍ਹੇਗਾ ਮੰਦਰ


ਕੇਰਲ ਦੇ ਮਸ਼ਹੂਰ ਸਬਰੀਮਾਲਾ ਮੰਦਰ ਨਵੇਂ ਸੈਸ਼ਨ 'ਚ 17 ਨਵੰਬਰ ਤੋਂ ਖੁੱਲ੍ਹ ਰਿਹਾ ਹੈ ਤੇ ਅਗਲੇ ਸਾਲ 21 ਜਨਵਰੀ ਨੂੰ ਬੰਦ ਹੋਵੇਗਾ। ਪਿਛਲੇ ਸਾਲ ਦੇ ਵਿਰੋਧ ਪ੍ਰਦਰਸ਼ਨ ਨੂੰ ਦੇਖਦੇ ਹੋਏ ਸੂਬੇ ਦੀ ਪੁਲਿਸ ਸੁਰੱਖਿਆ ਸਿਸਟਮ 'ਚ ਕੋਈ ਕਸਰ ਬਾਕੀ ਨਹੀਂ ਰੱਖਣਾ ਚਾਹੁੰਦੀ। ਪੁਲਿਸ ਨੇ ਦੋ ਮਹੀਨੇ ਮੰਦਰ ਦੇ ਪ੍ਰੋਗਰਾਮ ਨੂੰ ਚਾਰ ਭਾਗਾਂ 'ਚ ਵੰਡਿਆ ਹੈ। ਪਹਿਲਾਂ ਦੋ ਹਫ਼ਤੇ 15 ਨਵੰਬਰ ਤੋਂ ਸ਼ੁਰੂ ਹੋਣਗੇ ਤੇ 29 ਨਵੰਬਰ ਤਕ ਚੱਲਣਗੇ। ਇਸ ਦੌਰਾਨ ਮੰਦਰ 'ਚ 2,551 ਪੁਲਿਸ ਅਧਿਕਾਰੀ ਹੋਣਗੇ। ਜਦਕਿ 30 ਨਵੰਬਰ ਤੋਂ 14 ਦਸੰਬਰ ਤਕ 2,539 ਅਧਿਕਾਰੀ, ਤੀਜੇ 'ਚ 15 ਤੋਂ 29 ਦਸੰਬਰ ਦੇ ਵਿਚਕਾਰ 2,992 ਅਫ਼ਸਰ ਤੇ ਚੌਥੇ 'ਚ 30 ਦਸੰਬਰ ਤੋਂ 3,77 ਪੁਲਿਸ ਅਫ਼ਸਰ ਸੁਰੱਖਿਆ ਪ੍ਰਬੰਧਾਂ ਨੂੰ ਦੇਖਣਗੇ।

Posted By: Sarabjeet Kaur