ਨਵੀਂ ਦਿੱਲੀ, ਪੀਟੀਆਈ : ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਕਿਹਾ ਕਿ ਵਰ੍ਹਿਆਂ ਤੋਂ ਭਾਰਤ ਦੀ ਵਿਸ਼ਵ ਮੰਚ 'ਤੇ ਸਥਿਤੀ ਲਗਪਗ ਤੈਅ ਨਜ਼ਰ ਆ ਰਹੀ ਸੀ, ਪਰ 1962 'ਚ ਚੀਨ ਨਾਲ ਯੁੱਧ ਨੇ ਉਸ ਨੂੰ ਕਾਫ਼ੀ ਨੁਕਸਾਨ ਪਹੁੰਚਾਇਆ। ਵੀਰਵਾਰ ਨੂੰ ਇਕ ਪ੍ਰੋਗਰਾਮ 'ਚ ਜੈਸ਼ੰਕਰ ਨੇ ਇਹ ਵੀ ਕਿਹਾ ਕਿ 1972 ਦੇ ਸ਼ਿਮਲਾ ਸਮਝੌਤੇ ਦਾ ਨਤੀਜਾ ਇਹ ਹੋਇਆ ਕਿ ਬਦਲੇ ਦੀ ਅੱਗ 'ਚ ਸੜ ਰਹੇ ਪਾਕਿਸਤਾਨ ਨੇ ਜੰਮੂ-ਕਸ਼ਮੀਰ 'ਚ ਦਿੱਕਤਾਂ ਪੈਦਾ ਕਰਨੀਆਂ ਜਾਰੀ ਰੱਖੀਆਂ।

ਵਿਦੇਸ਼ ਮੰਤਰੀ ਨੇ ਆਪਣੇ ਸੰਬੋਧਨ 'ਚ ਵੱਖ-ਵੱਖ ਮੁੱਦਿਆਂ ਦਾ ਵਰਣਨ ਕੀਤਾ ਅਤੇ ਪਿਛਲੇ ਕੁਝ ਦਹਾਕਿਆਂ ਦੌਰਾਨ ਹੋਰ ਦੇਸ਼ਾਂ ਨਾਲ ਭਾਰਤ ਦੇ ਰਿਸਤਿਆਂ ਦਾ ਇਕ ਵਿਸ਼ਲੇਸ਼ਣ ਪੇਸ਼ ਕੀਤਾ।


ਵਿਦੇਸ਼ ਮੰਤਰੀ ਬੋਲੇ, ਪਿੱਛੇ ਹਟਣ ਨਾਲ ਮਦਦ ਮਿਲਣ ਦੀ ਉਮੀਦ ਨਹੀਂ

ਉਨ੍ਹਾਂ ਕਿਹਾ ਕਿ ਜੇਕਰ ਦੁਨੀਆ ਬਦਲ ਗਈ ਹੈ, ਤਾਂ ਸਾਨੂੰ ਉਸ ਦੇ ਅਨੁਸਾਰ, ਸੋਚਣ, ਗੱਲ ਕਰਨ ਅਤੇ ਸੰਪਰਕ ਬਣਾਉਣ ਦੀ ਲੋੜ ਹੈ। ਪਿੱਛੇ ਹਟਣ ਨਾਲ ਮਦਦ ਮਿਲਣ ਦੀ ਉਮੀਦ ਨਹੀਂ ਹੈ। ਉਨ੍ਹਾਂ ਨਾਲ ਹੀ ਕਿਹਾ ਕਿ ਰਾਸ਼ਟਰੀ ਹਿੱਤਾਂ ਦਾ ਉਦੇਸ਼ਪੂਰਨ ਪਾਲਣ, ਕੌਮਾਂਤਰੀ ਰਫ਼ਤਾਰ ਨੂੰ ਬਦਲ ਰਿਹਾ ਹੈ।

ਵਿਦੇਸ਼ ਮੰਤਰੀ ਨੇ ਕਿਹਾ ਕਿ ਅੱਤਵਦ ਨਾਲ ਨਜਿੱਠਣ 'ਚ ਭਾਰਤ ਦੇ ਨਵੇਂ ਰੁਖ ਨੂੰ ਉਲੀਕਦੇ ਹੋਏ ਮੁੰਬਈ ਅੱਤਵਾਦੀ ਹਮਲੇ 'ਤੇ ਜਵਾਬੀ ਕਾਰਵਾਈ ਦੀ ਘਾਟ ਦੀ ਤੁਲਨਾ, ਉੜੀ ਅਤੇ ਪੁਲਵਾਮਾ ਹਮਲਿਆਂ 'ਤੇ ਦਿੱਤੇ ਗਏ ਜਵਾਬ ਨਾਲ ਕੀਤੀ। ਖੇਤਰੀ ਵਿਆਪਕ ਆਰਥਿਕ ਹਿੱਸੇਦਾਰੀ ਤੋਂ ਭਾਰਤ ਦੇ ਵੱਖ ਹੋਣ 'ਤੇ ਵਿਦੇਸ਼ ਮੰਤਰੀ ਨੇ ਕਿਹਾ ਕਿ ਖਰਾਬ ਸਮਝੌਤੇ ਨਾਲੋਂ ਕੋਈ ਸਮਝੌਤਾ ਨਾ ਹੋਣਾ ਬਿਹਤਰ ਹੈ।

ਜ਼ਿਕਰਯੋਗ ਹੈ ਕਿ ਆਰਸੀਈਪੀ ਨੂੰ ਲੈ ਕੇ ਇਸ ਤੋਂ ਪਹਿਲਾਂ ਪੀਐੱਮ ਮੋਦੀ ਨੇ ਸੀਨੀਅਰ ਆਗੂਆਂ ਦੀ ਬੈਠਕ ਨੂੰ ਸੰਬੋਧਨ ਕਰਦਿਆਂ ਕਿਹਾ ਸੀ ਕਿ ਭਾਰਤ ਆਰਸੇਪ 'ਚ ਸ਼ਾਮਲ ਲਹੀਂ ਹੋਵੇਗਾ ਅਤੇ ਇਸ ਲਈ ਨਾ ਤਾਂ ਗਾਂਧੀ ਦੇ ਸਿਧਾਂਤ ਅਤੇ ਨਾ ਹੀ ਉਨ੍ਹਾਂ ਦਾ ਜ਼ਮੀਰ ਇਸ ਸਮਝੌਤੇ 'ਚ ਸ਼ਾਮਲ ਹੋਣ ਦੀ ਇਜਾਜ਼ਤ ਦੇ ਰਿਹਾ ਹੈ। ਇਹ ਫ਼ੈਸਲਾ ਇਕ ਆਮ ਭਾਰਤੀ ਦੇ ਜੀਵਨ 'ਤੇ ਪੈਣ ਵਾਲੇ ਅਸਰ ਨੂੰ ਵੇਖਦੇ ਹੋਏ ਕੀਤਾ ਜਾ ਰਿਹਾ ਹੈ।

Posted By: Jagjit Singh