v> ਨਵੀਂ ਦਿੱਲੀ, ਏਐੱਨਆਈ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਰੂਸੀ ਰਾਸ਼ਟਰਪਤੀ Vladimir Putin ਨਾਲ ਫੋਨ 'ਤੇ ਗੱਲ ਕੀਤੀ ਤੇ ਉਨ੍ਹਾਂ ਨੂੰ Second World War 'ਚ ਜਿੱਤ ਦੀ 75ਵੀਂ ਵਰ੍ਹੇਗੰਢ ਦੇ ਸਮਾਰੋਹ ਦੀ ਸਫਲਤਾ ਤੇ ਰੂਸ 'ਚ ਸੰਵਿਧਾਨਕ ਸੋਧ ਲਈ ਹੋਏ ਸਫਲ ਮਤਦਾਨ ਦੇ ਖ਼ਤਮ ਹੋਣ 'ਤੇ ਵਧਾਈ ਦਿੱਤੀ। ਰੂਸੀ ਰਾਸ਼ਟਰਪਤੀ ਪੁਤਿਨ ਨੇ ਵੀ ਫੋਨ ਕਾਲ ਲਈ ਪ੍ਰਧਾਨ ਮੰਤਰੀ ਮੋਦੀ ਨੂੰ ਧੰਨਵਾਦ ਕਿਹਾ ਤੇ ਸਾਰੇ ਖੇਤਰਾਂ 'ਚ ਦੋਵਾਂ ਦੇਸ਼ਾਂ 'ਚ ਰਣਨੀਤਕ ਸਾਂਝੇਦਾਰੀ ਨੂੰ ਹੋਰ ਮਜ਼ਬੂਤ ਕਰਨ ਦੀ ਆਪਣੀ ਵਚਨਬੱੱਧਤਾ ਦੁਹਰਾਈ।

ਸਮਾਚਾਰ ਏਜੰਸੀ ਏਐੱਨਆਈ ਨੇ ਟਵੀਟ ਕਰ ਕੇ ਦੱਸਿਆ ਹੈ ਕਿ ਪੀਐੱਮ ਮੋਦੀ ਤੇ ਰਾਸ਼ਟਰਪਤੀ ਪੁਤਿਨ ਦੁਵੱਲੇ ਸੰਪਰਕ ਬਣਾਈ ਰੱਖਣ ਲਈ ਸਹਿਮਤ ਹੋਏ ਤਾਂ ਕਿ ਇਸ ਸਾਲ ਦੇ ਅੰਤ ਤਕ ਭਾਰਤ 'ਚ ਸਾਲਾਨਾ ਦੁਵੱਲੀ ਸ਼ਿਖਰ ਸੰਮੇਲਨ ਕਰਵਾਈ ਜਾ ਸਕੇ। ਪੀਐੱਮ ਦੁਵੱਲੀ ਸ਼ਿਖਰ 'ਚ ਰਾਸ਼ਟਰਪਤੀ ਪੁਤਿਨ ਦੇ ਸਵਾਗਤ ਲਈ ਆਪਣੀ ਵਿਅਕਤ ਕੀਤੀ। ਪੁਤਿਨ ਨੇ ਦੁਹਰਾਇਆ ਕਿ ਭਾਰਤ ਦੇ ਨਾਲ ਰੂਸ ਸਾਰੇ ਖੇਤਰਾਂ 'ਚ ਵਿਸ਼ੇਸ਼ ਅਧਿਕਾਰ ਰਣਨੀਤਕ ਸਾਂਝੇਦਾਰੀ ਨੂੰ ਨਿਭਾਉਣ ਲਈ ਵਚਨਬੱਧ ਹੈ।

Posted By: Rajnish Kaur