ਮਾਸਕੋ : ਰੂਸ ਦੀ ਇਕ ਅਦਾਲਤ ਨੇ ਅਮਰੀਕੀ ਇੰਟਰਨੈੱਟ ਮੀਡੀਆ ਕੰਪਨੀ ਫੇਸਬੁੱਕ 'ਤੇ ਸੱਠ ਲੱਖ ਰੂਬਲ (ਲਗਪਗ 81,350 ਡਾਲਰ) ਦਾ ਅਤੇ ਮੈਸੇਜਿੰਗ ਐਪ ਟੈਲੀਗ੍ਰਾਮ 'ਤੇ 1.1 ਕਰੋੜ ਰੂਬਲ ਦਾ ਜੁਰਮਾਨਾ ਲਗਾਇਆ ਹੈ। ਰੂਸ ਅਤੇ ਇਨ੍ਹਾਂ ਇੰਟਰਨੈੱਟ ਕੰਪਨੀਆਂ 'ਚ ਤਣਾਅ ਜਾਰੀ ਹੈ ਕਿਉਂਕਿ ਇਨ੍ਹਾਂ ਅਮਰੀਕੀ ਕੰਪਨੀਆਂ ਨੇ ਨਾਜਾਇਜ਼ ਵਿਸ਼ਾ ਸਮੱਗਰੀ ਨੂੰ ਹਟਾਉਣ ਤੋਂ ਮਨ੍ਹਾ ਕਰ ਦਿੱਤਾ ਸੀ। ਰੂੁਸ ਪਿਛਲੇ ਕਈ ਮਹੀਨਿਆਂ ਤੋਂ ਇੰਟਰਨੈੱਟ ਮੀਡੀਆ ਨਾਲ ਸਬੰਧਤ ਕੰਪਨੀਆਂ 'ਤੇ ਦੇਸ਼ ਦੇ ਨਿਯਮਾਂ ਦੀ ਪਾਲਣਾ ਨਾ ਕਰਨ 'ਤੇ ਜੁਰਮਾਨੇ ਵਰਗੀਆਂ ਸਜ਼ਾਵਾਂ ਦੇ ਕੇ ਕਾਰਵਾਈ ਕਰਦਾ ਰਿਹਾ ਹੈ। ਇਨ੍ਹਾਂ ਵਿਦੇਸ਼ੀ ਕੰਪਨੀਆਂ 'ਤੇ ਰੂਸ 'ਚ ਦਫਤਰ ਖੋਲ੍ਹਣ ਅਤੇ ਰੂਸੀ ਡਾਟਾ ਦਾ ਦੇਸ਼ ਤੋਂ ਬਾਹਰ ਇਸਤੇਮਾਲ ਨਾ ਕਰਨ 'ਤੇ ਦਬਾਅ ਪਾਇਆ ਜਾ ਰਿਹਾ ਹੈ।