ਨਈ ਦੁਨੀਆ : ਸਤੰਬਰ ਦਾ ਮਹੀਨਾ ਖ਼ਤਮ ਹੋਣ ਵਾਲਾ ਹੈ ਅਤੇ ਨਵਾਂ ਮਹੀਨਾ ਭਾਵ ਅਕਤੂਬਰ ਚਡ਼੍ਹਦੇ ਹੀ ਆਮ ਲੋਕਾਂ ਨਾਲ ਜੁਡ਼ੇ ਕੁਝ ਜ਼ਰੂਰੀ ਨਿਯਮਾਂ ਵਿਚ ਬਦਲਾਅ ਹੋਣ ਜਾ ਰਿਹਾ ਹੈੈ। ਜੋ ਨਿਯਮ ਬਦਲਣ ਜਾ ਰਹੇ ਹਨ, ਉਨ੍ਹਾਂ ਵਿਚ ਕੁਝ ਚੰਗੇ ਹਨ ਤਾਂ ਕੁਝ ਪਰੇਸ਼ਾਨੀ ਵਧਾਉਣ ਵਾਲੇ ਹਨ। ਮਸਲਨ ਸਿਹਤ ਇੰਸ਼ੋਰੈਂਸ ਨੂੰ ਲੈ ਕੇ ਹੋਣ ਵਾਲੇ ਬਦਲਾਅ ਆਮ ਆਦਮੀ ਲਈ ਫਾਇਦੇਮੰਦ ਰਹਿਣਗੇ। ਉਥੇ ਟੀਵੀ ਖਰੀਦਣਾ ਮਹਿੰਗਾ ਹੋਣ ਵਾਲਾ ਹੈ, ਜਿਨ੍ਹਾਂ ਲੋਕਾਂ ਨੂੰ ਦੂਜੇ ਦੇਸ਼ਾਂ ਵਿਚ ਪੈਸਾ ਭੇਜਣ ਦੀ ਲੋੜ ਹੁੰਦੀ ਹੈ, ਉਨ੍ਹਾਂ ਦਾ ਖ਼ਰਚ ਵਧਾਉਣ ਵਾਲਾ ਹੈ। ਉਥੇ 1 ਅਕਤੂਬਰ ਤੋਂ ਕਾਲਜਾਂ ਵਿਚ ਪੜ੍ਹਾਈ ਸ਼ੁਰੂ ਹੋ ਜਾਵੇਗੀ। ਕੋਰੋਨਾ ਕਾਲ ਵਿਚ ਜ਼ਿਆਦਾ ਸਾਵਧਾਨੀ ਵਰਤਦੇ ਹੋਏ ਇਹ ਕਦਮ ਚੁੱਕਿਆ ਜਾ ਰਿਹਾ ਹੈ।

ਦੇਸ਼ ਤੋਂ ਬਾਹਰ ਭੇਜਿਆ 7 ਲੱਖ ਰੁਪਏ ਤੋਂ ਜ਼ਿਆਦਾ ਲੱਗੇਗਾ ਟੀਸੀਐੱਸ

1 ਅਕਤੂੁਬਰ ਤੋਂ ਦੇਸ਼ ਵਿਚ ਇਨਕਮ ਟੈਕਸ ਦਾ ਇਕ ਅਹਿਮ ਨਿਯਮ ਬਦਲਣ ਜਾ ਰਿਹਾ ਹੈ। ਇਸ ਮੁਤਾਬਕ ਹੁਣ ਦੇਸ਼ ਤੋਂ ਬਾਹਰ ਪੈਸਾ ਭੇਜਣ ’ਤੇ ਵੀ ਟੀਸੀਐਸ ਦਾ ਦਾਇਰਾ ਵਧਾਉਂਦੇ ਹੋਏ ਐਲਆਰਐਸ ’ਤੇ ਵੀ ਲਾਗੂ ਕਰਨ ਦਾ ਫੈਸਲਾ ਲਿਆ ਹੈ। ਭਾਵ ਟਰੈਵਲ, ਵਿਦਿਅਕ ਖਰਚਿਆਂ ਦੇ ਨਾਲ ਹੀ ਵਿਦੇਸ਼ ਵਿਚ ਕੀਤੇ ਗਏ ਨਿਵੇਸ਼ ’ਤੇ ਹੁਣ ਇਹ ਟੈਕਸ ਲੱਗੇਗਾ। ਹੁਣ 7 ਲੱਖ ਰੁਪਏ ਜਾਂ ਇਸ ਤੋਂ ਜ਼ਿਆਦਾ ਦਾ ਰੈਮਿਟੈਂਸ ’ਤੇ ਟੀਸੀਐਸ ਕੱਟੇਗਾ।

ਸੀਮਾ ਫੀਸ ਵਧਿਆ, ਮਹਿੰਗਾ ਹੋਇਆ ਟੀਵੀ ਖਰੀਦਣਾ

1 ਅਕਤੂਬਰ ਤੋਂ ਟੀਵੀ ਖਰੀਦਣਾ ਵੀ ਮਹਿੰਗਾ ਹੋ ਜਾਵੇਗਾ। ਦਰਅਸਲ ਸਰਕਾਰ ਨੇ ਟੀਵੀ ਬਣਾਉਣ ਵਿਚ ਵਰਤੀਆਂ ਜਾਣ ਵਾਲੀਆਂ ਓਪਨ ਸੇਲ ਦੇ ਆਯਾਤ ’ਤੇ ਪੰਜ ਫੀਸਦ ਸੀਮਾ ਫੀਸ ਬਹਾਲ ਕਰਨ ਦਾ ਫੈਸਲਾ ਕੀਤਾ ਹੈ। ਇਸ ਲਈ ਸਰਕਾਰ ਨੇ ਇਸ ਸਾਲ ਦੀ ਛੋਟ ਦਿੱਤੀ ਸੀ, ਜੋ 30 ਸਤੰਬਰ ਨੂੰ ਖਤਮ ਹੋ ਜਾਵੇਗੀ। ਟੀਵੀ ਨਿਰਮਾਤਾਵਾਂ ਦਾ ਕਹਿਣਾ ਹੈ ਕਿ ਇਸ ਨਾਲ 32 ਇੰਚ ਦੇ ਟੀਵੀ ਦੀ ਕੀਮਤ 600 ਰੁਪਏ ਅਤੇ 42 ਇੰਚ ਦੀ ਕੀਮਤ 1200 ਤੋਂ 1500 ਰੁਪਏ ਵੱਧ ਜਾਵੇਗਾ।

ਫੇਸਬੁੱਕ ਲਗਾ ਸਕਦਾ ਹੈ ਨਿਊਜ਼ ਕੰਟੈਂਟ ਸ਼ੇਅਰਿੰਗ ’ਤੇ ਰੋਕ

1 ਅਕਤੂਬਰ ਤੋਂ ਫੇਸਬੁੱਕ ਅਤੇ ਇੰਸਟਾਗ੍ਰਾਮ ’ਤੇ ਖਬਰਾਂ ਦੀ ਸ਼ੇਅਰਿੰਗ ’ਤੇ ਰੋਕ ਲੱਗ ਸਕਦੀ ਹੈ। ਖੁਦ ਫੇਸਬੁੱਕ ਨੇ ਅਜਿਹਾ ਫੈਸਲਾ ਕੀਤਾ ਹੈ। ਆਗਾਮੀ ਇਕ ਅਕਤੂਬਰ ਤੋਂ ਫੇਸਬੁੱਕ ਅਤੇ ਇੰਸਟਾਗ੍ਰਾਮ ਲਈ ਨਵੀਂ ਸੇਵਾ ਸ਼ਰਤ ਲਾਗੂ ਹੋ ਰਹੀ ਹੈ। ਫੇਸਬੁੱਕ ਵੱਲੋਂ ਨਵੀਂ ਸੇਵਾ ਸ਼ਰਤ ਜਾਰੀ ਕਰ ਦਿੱਤੀ ਗਈ ਹੈ। ਨਵੀਂ ਸੇਵਾ ਸ਼ਰਤਾਂ ਤਹਿਤ ਫੇਸਬੁੱਕ ਕਿਸੇ ਵੀ ਪ੍ਰਕਾਸ਼ਕ ਜਾਂ ਕਿਸੇ ਵੀ ਵਿਅਕਤੀ ਨੂੰ ਸਥਾਨਕ ਜਾਂ ਅੰਤਰਰਾਸ਼ਟਰੀ ਨਿਊਜ਼ ਨੂੰ ਫੇਸਬੁੱਕ ਜਾਂ ਇੰਸਟਾਗ੍ਰਾਮ ਦੇ ਪਲੇਟਫਾਰਮ ’ਤੇ ਸ਼ੇਅਰ ਕਰਨ ਤੋਂ ਰੋਕ ਸਕਦਾ ਹੈ। ਫੇਸਬੁੱਕ ਦੀ ਨਵੀਂ ਸੇਵਾ ਸ਼ਰਤ ਦੁਨੀਆ ਦੇ ਸਾਰੇ ਦੇਸ਼ਾਂ ਲਈ ਲਾਗੂ ਹੋਵੇਗੀ। ਅਮੂਮਨ ਖ਼ਬਰ ਨਾਲ ਜੁਡ਼ੇ ਕੰਟੈਂਟ ਨੂੰ ਫੇਸਬੁੱਕ ਆਪਣੇ ਪਲੇਟਫਾਮ ਤੋਂ ਨਹੀਂ ਹਟਾਉਂਦਾ ਹੈ।

Posted By: Tejinder Thind